ਪੰਨਾ:ਸੰਤ ਗਾਥਾ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਚੋਬੇ ਜੀ ਨੂੰ ਸੰਤਾਂ ਦੇ ਸਹਾਯਕ ਅੰਤਰਯਾਮੀ ਹੋਣ ਦਾ ਭਰੋਸਾ ਹੋਰ ਵਧ ਗਿਆ।

੯. ਹੋਰ ਕਰਾਮਾਤਾਂ-

ਇਸੀ ਤਰ੍ਹਾਂ ਬਿੱਛੂ ਦੇ ਲੜੇ ਨੂੰ ਵੱਲ ਕਰਨਾ; ਸੱਪ ਤੋਂ ਰਖਿਆ ਕਰਨੀ, ਸੱਪ ਦੇ ਮਾਰੇ ਨੂੰ ਜਿਵਾਉਣਾ ਆਦਿ ਹੱਡ ਵਰਤੇ ਤੇ ਅੱਖੀਂ ਡਿੱਠੇ ਮਾਜਰੇ ਲੋਕੀ ਦੱਸਦੇ ਹਨ।

ਫਿਰ ਆਪ ਲਿਖਦੇ ਹਨ ਕਿ ਇਕ ਵੇਰ ਉਦਾਸੀ ਸੰਤਾਂ ਦਾ ਪੰਚਾਇਤੀ ਅਖਾੜਾ ਇਲਾਹਾਬਾਦ ਜਾ ਰਿਹਾ ਸੀ। ਮਹੰਤ ਜੈਰਾਮ ਦਾਸ ਦੀ ਜ਼ੁਬਾਨੀ ਸੰਤਾਂ ਦੇ ਦਰਸ਼ਨ ਕਰਕੇ ਆਪਣੇ ਧੰਨਯਭਾਗ ਜਾਣੇ ਤੇ ਆਖਿਆ ਕਿ ਐਸਾ ਬਜ਼ੁਰਗ ਸੰਤ ਅਸਾਂ ਕਦੇ ਨਹੀਂ ਡਿੱਠਾ।

ਆਪ ਕਈ ਵੇਰ ਅੰਨ ਪਾਣੀ ਤੋਂ ਬਿਨਾਂ ਬੀ ਰਹਿੰਦੇ। ਕਦੇ ਨਾਤੀ ਧੋਤੀ ਆਦਿ ਕ੍ਰਿਯਾ ਵੀ ਕਰਦੇ। ਕਈ ਵੇਰ ਸਿਆਲ ਵਿਚ ਰਾਤ ਦੀ ਤ੍ਰੇਲ ਵਿਚ ਪਏ ਪਾਣੀ ਨਾਲ ਨ੍ਹਾਉਂਦੇ ਤੇ ਸਰਦੀ ਨਾ ਲਗਦੀ।

ਇਸਤਰ੍ਹਾਂ ਕਿਤਨੇ ਹੀ ਵਾਕਿਆਤ ਪ੍ਰੇਮੀਆਂ ਦੇ ਮੁਕੱਦਮਿਆਂ ਤੋਂ ਬਚਣ ਤੇ ਔਕੜਾਂ ਵੇਲੇ ਸਹਾਇਤਾ ਦੇ ਆਪ ਬਾਬਤ ਪ੍ਰਸਿਧ ਹਨ।

੧੦. ਗੁਰਬਾਣੀ ਪ੍ਰਚਾਰ-

ਚੋਬੇ ਜੀ ਦੱਸਦੇ ਸੇ ਕਿ ਸਾਨੂੰ ਸੁਖਮਨੀ ਦਾ ਪਾਠ ਸਭ ਤੋਂ ਪਹਿਲਾ ਸਾਧਨ ਦੱਸਿਆ ਗਿਆ ਸੀ, ਫੇਰ ਆਪ ਨਾਮ ਪ੍ਰਾਪਤ ਹੋਏ। ਆਪ ਪਾਸ ਸੇਵਕ ਕਈ ਵੇਰੀ ਸਾਧਾਰਨ ਭਜਨ ਪੜ੍ਹਦੇ ਸਨ, ਪਰ ਆਪ ਨੇ ਫੁਰਮਾਇਆ ਕਿ ਗੁਰਬਾਣੀ ਦੇ ਸ਼ਬਦ ਗਾਓ ਅਰ ਜੋਟੀਆਂ ਦੇ ਸ਼ਬਦ ਪੜ੍ਹਨ ਦੇ ਰਹਾ ਦਾ ਤ੍ਰੀਕਾ ਬੀ ਆਪ ਨੇ ਦੱਸ ਦਿੱਤਾ, ਜਿਸ ਨਾਲ ਸ਼ਬਦ ਕੀਰਤਨ ਦਾ ਪ੍ਰਚਾਰ ਸੌਖਾ ਹੋ ਗਿਆ। ਫਿਰ ਆਪ ਨੇ ਆਪਣੀ ਰਸਨਾਂ ਤੋਂ ਗੁਰੂ ਸਾਹਿਬਾਨ ਦੇ ਪ੍ਰਸੰਗ ਸੁਣਾਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾਂ ਵਰਣਨ ਕੀਤੀ ਤੇ ਆਗਿਆ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਤੇ ਨਾਲ ਹੁਕਮ ਹੋਇਆ ਕਿ ਰੋਜ਼ ਪਾਠ

-੧੪੨-