ਪੁਤ-ਮਾਂ! ਉਨ੍ਹਾਂ ਦੀ ਬਾਣੀ ਵਿਚ ਬੜਾ ਸੁਆਦ ਸੀ, ਉਨ੍ਹਾਂ ਦੀ ਨੁਹਾਰ ਬੜੀ ਪਿਆਰੀ ਸੀ, ਓਹ ਬੋਲਦੇ ਬੜਾ ਮਿੱਠਾ ਸਨ। ਮੈਨੂੰ ਦੁਖ ਹੋ ਰਿਹਾ ਹੈ ਕਿ ਮੈਂ ਉਨਾਂ ਨੂੰ ਪਾਣੀ ਭੀ ਨਾ ਪਿਲਾ ਸਕਿਆ ਤੇ ਐਡੇ ਚੰਗੇ ਲਗਣ ਵਾਲੇ ਤਿਹਾਏ ਹੀਚਲੇ ਗਏ। ਕੀ ਮਾਂ! ਜੇ ਮੈਂ ਉਨ੍ਹਾਂ ਦੇ ਗੁਰੂ ਦਾ ਸਿਖ ਹੁੰਦਾ ਤਾਂ ਸਾਰੇ ਮੇਰੇ ਹੱਥੋਂ ਪਾਣੀ ਪੀ ਲੈਂਦੇ? ਮਾਂ ਬੋਲੀ-ਹਾਂ। ਪੁੱਤ! ਉਨ੍ਹਾਂ ਨਾਲ ਲੋਕੀ ਖੁੜਬਦੇ ਤਾਂ ਹੈਨ, ਪਰ ਓਹ ਬੜੇ ਚੰਗੇ ਤੇ ਪਿਆਰ ਕਰਨ ਵਾਲੇ ਹੁੰਦੇ ਹਨ, ਇਸ ਕਰਕੇ ਲੋਕ ਉਨ੍ਹਾਂ ਨੂੰ ਚੰਗਾ ਜਾਣਦੇ ਹਨ ਤੇ ਸਾਰੇ ਵਰਤਦੇ ਹਨ। ਚਾਹੇ ਓਹ ਕਈ ਖੁੱਲ੍ਹਾਂ ਕਰ ਲੈਂਦੇ ਹਨ, ਜ਼ਾਤ ਪਾਤ, ਚੌਂਕੇ ਚੁੱਲ੍ਹੇ ਦੀ ਛੂਤ ਛਾਤ ਨਹੀਂ ਕਰਦੇ, ਪਰ ਉਨ੍ਹਾਂ ਦੇ ਲੰਗਰੋਂ ਹੁਣ ਕੋਈ ਨਹੀਂ ਜਚਦਾ, ਲੰਗਰ ਬੜਾ ਸੁੱਚਾ ਤੇ ਸਾਫ ਕਰਦੇ ਹਨ। ਪੁੱਤ ਬੋਲਿਆ-ਮਾਂ! ਮੈਂ ਉਨ੍ਹਾਂ ਦੇ ਗੁਰੂ ਨੂੰ ਕਿਵੇਂ ਮਿਲਾਂ? ਮਾਂ ਬੋਲੀ: ਬੱਚਾ! ਗੁਰੂ ਉਨ੍ਹਾਂ ਦਾ ਬੜੇ ਪਰਤਾਪ ਵਾਲਾ ਹੈ ਤੇ ਲੱਖਾਂ ਆਦਮੀ ਉਸਦਾ ਆਮਨਾ ਮੰਨਦੇ ਹਨ ਤੇ ਉਹ ਹੈ ਭਗਵਾਨ ਵਰਗਾ। ਉਸ ਨੂੰ ਉਸ ਦੀ ਨਗਰੀ ਜਾ ਮਿਲੀਦਾ ਹੈ, ਜਾਂ ਉਹ ਅੰਤਰਯਾਮੀ ਹੈ ਕੋਈ ਪਿਆਰ ਕਰੇ ਤਾਂ ਆਪੇ ਆ ਮਿਲਦਾ ਹੈ। ਪੁੱਤ ਨੇ ਪੁੱਛਿਆ-ਮਾਂ! ਮਿਲੀਦਾ ਕੀਕੂੰ ਹੈ? ਗ਼ਰੀਬਾਂ ਨੂੰ ਮਿਲ ਲੈਂਦੇ ਹਨ? ਮਾਂ ਨੇ ਕਿਹਾ-ਬੱਚਾ! ਸਿਖ ਉਨ੍ਹਾਂ ਨੂੰ ‘ਗ਼ਰੀਬ ਨਿਵਾਜ ਆਖਦੇ ਹਨ ਤੇ ਉਹ ਗ਼ਰੀਬ ਅਮੀਰ ਨੂੰ ਇਕ-ਤੱਕਣੀ ਤੱਕਦੇ ਹਨ। ਪੁੱਤ ਨੇ ਪੁੱਛਿਆ-ਪਰ ਮੈਂ ਵਹੂਸ਼ ਜੇਹਾ ਹਾਂ, ਕਿਵੇਂ ਮਿਲੀਦਾ ਹੈ? ਮਾਂ ਨੇ ਕਿਹਾ-ਬੱਚਾ! ਮੇਰੇ ਪੇਕੇ ਭੀ ਉਨ੍ਹਾਂ ਦੇ ਸਿੱਖ ਹੈਸਣ, ਮੈਂ ਕਿਸੇ ਭੁਲੇਖ ਇੱਥੇ ਵਿਆਹੀ ਆ ਗਈ ਜੋ ਸਰਵਰੀਆਂ ਦਾ ਘਰ ਨਿਕਲ ਪਿਆ; ਸੋ ਮੈਨੂੰ ਪਤਾ ਹੈ ਕਿ ਜਦੋਂ ਸਤਿਗੁਰੂ ਮਿਲਣ ਤਾਂ ਕਛ ਅੱਗੇ ਧਰਕੇ ਮੱਥਾ ਟੇਕੀਦਾ ਹੈ। ਚਾਹੇ ਕੋਈ ਮਿੱਠੀ ਸ਼ੈ ਧਰ ਦਿਤੀ ਜਾਵੇ: ਚਾਹੇ ਦੋ ਪਸ ਹੀ, ਚਾਹੇ ਦੋ ਫੁਲ ਤੇ ਚਾਹੇ ਦੋ ਦਾਤਣਾਂ ਹੀ। ਇਹ ਅਦਬ ਵਾਸਤੇ ਹੈ, ਹੋਰ ਉਨ੍ਹਾਂ ਨੂੰ ਲੋੜ ਕੋਈ ਨਹੀਂ ਹੈ। ਪੁੱਤ ਨੇ ਕਿਹਾ-ਫੇਰ ਮਾਂ! ਇਕ ਗੁੜ ਦੀ ਰੋੜੀ ਮੈਨੂੰ ਦੇ ਦੇ ਤੇ ਇਕ ਰੁਪੱਯਾ ਦੇ ਦੇ ਜੋ ਮੈਂ ਇਕ
-੧੨੨-