ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/146

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਉਹ ਬੇਹੋਸ਼ ਸੀ, ਜਤਨ ਕਰਨ ਨਾਲ ਥੋੜ੍ਹਾ ਦੁੱਧ ਮਸਾਂ ਅੰਦਰ ਲੰਘਾਇਆ, ਇਸ ਤੋਂ ਮਗਰੋਂ ਉਹ ਦੋ ਦਿਨ ਵਿਚ ਵੱਲ ਹੋ ਗਿਆ। ਇਸੀ ਤਰ੍ਹਾਂ ਦਰਦ ਗੁਰਦਾ, ਹਿਡਕੀ, ਇਨਫਲੂਏਨਜ਼ਾ ਆਦਿ ਤੋਂ ਕਈਆਂ ਨੂੰ ਆਪ ਜੀ ਨੇ ਆਪਣੇ ਬਚਨਾਂ ਨਾਲ ਵੱਲ ਕੀਤਾ। ਬਿਨਾਯਕ ਰਾਉ ਜੀ ਨੇ ਕਈ ਨਾਮ ਦਿਤੇ ਹਨ, ਜਿਹਾ ਕਿ ਪਾਂਡੇ ਉਤਮ ਨਾਰਾਇਨ ਵਾਸੀ ਅਟਾਵਾ ਦਾ ਜ਼ਹਿਰੀਲਾ ਫੋੜਾ ਵੱਲ ਕੀਤਾ, ਉਮਾ ਚਰਨ ਦੀ ਪੁਰਾਣੀ ਸਿਰ ਦਰਦ ਦੂਰ ਕੀਤੀ। ਉਜਾਗਰ ਲਾਲ ਨੂੰ ਆਸੇਬ ਦਿੱਸਦੇ ਸਨ, ਆਪ ਨੇ ਹੱਥ ਫੇਰ ਕੇ ਵੱਲ ਕਰ ਦਿਤਾ। ਦਰਸ਼ਨ ਸਿੰਘ ਦੀ ਪੈਰ ਦੀ ਹੱਡੀ ਉਤਰ ਗਈ, ਆਪ ਨੇ ਬੰਨ੍ਹ ਦਿਤੀ ਤੇ ਇਕ ਦਿਨ ਵਿਚ ਵੱਲ ਹੋ ਗਿਆ। ਇਸੀ ਤਰ੍ਹਾਂ ਇਕ ਵੇਰ ਬਹੁਤ ਚੂਹੇ ਮਰਨ ਤੇ ਤਾਊਨ ਫੈਲ ਜਾਣ ਤੇ ਇਸ ਟਬਰ ਨੂੰ ਹੁਕਮ ਹੋਇਆ, ਤੁਸੀਂ ਘਬਰਾਓ ਨਹੀਂ ‘ਸੁਖੀ ਰਹੋਗੇ', ਚੁਨਾਂਚਿ ਇਨ੍ਹਾਂ ਦੇ ਘਰ ਦੇ ਸਾਰੇ ਬਚੇ ਰਹੇ, ਇਥੋਂ ਤਾਈਂ ਕਿ ੧੬ ਬਰਸ ਵਿਚ ਆਪ ਦੇ ਟੱਬਰ ਵਿਚ ਕਦੇ ਡਾਕਟਰ ਨਹੀਂ ਆਇਆ, ਜੋ ਬੀਮਾਰ ਪਿਆ, ਆਪ ਪਾਸ ਖਬਰ ਗਈ, ਬਸ ਆਪਦੀ ਮਿਹਰਬਾਨੀ ਨਾਲ ਵੱਲ ਹੋ ਜਾਂਦਾ ਰਿਹਾ!

੮. ਅੰਤਰਯਾਮਤਾ-

ਇਕ ਵੇਰ ਬਿਨਾਯਕਰਾਉ ਘੋੜੇ ਤੇ ਸਵਾਰ ਹੋਏ। ਇਕ ਰਾਜ ਬਹੇ ਦੇ ਪੁਲ ਤੋਂ ਪਾਰ ਹੋਣ ਲਗੇ, ਪੁਲ ਕੇਵਲ ਪੈਦਲਾਂ ਲਈ ਸੀ। ਘੋੜਾ ਚਮਕਿਆ, ਰਾਜ ਬਹੇ ਵਲ ਨੂੰ ਗਿਆ। ਅਗਲੇ ਪੈਰ ਲਮਕੇ, ਪਿਛਲੇ ਅਟਕੇ ਰਹੇ, ਪਾਣੀ ਬੰਦ ਸੀ, ਪਰ ਹੇਠਾਂ ਬੜੇ ਬੜੇ ਪੱਥਰ ਸਨ। ਇਸ ਹਾਲਤ ਵਿਚ ਆਪ ਨੇ ਸੰਤਾਂ ਦੀ ਦੁਹਾਈ ਦਿਤੀ ਤੇ ਘੋੜਾ ਸਹੀ ਸਲਾਮਤ ਹੇਠਾਂ ਜਾ ਖਲੋਤਾ ਤੇ ਸਵਾਰ ਥੱਲੇ ਨਾ ਡਿੱਗਾ। ਜੋ ਵਧੀਕ ਅਚਰਜਤਾ ਇਸ ਵਿਚ ਚੌਬੇ ਜੀ ਦੱਸਦੇ ਹਨ, ਉਹ ਇਹ ਹੈ ਕਿ ਜਦ ਮੈਂ ਸੰਤਾਂ ਪਾਸ ਪਹੁੰਚਾ ਤਾਂ ਕਹਿਣ ਲਗੇ 'ਕਿਉਂ ਐਸੀਆਂ ਜਗ੍ਹਾ ਤੇ ਘੋੜਾ ਲੈ ਜਾਂਦਾ ਹੈਂ, ਆਪਣੀ ਜਾਨ ਦਾ ਕਿਉਂ ਦੁਸ਼ਮਣ ਬਣਦਾ ਹੈਂ'? ਜਿਸ

-੧੪੧-