ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/131

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਆਉਂਦਾ ਹੈ। ਸੰਤ ਜੀ ਨੂੰ ਮਾਮੂਲੀ ਜਿਹਾ ਬੁਖਾਰ ਹੋਇਆ, ਜਿਸ ਦੀ ਆਪ ਨੇ ਪਰਵਾਹ ਨਾ ਕੀਤੀ। ਸਾਥੀਆਂ ਨੇ ਆਪ ਦੀ ਵਿਗੜੀ ਹਾਲਤ ਵੇਖਕੇ ਘਬਰਾਉ ਪ੍ਰਗਟ ਕੀਤਾ, ਪਰ ਸੰਤ ਜੀ ਆਪਣੇ ਨਾਮ ਸਿਮਰਨ ਦੀ ਲਗਨ ਵਿਚ ਮਗਨ ਰਹੇ। ਉਨ੍ਹਾਂ ਦੇ ਚਿਹਰੇ ਤੇ ਇਕ ਖਾਸ ਤਰ੍ਹਾਂ ਦਾ ਜਲਾਲ ਸੀ, ਮੱਥੇ ਤੇ ਨੂਰ ਦਮਕਾਂ ਮਾਰ ਰਿਹਾ ਸੀ ਤੇ ਐਉਂ ਭਾਸਦਾ ਸੀ ਕਿ ਅਜ ਕਿਸੇ ਖਾਸ ਉੱਚੀ ਅਵਸਥਾ ਵਿਚ ਹਨ। ਇਸ ਜਰਜਰੇ ਸਰੀਰ ਰੂਪੀ ਚੋਲੇ ਨੂੰ ਛੱਡਣ ਦਾ ਸਮਾਂ ਨੇੜੇ ਆਇਆ ਜਾਣਕੇ ਆਪ ਨੂੰ ਆਪਣੇ ਚਿਤ ਵਿਚ ਰੱਖੀ ਹੋਈ ਇਕ ਵਾਸ਼ਨਾਂ ਬੀਮਾਰੀ ਦੇ ਬਿਸਤਰੇ ਤੇ ਪਿਆਂ ਯਾਦ ਆਈ। ਸੁੰਦਰੀ ਕਰਤਾ ਦੇ ਨਾਲ ਉਨ੍ਹਾਂ ਦਾ ਅਤਿ ਸਨੇਹ ਸੀ। ਇਸ ਖਿਆਲ ਤੋਂ ਕਿ ਕੋਈ ਵਾਸ਼ਨਾਂ ਬਾਕੀ ਨਾ ਰਹਿ ਜਾਏ, ਰਾਤ ਦੇ ੧੦-੧੧ ਬਜੇ ਦੇ ਕਰੀਬ ਚਲਾਣੇ ਤੋਂ ਕੁਛ ਘੰਟੇ ਪਹਿਲੇ ਆਪ ਨੇ ਸੰਦੇਸਾ ਭੇਜਿਆ। ਆਉਣ ਵਾਲਾ ਸੱਜਣ ਆਪ ਤਾਂ ਨਾ ਮਿਲਿਆ, ਪਰ ਰੁੱਕਾ ਲਿਖਕੇ ਡਾਕ ਦੇ ਬਕਸ ਵਿਚ ਪਾ ਗਿਆ। ਇਹ ਸੰਦੇਸਾ ਵੇਲੇ ਸਿਰ ਨਾ ਪੁੱਜਣ ਕਰਕੇ ਆਪ ਸਮੇਂ ਸਿਰ ਸੰਤਾਂ ਪਾਸ ਪਹੁੰਚ ਨਾ ਸਕੇ। ਸੰਤਾਂ ਦਾ ਸਰੀਰ ਅੱਧੀ ਰਾਤ ਤੋਂ ਮਗਰੋਂ ਸ਼ਾਂਤ ਹੋ ਗਿਆ, ਪਰ ਸ਼ਾਂਤ ਹੋਣ ਤੋਂ ਪਹਿਲਾਂ ਆਪ ਸੰਦੇਸਾ ਘੱਲ ਗਏ ਤੇ ਸੰਦੇਸਾ ਦੇਕੇ ਨਿਰਵਾਸ਼ ਹੋ ਗਏ ਤੇ ਰਾਤ ਦੇ ਦੋ ਵਜੇ ਦੇ ਕਰੀਬ ੧੮ ਮੱਘਰ ਸੰ: ੧੯੬੪ ਬਿ: ਨੂੰ ਆਪ ਦੀ ਆਤਮਾ ਇਸ ਚੋਲੇ ਨੂੰ ਛੱਡ ਕੇ ਗੁਰਪੁਰੀ ਨੂੰ ਵਿਦਾ ਹੋ ਗਈ। ਆਪ ਦੀ ਇੱਛਾ ਸੀ ਕਿ ਬਾਬਾ ਬਕਾਲੇ ਵਿਚ ਮਾਤਾ ਗੰਗਾ ਜੀਦੇ ਗੁਰਦਵਾਰੇ ਦਾ ਰਾਹ ਨਹੀਂ, ਖੇਤਾਂ ਵਿਚੋਂ ਜਾਣਾ ਪੈਂਦਾ ਹੈ, ਖੇਤਾਂ ਵਾਲੇ ਦੁਖੀ ਹੁੰਦੇ ਹਨ, ਸੰਗਤਾਂ ਨੂੰ ਵੀ ਤਕਲੀਫ ਹੁੰਦੀ ਹੈ, ਉਹ ਜ਼ਮੀਨ ਖਰੀਦ ਕੇ ਰਸਤਾ ਬਣਵਾ ਦਿਤਾ ਜਾਏ। ਬਸ ਅੰਤਮ ਵਾਸ਼ਨਾਂ ਸੀ ਤਾਂ ਇਹ ਪਰਉਪਕਾਰ ਦੀ ਸੀ।

੨੭. ਅੰਤਮ ਵਾਸ਼ਨਾਂ ਦੀ ਪੂਰਨਤਾ-

ਸ੍ਰੀ ਮਾਨ ਸੰਤ ਜੀ ਇਹ ਅੰਤਮ ਵਾਸ਼ਨਾ ਜੋ ਅੰਤ ਸਮੇਂ ਦੱਸਕੇ

-੧੨੭-