ਪੰਨਾ:ਸੰਤ ਗਾਥਾ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿਆਰ ਰਹਿਣਾ ਚਾਹੀਏ। ਸਰੀਰ ਐਵੇਂ ਖੇਡ ਹੈ, ਨਾਮ ਸੱਤਿ ਹੈ। ਸੁਰਤ ਨਾਮ ਵਿਚ ਟਿਕੀ ਰਹੇ।

੨੦. ਪਹਿਰਾਵਾ ਤੇ ਪ੍ਰਸ਼ਾਦ-

ਆਪ ਜੀ ਦਾ ਪਹਿਰਾਵਾ ਬੜਾ ਸਿੱਧ ਸਾਦਾ ਤੇ ਸੰਖੇਪਵਾਂ ਹੁੰਦਾ ਸੀ, ਸਿਰ ਤੇ ਖੱਦਰ ਦੀ ਸਿੱਧੀ ਦਸਤਾਰ, ਗਲ ਖੱਦਰ ਦਾ ਕੁੜਤਾ, ਤੇੜ ਕਛਹਿਰਾ ਤੇ ਮੋਢੇ ਤੇ ਚਾਦਰ, ਬਸ! ਆਪ ਸੇਵਾ ਤੇ ਭਜਨ ਵਿਚ ਮਸਤ ਰਹਿੰਦੇ ਸਨ, ਜੇ ਕਿਸੇ ਕਪੜੇ ਬਦਲ ਲੈਣ ਲਈ ਬੇਨਤੀ ਕੀਤੀ ਤਦ ਬਦਲ ਲਏ, ਨਹੀਂ ਤਾਂ ਪੰਜ, ਦੱਸ, ਪੰਦਰਾਂ, ਜਿੰਨੇ ਦਿਨ ਲੰਘ ਜਾਣ ਲੰਘ ਜਾਣ। ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ, ਪ੍ਰਸ਼ਾਦ ਛਕਣ ਦੇ ਮਾਮਲੇ ਵਿਚ ਆਪ ਬੜੇ ਬਿਬੇਕੀ ਸਨ। ਕਈ ਵੇਰ ਤਾਂ ਵਾਹਿਗੁਰੂ ਨਾਮ ਦਾ ਜਪ ਕਰਕੇ ਇਕ ਇਕ ਦਾਣਾ ਚੁਗਣਾ, ਫਿਰ ਪੀਹਣਾ ਤੇ ਪ੍ਰਸ਼ਾਦ ਤਿਆਰ ਕਰਕੇ ਛਕਣਾ | ਸਫਰ ਦੇ ਵਾਸਤੇ ਉਨ੍ਹਾਂ ਨੇ ਗੱਡੇ ਤੇ ਹੀ ਕਾਠ ਦਾ ਇਕ ਨਿੱਕਾ ਜਿਹਾ ਕੋਠਾ ਬਣਾ ਰਖਿਆ ਸੀ, ਜਿਸਦੇ ਵਿਚ ਚੱਕੀ ਰਖੀ ਰਹਿੰਦੀ ਸੀ। ਇਹੋ ਗੱਡਾ ਮੇਲਿਆਂ ਤੇ ਸਫਰ ਵਿਚ ਨਾਲ ਰਹਿੰਦਾ ਸੀ।

੨੧. ਭਾਈ ਆਇਆ ਸਿੰਘ ਹਕੀਮ-

ਭਾਈ ਆਇਆ ਸਿੰਘ ਜੀ ਗੰਢ ਨਾਲ ਆਪ ਦਾ ਪਿਆਰ ਸੀ, ਉਹਨਾਂ ਦੀ ਦੁਕਾਨ ਤੇ ਆਵਾਜਾਈ ਰਹਿੰਦੀ ਸੀ। ਸ਼ਹਿਰ ਵਿਚ ਪਲੇਗ ਦੀ ਸ਼ਿਕਾਇਤ ਹੋ ਗਈ, ਪਹਿਲਾਂ ਤਾਂ ਚੂਹੇ ਡਿੱਗਦੇ ਰਹੇ, ਲੋਕਾਂ ਪ੍ਰਵਾਹ ਨਾ ਕੀਤੀ, ਜਿਸ ਵੇਲੇ ਆਦਮੀ ਡਿੱਗਣ ਲਗੇ ਫਿਰ ਸ਼ਹਿਰ ਵਿਚ ਖੌਫ ਤੇ ਹਰਾਸ ਵਰਤ ਗਿਆ। ਇਕ ਦਿਨ ਸੰਤ ਸੁਵਾਇਆ ਸਿੰਘ ਜੀ ਉਕਤ ਭਾਈ ਸਾਹਿਬ ਦੀ ਦੁਕਾਨ ਤੇ ਬੈਠੇ ਸਨ, ਸੰਤ ਜੀ ਨੇ ਪੁੱਛਿਆ ਕਿ ਅੱਜ ਹੱਟੀ ਦਾ ਨੌਕਰ ਕਿਥੇ ਹੈ? ਭਾਈ ਆਇਆ ਸਿੰਘ ਜੀ ਨੇ ਕਿਹਾ ਕਿ ਜੀ! ਪਲੇਗ ਨਾਲ ਬੀਮਾਰ ਹੋ ਗਿਆ ਹੈ ਤੇ ਸਖ਼ਤ ਤਕਲੀਫ ਵਿਚ ਹੈ, ਸ਼ਾਇਦ ਘੰਟਾ ਦੋ ਘੰਟੇ ਹੋਰ ਬਚੇ। ਸੰਤ ਜੀ ਇਹ

-੧੧੨-