ਪੰਨਾ:ਸੰਤ ਗਾਥਾ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਨਾਂ, ਗਿਰਾਵਾਂ, ਸ਼ਹਿਰਾਂ ਤੇ ਰਾਜ ਘਰਾਂ ਵਿਚ ਵਰਤਦੇ ਰਹੇ। ਆਪ ਦੇ ਨਾਮ ਦਾ ਕੋਈ ਪਤਾ ਨਹੀਂ, ਸਾਰੇ ਜੀਵਨ ਵਿਚ ਆਪ ਨੇ ਕਦੇ ਕਿਸੇ ਨੂੰ ਅਪਣਾ ਨਾਮ, ਪਤਾ, ਹਸਬ, ਨਸਬ ਕੁਛ ਨਹੀਂ ਦੱਸਿਆ। ਗੁਵਾਲੀਅਰ ਤੋਂ ਅਠਤਾਲੀ ਕੁ ਮੀਲ ਤੇ ਇਕ ਪ੍ਰਸਿਧ ਗਿਰਾਂ ਹੈ 'ਭਿੰਡ' ਨਾ ਦਾ, ਉਸ ਦੇ ਨੇੜੇ ਇਕ ਪਿੰਡ ਹੈ ਛਾਲੋਨਾ। ਇਸੇ ਪਿੰਡ ਬਹੁਤੀ ਵੇਰ ਪ੍ਰਗਟ ਹੋਣ ਕਰਕੇ ਅਕਸਰ ਥਾਈਂ ਆਪ ਦਾ ਨਾਮ ਪੈ ਗਿਆ "ਛਾਲੋਨੇ ਵਾਲੇ ਬਾਬਾ ਜੀ", ਪਰ ਕਈ ਥਾਂ ਆਪ ਨੂੰ "ਗੱਛੀਵਾਲੀ ਸਰਕਾਰ" ਤੇ ਕਿਤੇ "ਨੰਗੇ ਮਹਾਰਾਜ" ਆਦਿ ਨਾਵਾਂ ਨਾਲ ਬੀ ਯਾਦ ਕੀਤਾ ਜਾਂਦਾ ਹੈ। ਪਰ ਅਸੀਂ ਆਪ ਨੂੰ 'ਛਾਲੋਨੇ ਵਾਲੇ ਬਾਬਾ ਜੀ' ਹੀ ਕਹਿਕੇ ਆਪ ਦੇ ਹਾਲਾਤ ਲਿਖਾਂਗੇ।

ਆਪ ਗੁਰੂ ਘਰ ਦੇ ਸਿੰਘ, ਕੇਸਾਧਾਰੀ ਗੁਰਮੁਖ ਸੇ। ਆਪ ਦਾ ਜਨਮ ਪੰਜਾਬ ਦੇ ਕਿਸੇ ਰਾਜ ਘਰਾਣੇ ਦਾ ਸੀ। ਕਿਉਂਕਿ ਆਪ ਦੇ ਮੂੰਹੋ ਕਦੇ ਬਚਿਆਂ ਵਿਚ ਪਰਚੇ ਹੋਇਆਂ ਇੰਨੇ ਲਫਜ਼ ਨਿਕਲੇ ਸਨ ਕਿ ਸਾਡੇ ਘਰ ਸੋਨੇ ਚਾਂਦੀ ਦੀਆਂ ਲਕੜੀਆਂ ਹੁੰਦੀਆਂ ਸਨ।

੨. ਸਾਨੂੰ ਹਾਲਾਤ ਕੀਕੂੰ ਮਿਲੇ-

ਸੰਨ ੧੯੨੭ ਦੇ ਲਗ ਪਗ ਅੰਦਾਵੇ ਦੇ ਰਈਸ ਚੋਬੇ ਬਿਨਾਯਕ ਗਉ ਆਪਣੇ ਪਰਿਵਾਰ ਸਮੇਤ, ਜਿਸ ਵਿਚ ੨੨ ਦੇ ਕਰੀਬ ਸੱਜਣ ਸਨ, ਸ੍ਰੀ ਅੰਮ੍ਰਿਤਸਰ ਜੀ ਆਏ ਸਨ। ਆਪ ਇਕ ਉਚੇ ਦਰਜੇ ਦੇ ਰਈਸ ਤੇ ਤਅੱਲਕਦਾਰ ਸਨ। ਜਦੋਂ ਸਾਨੂੰ ਮਿਲੇ ਤਾਂ ਆਪ ਦੀ ਗੁਫਤਗੂ ਤੇ ਅੰਦਾਜ਼ ਵਿਚ ਗੁਰੂ ਬਾਣੀ ਨਾਲ ਅਤੀ ਪ੍ਰੇਮ ਪ੍ਰਗਟ ਹੁੰਦਾ ਸੀ। ਛਾਲੋਨੇ ਵਾਲੇ ਬਾਬਾ ਜੀ ਨੇ ਆਪ ਨੂੰ ਗੁਰਸਿਖੀ ਵਿਚ ਲਾਇਆ ਤੇ ਗੁਰਬਾਣੀ ਵਿਚ ਜੋੜਿਆ ਸੀ। ਆਪ ਦਾ ਪਰਿਵਾਰ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾਂ ਵਿਚ ਸਾਰੀ ਸਾਰੀ ਰਾਤ ਕੀਰਤਨ ਵਿਚ ਗਜ਼ਾਰ ਦੇਂਦਾ ਸੀ, ਜਿਸ ਤੋਂ ਪ੍ਰਮਾਭਗਤੀ ਦਾ ਪ੍ਰਵਾਹ ਟੁਰ ਪੈਂਦਾ ਸੀ। ਆਪ ਨੇ ਆਪਣੀ ਗੂਫਤਗੂ ਵਿਚ ਡਾਢੇ ਜ਼ੋਸ਼ ਵਿਚ ਆਖਿਆ-

-੧੩੨-