ਕੀਤੀ, ਅੰਤ ਨਾਮ ਦੀ ਕਮਾਈ ਲਿਵ ਤਕ ਅੱਪੜ ਗਈ।
੪. ਗੱਦੀ ਨਸ਼ੀਨੀ-
ਭਾਈ ਵਸਤੀ ਰਾਮ ਜੀ ਬਿਰਧ ਹੋ ਗਏ ਹਨ, ਆਪ ਚਲ ਫਿਰ ਘਟ ਸਕਦੇ ਹਨ, ਚੇਲ ਨੂੰ ਦੇਖਦੇ ਹਨ ਕਿ ਸ਼ਿਖਰੇ ਅੱਪੜ ਪਿਆ ਹੈ, ਫਿਰ ਪਰਖਦੇ ਹਨ ਤੇ ਕਹਿੰਦੇ ਹਨ ‘ਰਾਮ ਕਿਸ਼ਨ ਬਚੜਾ! ਬੱਖਰ ਚੱਲਣਾ ਹੈ, ਪਰ ਟੁਰ ਨਹੀਂ ਹੁੰਦਾ’। ਨਾਮ ਰਸ ਭਿੰਨੜਾ ਸੇਵਕ ਆਕੇ ਆਪ ਨੂੰ ਪਿੱਠ ਤੇ ਚਾ ਲੈਂਦਾ ਹੈ ਤੇ ਬੱਖਰ ਅੱਪੜਦਾ ਹੈ, ਓਥੋਂ ਮੁੜਕੇ ਵਸਤੀ ਰਾਮ ਜੀ ਆਖਦੇ ਹਨ ‘ਓਹੋ! ਅਸਾਂ ਤਾਂ ਛਾਵਣੀ ਜਾਣਾ ਸੀ’। ਰਾਮ ਕਿਸ਼ਨ ਆਪਣੇ ਨਾਮ ਰਸੀਏ ਗੁਰਮੁਖ ਪਿਆਰੇ ਨੂੰ ਚਾਕ ਛਾਵਣੀ ਅੱਪੜਦੇ ਹਨ, ਤਾਂ ਹੁਕਮ ਹੁੰਦਾ ਹੈ ‘ਮਿੱਠੇ ਚਲਣਾ ਹੈ’ ਤੇ ਆਪ ਮਿੱਠਿਆਂ ਨੂੰ ਟੁਰ ਪੈਂਦੇ ਹਨ। ਚਾਉ ਨਾਲ ਟੁਰਦੇ ਹਨ ਤੇ ਆਪਣੇ ਮਨ ਨੂੰ ਕਹਿੰਦੇ ਹਨ: ਦਾਤਾ ਜੀ ਤੇਰੇ ਮਨ ਦੀ ਮੂੜ੍ਹਤਾ ਗਵਾ ਰਹੇ ਹਨ, ‘ਦੂਜਾ ਭਾ’ ਐਉਂ ਹੀ ਤਯਾਗ ਹੁੰਦਾ ਹੈ, ਇਹੋ ਰਾਹ ਹੈ ਹਉਂ ਜਿੱਤਣ ਦਾ ਤੇ ਹਰਿ ਦਰਸਾਵੜੇ ਪਾਉਣ ਦਾ।
ਐਉਂਦੇ ਅਨੇਕਾਂ ਤਾਉ ਦੇਦੇ ਤੇ ਪਰਖਾਂ ਵਿਚ ਪਾ ਪਾ ਕੇ ਭਾਈਵਸਤੀ ਰਾਮ ਜੀ ਨੇ ਦੇਖ ਲਿਆ ਕਿ ਗੁਰੂ ਕਾ ਪਯਾਰਾ ਹੁਣ ਕੁੰਦਨ ਹੋ ਗਿਆ ਹੈ, ਬ੍ਰਿਤੀ ਨਾਮ ਰਸ ਵਿਚ ਅਰੂੜ ਹੈ, ਮੋਹ ਮਾਯਾ ਨਾਲ ਲੋਪ ਨਹੀਂ, ਅੰਦਰ ਨਾਮ ਵਸਿਆ ਹੈ ਤੇ ਬਾਹਰ ਹੁਣ ਇਸਨੂੰ ਗੁਰੂ ਵਸਦਾ ਦਿੱਸਦਾ ਹੈ। ਇਹ ਹੁਣ ਮਹੰਤੀ ਤੇ ਬੈਠਕੇ ਕਿਸੇ ਵਿਕਾਰ ਵਿਚ ਨਹੀਂ ਜਾਵੇਗਾ, ਹਉਂ ਦੇ ਹੱਥ ਨਹੀਂ ਵਿਕੇਗਾ, ਟਿਕਾਣੇ ਨੂੰ ਗੁਰੂ ਕਾ ਅਸਥਾਨ ਰਖੇਗਾ। ਆਪ ਜਪੇਗਾ, ਹੋਰਨਾਂ ਨੂੰ ਜਪਾਵੇਗਾ, ਗੁਰਮਤਿ ਤੇ ਤੁਰੇਗਾ ਤੇ ਮਨਮਤਿ ਦੇ ਹੱਥ ਨਹੀਂ ਜਾਵੇਗਾ। ਆਪ ਨੇ ਹੁਣ ਇਕ ਦਿਨ ਝਾੜ ਤੇ ਛੰਨਾ ਰਾਮ ਕਿਸ਼ਨ ਦੇ ਅੱਗੇ ਧਰਿਆ, ਹੱਥ ਜੋੜੇ, ਸੀਸ ਨਿਵਾਇਆ ਤੇ ਆਖਿਆ ‘ਗੁਰ ਨਾਨਕ ਦੇਵ ਦੇ ਦਰ ਦੀ ਸੇਵਾ ਤੈਨੂੰ ਸੌਂਪੀ। ਬੇਟਾ! ਤੇਰੇ ਬਚਨ ਸਤਿ ਹੋਣਗੇ, ਤੇਰੇ ਸਤਿਬਚਨ ਹੋਣਗੇ, ਤੇਰਾ ਰਖਵਾਲਾ
-੯-