ਪਾਣੀ ਬੀ ਹੋ ਗਿਆ ਹੈ। ਸਾਹਿਬਾਂ ਅਜ ਪ੍ਰਸ਼ਾਦੇ ਵਰਤਾਉਣ ਵਿਚ ਆਪ ਹਿੱਸਾ ਲਿਆ ਤੇ ਸ੍ਰਿਸ਼ਟੀ ਨੂੰ ਭਰਕੇ ਵਿਸ੍ਵੰਭਰ ਨੇ ਫੇਰ ਆਪਣੇ ਸਦਾ ਭਰੇ ਆਪੇ ਨੂੰ ਪ੍ਰੇਮ ਤੇ ਸ਼ਰਧਾ ਨਾਲ ਭਰਿਆ। ਹੁਣ ਪੱਲੇ ਤੇ ਮਿਹਰ ਹੋ ਗਈ, ਆਤਮ ਰਸ ਆਰੂਢਤਾ ਪ੍ਰਾਪਤ ਹੋਈ, ਨਾਉਂ ‘ਭਾਈ ਪੱਲਾ' ਪੈ ਗਿਆ। ਸਾਹਿਬ ਚਲੇ ਆਏ, ਪਰ ਮਗਰੋਂ ਸਹਿਜੇ ਸਹਿਜੇ ਐਸ਼੍ਵਰਜ ਵਧਿਆ, ‘ਭਾਈ ਪੱਲਾ’ ਪਿੰਡ ਦਾ ਚੌਧਰੀ ਬੀ ਹੋ ਗਿਆ। ਹੁਣ ਤਕ ਚੌਧਰਤਾ ਭਾਈ ਪੱਲੇ ਦੇ ਖਾਨਦਾਨ ਵਿਚ ਹੈ।
ਜਦੋਂ ਉਪਰ ਲਿਖੀ ਕਥਾ ਸੰਤ ਭਾਈ ਸੁਵਾਇਆ ਸਿੰਘ ਜੀ ਨੇ ਸੁਣੀ ਤਾਂ ਬੁਤਾਲੇ ਉਸ ਕੱਚੇ ਗੁਰਦੁਆਰੇ ਦੇ ਦਰਸ਼ਨਾਂ ਨੂੰ ਭੱਜੇ ਗਏ, ਜੋ ਕਿ ਸਾਹਿਬਾਂ ਦੀ ਮਿਹਰ ਕਰਨ ਦੀ ਯਾਦਗਾਰ ਵਿਚ ਭਾਈ ਪੱਲੇ ਦੇ ਵੇਲੇ ਦਾ ਚਲਿਆ ਆ ਰਿਹਾ ਸੀ। ਆਪ ਨੂੰ ਚਾਉ ਚੜ੍ਹ ਗਿਆ। ਮਾਇਆ ਸੰਗਤਾਂ ਵਿਚੋਂ ਇਕੱਤ੍ਰ ਕਰ ਲਈ ਤੇ ਇਥੇ ਪੱਕਾ ਗੁਰਦਵਾਰਾ ਬਣਵਾ ਦਿਤਾ। ਤਦੋਂ ਸੀ ਭਾਈ ਪੱਲੇ ਦੀ ਉਲਾਦ ਵਿਚੋਂ ਇਕ ਭਾਈ ਈਸ਼ਰ ਸਿੰਘ ਜੀ ਸਨ ਜੋ ਭਜਨ ਦੀ ਮੂਰਤੀ ਸਨ। ਉਨ੍ਹਾਂ ਨੂੰ ਸੇਵਾਦਾਰ ਥਾਪ ਦਿਤਾ। ਓਹ ਕੁਛ ਚਿਰ ਸੇਵਾ ਕਰਕੇ ਆਪਣੇ ਬੰਦਗੀ ਦੇ ਰੰਗ ਵਿਚ ਆਦਮ ਪੁਰ ਦੇ ਲਾਗੇ ਇਕ ਬਣੀਏ ਦੇ ਅੰਬਾਂ ਦੇ ਬਾਗ ਪਾਸ ਜਾ ਏਕਾਂਤ ਵਾਸੀ ਹੋਏ। ਇਹ ਬਾਗ਼ ਬਣੀਏ ਨੇ ਆਪਦੀ ਭੇਟਾ ਕਰ ਦਿਤਾ। ਸੁਣਿਆਂ ਹੈ ਕਿ ਭਾਈ ਈਸ਼ਰ ਸਿੰਘ ਜੀ ਆਪ ਵਿਰਕਤ ਹੀਂ ਰਹੇ ਤੇ ਬਾਗ਼ ਦੇ ਫਲ ਸਿੰਘਾਂ ਸਾਧੂਆਂ ਤੇ ਸਿੱਖ ਸੰਗਤਾਂ ਨੂੰ ਵੰਡ ਦੇਂਦੇ ਰਹੇ।
ਇਸ ਪ੍ਰਕਾਰ ਸੰਤ ਭਾਈ ਸੁਵਾਇਆ ਸਿੰਘ ਜੀ ਗੁਰਦਵਾਰਿਆਂ ਦੀ ਸੇਵਾ ਵਿਚ ਭੀ ਹਿੱਸਾ ਲੈਂਦੇ ਰਹੇ ਹਨ।
੨੬. ਗੁਰਪੁਰੀ ਪਿਆਨਾ-
ਸੰਤਾਂ ਦੀ ਸਾਰੀ ਆਯੂ ਪਰਉਪਕਾਰ ਵਿਚ ਬੀਤੀ ਸੀ, ਸਿਮਰਨ ਤੋਂ ਉਪਕਾਰ ਦੇ ਖਿਆਲ ਹੀ ਉਨ੍ਹਾਂ ਦੀ ਰਾਸ ਸਨ, ਗੁਰਦਵਾਰਿਆਂ ਦੀ ਯਾਤਰਾ ਲਈ ਜਾਣ ਵਾਲੀਆਂ ਸੰਗਤਾਂ ਦੇ ਆਰਾਮ ਦੇ ਲਈ ਆਪ ਨੇ ਆਪਣਾ ਸਰੀਰ ਅਰਪਨ ਕੀਤਾ ਹੋਇਆ ਸੀ, ਪਰ ਅੰਤ ਸਮਾਂ ਅੰਤ
-੧੨੬-