ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/135

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥


———

ਸੰਤਗਾਥਾ

~~

੪. ਸ੍ਰੀ ਛਾਲੋਨੇ ਵਾਲੇ ਬਾਬਾ ਜੀ

ਦੇ

ਜੀਵਨ ਸਮਾਚਾਰ

———

੧. ਹਸਬ ਨਸਬ-

ਸਿਖ, ਸੰਤ, ਗੁਰਮੁਖ ਤੇ ਹਰੀ ਜਨ ਆਪਣੀਆਂ ਘਾਲਾਂ ਤੇ ਮੁਕੰਮਲ ਹੋਕੇ ਮਿਹਰਾਂ ਨਾਲ ਜਗਤ ਨੂੰ ਤਾਰਦੇ ਰਹੇ ਹਨ, ਪਰ ਸ਼ੌਕ ਕਿ ਉਨ੍ਹਾਂ ਦੇ ਸਮਾਚਾਰ ਪੰਥ ਦੀਆਂ ਨਜ਼ਰਾਂ ਅੱਗੇ ਨਹੀਂ ਆਉਂਦੇ ਰਹੇ, ਇਸ ਕਰਕੇ ਪੰਥ ਦੀ ਆਮ ਹਾਲਤ ਗਿਰਾਉ ਵਲ ਚਲੀ ਜਾ ਰਹੀ ਹੈ। ਬਿਦੇਸ਼ਾਂ ਵਿਚ ਬੀ ਸਿੱਖਾਂ ਗੁਰਮੁਖਾਂ ਦੇ ਕਾਰਨਾਮੇ ਕਮਾਲ ਦੇ ਹੁੰਦੇ ਹਨ। ਇਨ੍ਹਾਂ ਵਿਚ ਨਾਲ ਹੀ ਇਹ ਕਮਾਲ ਰਿਹਾ ਹੈ ਕਿ ਇਨ੍ਹਾਂ ਨੇ ਆਪਣੇ ਆਪ ਨੂੰ ਦਸਾਂ ਸਤਿਗੁਰਾਂ ਦੀ ਬਰਾਬਰੀ ਤੇ ਲਿਆਉਣ ਦੀ ਕਦੇ ਬੇਅਦਬੀ ਨਹੀਂ ਕੀਤੀ।

ਹੁਣ ਅਸੀਂ ਇਕ ਐਸੇ 'ਮਹਾਂ-ਪੁਰਖ' ਦਾ ਹਾਲ ਸ਼ੁਰੂ ਕਰਦੇ ਹਾਂ ਕਿ ਜਿਨ੍ਹਾਂ ਦੇ ਜੀਉਂਦੇ ਜੀ ਪੰਜਾਬ ਵਿਚ ਸੋ ਨਹੀਂ ਖਿੱਲਰੀ। ਆਪ ਦੇ ਕੌਤਕ ਗੁਵਾਲੀਅਰ ਤੇ ਇਟਾਵਾ ਆਦਿਕ ਜ਼ਿਲੇ ਦੇ ਇਲਾਕਿਆਂ ਤੇ

-੧੩੧-