ਪੰਨਾ:ਸੰਤ ਗਾਥਾ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਲ ਸੁਣ ਕੇ ਮੁਸਕ੍ਰਾਏ ਤੇ ਕਹਿਣ ਲਗੇ ‘ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥’

ਉਸੇ ਵੇਲੇ ਤੋਂ ਬੀਮਾਰੀ ਮੜਾ ਖਾ ਗਈ, ਤੀਜੇ ਚੌਥੇ ਦਿਨ ਭਾਈ ਜੀ ਨੂੰ ਆਰਾਮ ਆ ਗਿਆ ਤੇ ਆਪ ਚੰਗੇਭਲੇ ਹੋਕੇ ਚਿਰਾਂਤਕ ਜੀਉਂਦੇ ਰਹੇ।

੨੨. ਸਤਸੰਗੀਆਂ ਦੀ ਬੀਮਾਰ ਪੁਰਸੀ-

ਅੰਮ੍ਰਿਤਸਰ ਵਿਚ ਭਾਈ ਹੀਰਾ ਸਿੰਘ ਹੀ ਇਕ ਸਤਯਵਾਦੀ ਪੁਰਖ ਹੋਏ ਹਨ, ਪਿਛਲੀ ਅਯੂ ਵਿਚ ਆਪ ਅਧਰੰਗ ਦੇ ਰੋਗ ਵਿਚ ਗ੍ਰਸਤ ਹੋ ਗਏ। ਮੰਜੇ ਤੇ ਹੀ ਬੈਠੇ ਰਹਿੰਦੇ ਸਨ; ਉਨ੍ਹਾਂ ਦੀ ਸਰੀਰਕ ਕਿਰਿਆ ਔਖੀ ਹੋ ਰਹੀ ਸੀ, ਮੂੰਹ ਵਿਚੋਂ ਕਹੇ ਵਾਕ ਵੀ ਸਪਸ਼ਟ ਸਮਝ ਵਿਚ ਨਹੀਂ ਆਉਂਦੇ ਸਨ। ਇਕ ਦਿਨ ਅਚਣਚੇਤ ਸੰਤ ਸੁਵਾਇਆ ਸਿੰਘ ਜੀ ਆ ਨਿਕਲੇ। ਭਾਈ ਹੀਰਾ ਸਿੰਘ ਜੀ ਇਨ੍ਹਾਂ ਨੂੰ ਘਰ ਆਇਆ ਵੇਖ ਕੇ ਖਿੜ ਗਏ, ਹੱਸਣ ਲੱਗ ਪਏ ਤੇ ਬੜੇ ਹੱਸੇ। ਇਸੇ ਤਰ੍ਹਾਂ ਸੰਤ ਸਵਾਇਆ ਸਿੰਘ ਜੀ ਬੜੇ ਹੱਸੇ। ਭਾਈ ਹੀਰਾ ਸਿੰਘ ਜੀ ਪਰਵਾਰ ਨੂੰ ਕੁਛ ਕਹਿੰਦੇ ਸਨ, ਜੋ ਪਰਵਾਰ ਦੀ ਸਮਝ ਵਿਚ ਨਹੀਂ ਆਇਆ। (ਭਾਈ ਹੀਰਾ ਸਿੰਘ ਜੀ ਦੇ ਸਪੁਤਰ ਸ: ਜੀਤ ਸਿੰਘ ਜੀ ਰਹਿ ਚੁਕੇ ਸੈਕ੍ਰਟਰੀ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ-ਜਿਨ੍ਹਾਂ ਇਹ ਵਿਥਿਆ ਸੁਣਾਈ ਹੈ-ਉਸ ਵੇਲੇ ਛੋਟੀ ਆਯੂ ਦੇ ਸਨ, ਇਨ੍ਹਾਂ ਦਾ ਹੁਣ ਖਿਆਲ ਹੈ ਕਿ ਉਹਨਾਂ ਦੇ ਪਿਤਾ ਜੀ ਸ਼ਾਇਦ ਚਾਹੁੰਦੇ ਸਨ ਕਿ ਕੁਛ ਨਕਦੀ ਭਾਈ ਸਾਹਿਬ ਦੀ ਭੇਟਾ ਕੀਤੀ ਜਾਏ) ਸੰਤ ਜੀ ਪਾਸੋਂ ਪੁੱਛਿਆ ਗਿਆ ਕਿ ਆਪ ਨੇ ਕਿਸ ਤਰ੍ਹਾਂ ਦਰਸ਼ਨ ਦਿੱਤੇ ਹਨ, ਉਹਨਾਂ ਨੇ ਕਿਹਾ-ਗੁਰੂ ਜੀ ਦੇ ਹੁਕਮ ਵਿਚ ਆਏ ਹਾਂ। ਸੰਤ ਜੀ ਦਾ ਆਦਰ ਭਾਉ ਕੀਤਾ ਗਿਆ, ਕੁਛ ਚਿਰ ਬੈਠ ਕੇ ਤੇ ਸ਼ੁਭ ਸਿੱਖਿਆ ਦੇ ਕੇ ਚਲੇ ਗਏ।

ਪਿਛੇ ਇਕ ਪ੍ਰਸੰਗ ਵਿਚ ਜ਼ਿਕਰ ਆਇਆ ਹੈ ਕਿ ਇਕ ਨਾਮ ਬਾਣੀ ਦੇ ਰਸੀਏ ਗੁਰਮੁਖ ਦੀ ਬੀਮਾਰੀ ਸੁਣਕੇ ਆਪ ਉਨ੍ਹਾਂ ਦੇ ਘਰ ਗਏ ਸਨ, ਇਹ ਵਾਕਿਆ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ

-੧੧੩-