ਪੰਨਾ:ਸੰਤ ਗਾਥਾ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਠਕੇ ਆਪੇ ਬੈਠ ਗਿਆ। ਉਸ ਵੇਲੇ ਬਾਬਾ ਜੀ ਜਿੱਥੇ ਉਤਰੇ ਹੋਏ ਸਨ, ਲੜਕੇ ਦੀ ਖਬਰ ਘੱਲੀ ਗਈ; ਕਹਿਣ ਲਗੇ- 'ਚਾਰ ਬਜੇ ਆਵਾਂਗੇ।' ਚਾਰ ਬਜੇ (ਸਵੇਰੇ) ਆਪ ਆਏ, ਕਹਿਣ ਲਗੇ- 'ਕਿਆ ਚਾਹਤਾ ਹੈ?' ਲੜਕੇ ਨੇ ਕਿਹਾ ‘ਦਹੀਂ ਔਰ ਪੂਰੀ'। ਘਰਦਿਆਂ ਨੂੰ ਹੁਕਮ ਹੋਇਆ 'ਦਿਓ'। ਜਦ ਤਿਆਰ ਹੋਈ ਤਾਂ ਆਪ ਨੇ ਪਾਸ ਖੜੇ ਹੋਕੇ ਦਹੀਂ ਤੇ ਪੂਰੀ ਖੁਲਾ ਦਿਤੀ। ਫੇਰ ਪੁਛਣ ਲਗੇ 'ਕਿਆ ਚਾਹਤਾ ਹੈ?' ਲੜਕੇ ਨੇ ਕਿਹਾ 'ਘੋੜੇ ਦੀ ਸੈਰ’। ਆਪ ਨੇ ਉਸੇ ਵੇਲੇ ਆਪ ਘੋੜੇ ਤੇ ਸਵਾਰ ਕਰਾਇਆ ਤੇ ਆਪ ਭੀ ਸਵਾਰ ਹੋਏ ਤੇ ਹਵਾਖੋਰੀ ਕਰਵਾਕੇ ਲੈ ਆਏ। ਲੜਕਾ-ਜੋ ੧੨ ਘੰਟੇ ਪਹਿਲਾਂ ਰੋਈ ਜੀ ਲਿਖਦੇ ਹਨ ਕਿ ਸਾਡੇ ਭਾਣੇ ਮਰ ਰਿਹਾ ਸੀ-ਹੁਣ ਹਵਾ ਖੋਰੀ ਕਰਕੇ ਘਰ ਸੁਖਾਂ ਨਾਲ ਆਇਆ।

ਪਿਆਰੇ ਗੁਰ ਸਿਖ ਜੀਓ! ਆਤਮ ਸਤਯਾ ਦੀਆਂ ਨਿਧੀਆਂ, ਕਰਨੀਆਂ ਤੇ ਘਾਲਾਂ ਦੇ ਪੁੰਜ, ਆਪਾ ਨਾ ਜਨਾਉਣ ਵਾਲੇ ਐਸੇ ਮਹਾਤਮਾਂ ਤੁਹਾਡੇ ਹੀ ਮਤ ਦੇ ਹੋਏ ਹਨ ਕਿ ਗ਼ੈਰ ਦੇਸ਼ਾਂ ਵਿਚ ਤੇ ਗ਼ੈਰ ਮਤਾਂ ਦੇ ਉਪਾਸਕਾਂ ਵਿਚ ਆਪ ਦੀ ਮਹਿਮਾਂ ਤੇ ਸ਼ਕਤੀਆਂ ਦੀ ਕੀਰਤੀ ਇਸ ਤਰ੍ਹਾਂ ਫੈਲ ਰਹੀ ਹੈ। ਕੀ ਆਪ ਨੂੰ ਪਤਾ ਹੈ ਕਿ ਆਪ ਲੋਕਾਂ ਨੂੰ ਸਿਖਾਲਦੇ ਕੀ ਹੁੰਦੇ ਸਨ? ਗੁਰਬਾਣੀ ਸੁਖਮਨੀ ਸਾਹਿਬ ਦਾ ਪਾਠ ਤੇ ਵਾਹਿਗੁਰੂ ਜੀ ਦੀ ਭਗਤੀ-ਨਾਮ।

੭. ਬੀਮਾਰੀਆਂ ਤੋਂ ਵੱਲ ਕਰਨਾ-

ਬੀਮਾਰੀਆਂ ਵੱਲ ਕਰਨਾਦੇ ਆਪ ਦੇ ਕਈ ਪ੍ਰਸੰਗ ਹਨ। ਨਾਰਾਇਣ ਰਾਉ ਨਾਮੇ ਸੱਜਣ ਨੂੰ ਦੋ ਵੇਰ ਸਰਸਾਮ ਤੋਂ, ਇਕ ਵੇਰ ਹੈਜ਼ੇ ਤੋਂ ਰਾਜ਼ੀ ਕੀਤਾ। ਇਸੀ ਤਰ੍ਹਾਂ ਟਿਨਕਰ ਰਾਉ ਨੂੰ ਅੱਖਾਂ ਦੀ ਤਕਲੀਫ ਤੇ ਪੈਰ ਟੁੱਟਣ ਤੋਂ ਵੱਲ ਕੀਤਾ। ਇਸੇ ਟਿਨਕਰ ਰਾਉ ਨੂੰ ਤਾਊਨਹੋ ਗਿਆ। ਸੰਤ ੧੯ ਮੀਲ ਤੇ ਸਨ, ਚੋਬੇ ਬਿਨਾਯਕ ਰਾਉ ਜੀ ਪਾਸ ਸਨ, ਘਰ ਦੇ ਉਸਨੂੰ ਮੰਜੇ ਤੇ ਪਾਕੇ ਸੰਤਾਂ ਪਾਸ ਲੈ ਗਏ। ਆਪ ਨੇ ਕਿਹਾ-ਦੁੱਧ ਪਿਲਾਓ।

-੧੪੦-