ਪੰਨਾ:ਸੰਤ ਗਾਥਾ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਗਰੋਂ ਉਠ ਖੜੋਣਾ ਤੇ ਆਪਣੀ ਨਿਤ ਕ੍ਰਿਯਾ ਤੇ ਡੇਰੇ ਦੇ ਵਿਚ ਸਤਿਸੰਗ ਦੇ ਕੰਮ ਕਰਨੇ। ਦੀਵਾਨ ਸਜਾਉਣਾ ਤੇ ਪ੍ਰਕਾਸ਼ ਕਰਨਾ। ਪ੍ਰਕਾਸ਼ ਕਰਦਿਆਂ ਚਾਉ ਚੜ੍ਹ ਜਾਣਾ ‘ਧੰਨੁ ਸੁ ਵੇਲਾ ਜਿਤੁ ਦਰਸਨੁ ਕਰਣਾ’॥ ਆਦਿਕ ਸਬਦ ਇਸ ਚਾਉ ਤੇ ਪਿਆਰ ਨਾਲ ਪੜ੍ਹਨੇ ਕਿ ਸੁਣਨ ਵਾਲਿਆਂ ਦੇ ਨੇਤ੍ਰ ਪ੍ਰੇਮ ਤੇ ਚਾਉ ਨਾਲ ਰਸਭਿੰਨੜੇ ਹੋ ਜਾਣੇ। ਸੁਣੀਂਦਾ ਹੈ ਕਿ ਨਿੱਸਲ ਹੋਕੇ ਲੱਤਾਂ ਪਸਾਰਕੇ ਭਾਈ ਸਾਹਿਬ ਕਦੇ ਹੀ ਸੁੱਤੇ ਹੋਣਗੇ। ਇਸੇ ਤਰ੍ਹਾਂ ਹਜ਼ੂਰੀ ਬੈਠਿਆਂ ਹੀ ਨੀਂਦ ਕਰ ਲੈਣੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਉਸ ਵੇਲੇ ਦਾ ਉਹਨਾਂ ਦੇ ਚਿਹਰੇ ਦਾ ਚਮਕਾਉ ਤੇ ਮੰਗਲ ਡਾਢਾ ਸੁਖਦਾਈ ਹੁੰਦਾ ਸੀ।

੬. ਜੀਵਨ ਵਾਕਿਆਤ-

ਅੰਮ੍ਰਿਤ ਵੇਲੇ ਦੇ ਦੀਵਾਨ, ਕੀਰਤਨ, ਤੇ ਸਮੇਂ ਸਮੇਂ ਸਿਰ ਦੀ ਮਿਰਯਾਦਾ ਆਦਿ ਤੋਂਧਰਮਸਾਲਾ ਵਿਚ ਜਾਰੀ ਸੀ, ਪਰ ਦਿਨ ਕਿਵੇਂ ਬੀਤਦਾ ਹੈ? ਛਿਨ ਛਿਨ ਕੀਕੂੰ ਲੰਘਦੀ ਹੈ? ਕਿਉਂਕਿ ਆਤਮ ਜੀਵਨ ਇਕ ਜੀਵਨ ਹੈ। ਜੀਵਨ ਲਗਾਤਾਰੀ ਸ਼ੈ ਹੈ; ਲਗਾਤਾਰੀ ਰੌ ਆਪ ਦੀ ਸਿਮਰਨ ਦੀ ਜਾਰੀ ਹੈ, ਪਰ ਗੁਰੂ-ਪ੍ਰੇਮ ਇਤਨਾ ਹੈ ਕਿ ਆਪ ਦਾ ਅਕਸਰ ਵੇਰ ਬੇਖਬਰੀ ਜਾਪ ਯਾ ਇਉਂ ਕਹੋ ਕਿ ਦੂਸਰਿਆਂ ਨੂੰ ਸੁਣਨ ਵਾਲਾ ਜਪ ‘ਧੰਨ ਗੁਰੂ ਨਾਨਕ’ ਦਾ ਹੁੰਦਾ ਹੈ। ਅਸਲ ਗੱਲ ਇਹ ਹੈ ਕਿ ‘ਗੁਰੂ ਨਾਨਕ’ ਵਿਚ ਆਪ ਦਾ ਪ੍ਰੇਮ ਲਿਵ ਹੋ ਚੁੱਕਾ ਸੀ। ਸਿਵਾਏ ਪ੍ਰੇਮਾ ਭਗਤੀ ਦੇ ਆਪ ਤੋਂ ਕੋਈ ਆਚਾਰ ਨਹੀਂ ਸੀ ਪ੍ਰਗਟ ਹੁੰਦਾ। ‘ਗੁਰੂ ਨਾਨਕ ਪ੍ਰੇਮ’ ਨੂੰ ਜ਼ਰਾ ਕੁ ਪ੍ਰਗਟ ਕਰਨੇ ਵਾਲਾ ਇਕ ਵਾਕਿਆ ਆਪ ਦੇ ਜੀਵਨ ਦਾ ਬੜਾ ਸੁਆਦਲਾ ਤੇ ਸਿਖਯਾ ਦਾਇਕ ਇਉਂ ਦਾ ਹੈ:-

੧.

ਇਕ ਸਾਧੂ ਨਵਾਂ ਨਵਾਂ ਵੇਦਾਂਤ ਪੜ੍ਹਕੇ ਅਰ ਵੇਦਾਂਤ ਦੀ ਵਯਾਖਯਾ- ਜੋ ਮਨ ਬੁੱਧੀ ਨੂੰ ਤ੍ਰਿੱਖਿਆਂ ਕਰਨ ਮਾਤ੍ਰ ਸੀ-ਪੜ੍ਹ ਸੁਣਕੇ ਕਾਂਸ਼ੀ ਤੇ ਰਿਖੀਕੇਸ਼ ਤੋਂ ਆਇਆ ਸੀ। ਉਸ ਨੇ ਬਹੁਤ ਲੋਕਾਂ ਤੋਂ ਸੰਤ ਰਾਮਕਿਸ਼ਨ

-੧੧-