ਪੰਨਾ:ਸੰਤ ਗਾਥਾ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਨਾਨਕ ਆਪ ਹੋਵੇਗਾ।’

ਵਰ ਦੇਕੇ ਆਪ ਗੁਰਪੁਰੀ ਨੂੰ ਪਧਾਰ ਗਏ ਤੇ ਮਾਪਿਆਂ ਦੇ ਤਾਹੇ ਰਾਮ ਕਿਸ਼ਨ ਜੀ ਗੁਰੂ ਨਾਨਕ ਦਰ ਦੀ ਸੇਵਾ ਦੇ ਪਰਵਾਨ ਸੇਵਕ:-

‘ਜਿਸਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ॥’

ਦੇ ਵਾਕ ਅਨੁਸਾਰ ਸੰਗਤ ਦੇ ਮੁਹਾਣੇ ਥਾਪੇ ਗਏ।

ਡੇਰੇ ਵਿਚ ਹੁਣ ਆਪ ਦੇ ਸਮੇਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਲੰਗਰ ਚਲਦਾ ਹੈ, ਕਥਾ ਹੁੰਦੀ ਹੈ, ਆਏ ਗਏ ਨੂੰ ਸੁਖ ਮਿਲਦਾ ਹੈ, ਜਗਯਾਸੂਆਂ ਨੂੰ ਨਾਮ ਮਿਲਦਾ ਹੈ ਤੇ ਆਪ ਵਲ ਜਦ ਦੇਖੋ ਤਾਂ ਮੱਧਮ ਮੱਧਮ ਤੇ ਮਿੱਠੀ ਮਿੱਠੀ ਧੁਨ ਆ ਰਹੀ ਹੈ ‘ਧੰਨ ਗੁਰੂ ਨਾਨਕ’ ‘ਧੰਨ ਗੁਰੂ ਨਾਨਕ ਦੀ।

੫. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪ੍ਰੇਮ-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਪ ਦੀ ਪ੍ਰੀਤ ਇਕ ਅਸਚਰਜ ਘਟਨਾ ਹੈ। ਆਪ ਦੀ ਪ੍ਰੀਤ ਇਸ ਤਰ੍ਹਾਂ ਦੀ ਹੁਣ ਡੂੰਘੀ ਬਣੀ ਹੈ ਕਿ ਰਾਤ ਨੂੰ ਜਦ ਅਸਵਾਰਾ ਕਰਦੇ ਹਨ ਤਾਂ ਨੈਣ ਪ੍ਰੇਮ ਰਸ ਨਾਲ ਭਰੇ ਹੁੰਦੇ ਹਨ। ਜਦੋਂ ਗੁਰੂ ਜੀ ਨੂੰ ਸੁਖਆਸਨ ਕਰਦੇ ਹਨ ਤਾਂ ਹੱਥ ਜੋੜਕੇ ਅਰਦਾਸ ਕਰਦੇ ਤੇ ਦਰਵਾਜ਼ੇ ਬੰਦ ਕਰ ਦੇਂਦੇ ਹਨ, ਪਰ ਫੇਰ ਤੜਫਕੇ ਖੁਹਲ ਦੇਂਦੇ ਹਨ ਤੇ ਕਹਿੰਦੇ ਹਨ ’ਕਿਞ ਜੀਸਾਂ ਆਪ ਦੇ ਦਰਸ਼ਨ ਬਿਨਾਂ, ਕਿਞ ਰਾਤ ਲੰਘਸੀ?’ ਫਿਰ ਕਹਿੰਦੇ ਹਨ ‘ਰਾਮ ਕਿਸ਼ਨ! ਭਈ ਸਤਿਗੁਰੂ ਜੀ ਨੂੰ ਅਰਾਮ ਕਰਨ ਦੇਹ, ਆਪਣੇ ਦਰਸ਼ਨ ਦੇ ਲਾਲਚ ਵਿਚ ਕਿਉਂ ਬੇਅਦਬੀ ਕਰਦਾ ਹੈਂ’? ਇਸ ਤਰਾਂ ਬਿਹਬਲ ਹੋਕੇ ਕਈ ਵਾਰ ਬੂਹੇ ਖੁਹਲਣੇ ਤੇ ਮੀਟਣੇ। ਅੰਤ ਮੱਥਾ ਟੇਕਕੇ ਤਖਤ ਪੋਸ਼ ਦੇ ਨਾਲ ਜਾ ਬੈਠਣਾ। ਸਿਰ ਤਖਤ ਪੋਸ਼ ਤੇ ਡੱਠੀ ਮੰਜੀ ਸਾਹਿਬ ਦੇ ਪਾਵੇ ਨਾਲ ਜੋੜਕੇ ਨਾਮ ਦੇ ਰੰਗ ਵਿਚ ਮਸਤ ਹੋਕੇ ਟਿਕ ਜਾਣਾ। ਐਉਂ ਜਿਹੜੀ ਨੀਂਦ ਪੈ ਗਈ ਤ੍ਰਿਪਹਿਰੇ ਤਕ ਪੈ ਗਈ, ਤ੍ਰਿਪਹਿਰੇ ਤੋਂ

-੧o-