ਨਹੀਂ ਹੋ ਜਾਂਦਾ, ਸਗੋਂ ਨਿਰਮਾਣ ਤੇ ਨਿਰਮਲ ਹੋ ਜਾਂਦਾ ਹੈ, ਸੇਵਾ ਮਨ ਦੀ ਮੈਲ ਲਾਹੁਣ ਤੇ ਗੁਰੂ ਰਿਝਾਵਣ ਲਈ ਜੋ ਕਰਨੀ ਹੋਈ। ਉਧਰ ਬਾਣੀ ਦੇ ਨੇਮੀ ਹੋਣਾ ਤੇ ਸ੍ਵਾਸ ਸ੍ਵਾਸ ਨਾਮ ਜਪਣ ਦੇ ਅਭਯਾਸ ਵਿਚ ਰਹਿਣਾ, ਇਸ ਨਾਲ ਵਾਹਿਗੁਰੂ ਵਿਚ ਲਿਵ ਲਗ ਜਾਣੀ, ਪਾਰਗਿਰਾਮੀ ਹੋ ਜਾਣਾ। ਇਤਨੀ ਘਾਲ ਤੇ ਪ੍ਰਾਪਤੀ ਦੇ ਬਾਦ ਜਦ ਕਿਸੇ ਨੂੰ ਡੇਰੇ ਦੀ ਗੱਦੀ ਮਿਲਣੀ ਤਦ ਮਹੰਤ ਜੀ ਨੇ ਨਿਰਾ ਇਕ ਝਾੜੂ ਤੇ ਛੰਨਾ ਅਗੇ ਰੱਖਕੇ ਮੱਥਾ ਟੇਕਣਾ। ਭਾਵ ਇਹ ਕਿ ਤੈਨੂੰ ਰੁਤਬਾ ਨਹੀਂ ਦੇਣ ਲਗੇ, ਤੈਨੂੰ ਗੁਰਦੁਆਰੇ ਦੇ ਝਾੜੂ ਦੀ ਤੇ ਸਾਧ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਦੇਣ ਲਗੇ ਹਾਂ। ਇਹ ਨਿਰਮਾਣਤਾ ਦਾ ਕਮਾਲ ਉਨਾਂ ਸੰਤਾਂ ਵਿਚ ਹੀ ਰਿਹਾ ਹੈ ਜੋ ਆਤਮ ਜੀਵਨ ਵਿਚ ਉੱਚ ਕੋਟੀ ਦੇ ਤੇ ਕਰਾਮਾਤਾਂ ਤੱਕ ਦੇ ਮਾਲਕ ਹੋਏ ਹਨ। ਫਿਰ ਇਨ੍ਹਾਂ ਵਿਚ ਇਹ ਵਾਧਾ ਰਿਹਾ ਹੈ ਕਿ ਆਪੇ ਨੂੰ ਹੰਕਾਰ ਦੇ ਘਰ ਨਹੀਂ ਜਾਣ ਦੇਣਾ; ਗੱਦੀ ਤੇ ਬੈਠ ਕੇ ਨਾਮ ਦਾਨ ਦੇਣਾ, ਤਾਰਨਾ ਪਰ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਤੇ ਆਖਣਾ-ਸਭ ਪ੍ਰਤਾਪ ਗੁਰੂ ਨਾਨਕ ਦਾ ਹੈ ਤੇ ਔਹ ਪਰਤੱਖ ਸ਼ਬਦ ਰੂਪ ਧਾਰਕੇ ਬੈਠਾ ਹੈ ਗੁਰੂ ਨਾਨਕ, ਉਸ ਦੀ ਸ਼ਰਨ ਲਓ। ਅੱਡਣ ਸ਼ਾਹੀ ਕਹੋ ਯਾ ਸੇਵਾ ਪੰਥੀ ਕਹੋ, ਇਨ੍ਹਾਂ ਸਤ ਪੁਰਖਾਂ ਨੇ ਜੋ ਸਿੱਖੀ ਜ਼ਿੰਦਗੀ ਦਾ ਪ੍ਰਚਾਰ ਕੀਤਾ ਹੈ ਅਕੱਥਨੀਯ ਹੈ।
ਸੋ ਸੰਪ੍ਰਦਾ ਦੇ ਰਿਵਾਜ ਮੂਜਬ ਸੀ ਰਾਮ ਕਿਸ਼ਨ ਜੀ ਚਿਰ ਕਾਲ ਡੇਰੇ ਦੀ ਸੇਵਾ ਕਰਦੇ ਰਹੇ। ਬਾਣੀ ਪੜ੍ਹਨੀ, ਉਠਦੇ ਬੈਠਦੇ ਸਿਮਰਨ ਵਿਚ ਰਹਿਣਾ ਤੇ ਫੇਰ ਜੋ ਭਾਈ ਵਸਤੀ ਰਾਮ ਜੀ ਦਾ ਹੁਕਮ ਹੋਵੇ ਬਜ਼ਾ ਲਿਆਉਣਾ। ਸੁਖ ਮੰਨ ਕੇ ਤੇ ਖਿੜੇ ਮੱਥੇ ਆਪਣੇ ਨਾਮ ਦਾਤਾ ਗੁਰਮੁਖ ਨਾਲ ਪ੍ਰੇਮ ਤਾਂ ਸੁਤੇ ਬਾਤ ਸੀ, ਸਗੋਂ ਉਹਨਾਂ ਦੀ ਕਾਵੜ ਝੱਲਣੀ ਆਪ ਨੂੰ ਸੁਖਦਾਈ ਲੱਗਦੀ ਸੀ। ਇਸ ਭਾਵਨੀ ਦੇ ਨਾਲ ਨਾਲ ਹੀ ਗੁਰਬਾਣੀ ਦੀ ਪ੍ਰੀਤ ਐਸੀ ਵਧ ਰਹੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿਛੁੜ ਨਹੀਂ ਸਨ ਸਕਦੇ। ਡੇਰੇ ਦੇ ਸਾਰੇ ਕੰਮ ਤੇ ਉਸ ਸਤ ਪਰਖ ਦੀ ਸੇਵਾ ਕਮਾਲ ਦੀ ਕੀਤੀ, ਬਾਣੀ ਤੇ ਨਾਮ ਦੀ ਘਾਲ ਬੀ ਕਮਾਲ ਦੀ
-੮-