ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/127

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਦਿਨ ਸਾਂਭਣ ਲਈ ਤੈਨੂੰ ਆਣ ਦਿਤਾ ਸੀ ਵਾਢੀਆਂ ਦੇ ਦਿਨੀਂ? ਮਾਂ ਨੇ ਰੋੜੀ ਤੇ ਰੁਪੱਯਾ ਲਿਆ ਦਿੱਤਾ। ਪੁਤ ਨੇ ਚਾਦਰ ਦੇ ਪੱਲੇ ਬੰਨ੍ਹ ਲਿਆ ਤੇ ਮੋਢੇ ਤੇ ਚਾਦਰ ਅਗੇ ਵਾਂਗ ਸੁੱਟ ਲਈ। ਉਸ ਦੀ ਭਾਵਨਾ ਇਹ ਹੋ ਆਈ ਕਿ ਮੈਨੂੰ ਜਿਸ ਵੇਲੇ ਮਿਲ ਪਏ ਗੁਰੂ ਜੀ, ਉਸ ਵੇਲੇ ਮੈਂ ਭੇਟਾ ਤੋਂ ਖਾਲੀ ਨਾ ਹੋਵਾਂ, ਭੇਟਾ ਮੇਰੇ ਪਾਸ ਹੋਵੇ; ਖਬਰੇ ਕਿਹੜੇ ਵੇਲੇ ਮਿਲ ਪੈਂਦੇ ਹਨ, ਅੰਤਰਯਾਮੀ ਜੁ ਹੋਏ, ਸੋ ਉਸ ਵੇਲੇ ਭੇਟਾ ਅੱਗੇ ਧਰਕੇ ਮੱਥਾ ਟੇਕਾਂਗਾ। ਸੋ ਰਾਤ ਸਵੇਂ ਤਾਂ ਚਾਦਰ ਸਿਰ੍ਹਾਣੇ, ਜੇ ਹਲ ਵਾਹੇ ਤਾਂ ਚਾਦਰ ਨਾਲ, ਖੂਹ ਗੇੜੇ ਤਾਂ ਚਾਦਰ ਨਾਲ ਗਾਧੀ ਤੇ। ਇਸ ਹਰ ਵੇਲੇ ਦੀ ਭਾਵਨੀ ਨੇ ਹਰ ਵੇਲੇ ਦੀ ਯਾਦ ਸਤਿਗੁਰ ਦੀ ਲਾ ਦਿਤੀ, ਉਸ ਦੇ ਅੰਦਰ ਗੁਰੂ ਵਲ ਖਿਆਲ ਇਕ ਲਗਾਤਾਰੀ ਭਾਵ ਹੋ ਗਿਆ। ਗੁਰੂ ਸਿਫਤ ਪਹਿਲਾਂ ਅੰਦਰ ਵੜ ਗਈ ਸੀ ਤਾਂ ਇਹ ਚਾਉ ਮਿਲਣ ਦਾ ਉਪਜਿਆ ਸੀ। ਸੋ ਇਹ ਲਗਾਤਾਰੀ ਯਾਦ ਦਾ ਅਸਰ ਗੁਰੂ ਮਨ ਤੇ ਹੋਣ ਲਗ ਪਿਆ। ਅੰਦਰ ਤਾਂ ਇਹ ਅਸਰ ਪਿਆ ਤੇ ਬਾਹਰ ਲੋਕੀਂ ਉਸ ਨੂੰ ‘ਪੱਲਾ’ ‘ਪੱਲਾ’ ਕਰਕੇ ਸੱਦਣ ਲੱਗ ਪਏ।

ਬਕਾਲੇ ਵਿਚ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਮਾਮਿਆਂ ਵਿਚੋਂ ਕਿਸੇ ਨੇ ਘਰ ਬਣਵਾਇਆ ਤੇ ਸ੍ਰੀ ਗੁਰੂ ਜੀ ਨੂੰ ਜਠ ਵਾਸਤੇ ਬੜੇ ਸਨਮਾਨ ਨਾਲ ਜਾਕੇ ਆਂਦਾ। ਸ੍ਰੀ ਗੁਰੂ ਜੀ ਬਕਾਲੇ ਤੋਂ ਇਕ ਦਿਨ ਘੋੜੇ ਤੇ ਚੜ੍ਹਕੇ ਸਹਜੇ ਸਹਜੇ ਤੁਰ ਰਹੇ ਸਨ ਕਿ ਪ੍ਰੇਮੀਆਂ ਨੇ ਪੁੱਛਿਆ-ਕਿਧਰ ਦੇ ਤਯਾਰੇ ਸਾਹਿਬਾਂ ਨੇ ਕੀਤੇ ਹਨ? ਆਪ ਉੱਪਰ ਵੱਲ ਨੂੰ ਤੱਕੇ ਤੇ ਕਹਿਣ ਲੱਗੇ-ਪੱਬੀਆਂ ਪੱਥਰਾਂ ਵਿਚੋਂ ਠੁਡੇ ਖਾਂਦੀ ਤੇ ਰੇਤਿਆਂ ਵਿਚੋਂ ਪੱਲੇ ਛੁਡਾਉਂਦੀ ਆ ਰਹੀ ਨਦੀ ਨੂੰ ਲੈਣ ਚੱਲੇ ਹਾਂ। ਸੰਗਤ ਨੇ ਆਪ ਦੇ ਬਚਨਾਂ, ਆਪਦੇ ਚਿਹਰੇ ਤੇ ਪੇਮ ਤੇ ਪ੍ਰੇਮ ਵਿਚ ਨਿਮਗਨਤਾ ਦੇ ਚਿਹਨ ਚਕ੍ਰਾਂ ਤੋਂ ਪਛਾਣ ਲਿਆ ਕਿ ਕਿਸੇ ਨੂੰ ਤਾਰਨ ਚੱਲੇ ਹਨ।

ਸਾਹਿਬ ਘੋੜਾ ਰੁਮਕੇ ਪਾਕੇ ਟੁਰ ਪਏ, ਘੋੜਾ ਮੋਰ ਚਾਲੇ ਹੋ ਪਿਆ। ਫੇਰ ਦੁਲਕੀ ਤੇ ਫੇਰ ਪੋਈਏ ਪੈ ਗਿਆ। ਇਕ ਖੇਤ ਦੀ ਵੱਟ ਤੇ ਇਕ ਸਰਵਰੀਆ ਰਾਹਕ ਖੜਾ ਸੀ। ਆਪ ਨੇ ਪੁੱਛਿਆ-ਚਉਧਰੀਆ! ਆਹ

-੧੨੩-