ਪੰਨਾ:ਸੰਤ ਗਾਥਾ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਵੇਰ ਜਦੋਂ ਚੋਬੇ ਸਾਹਿਬ ਦੀ ਰਯਾਸਤ ਤਬਾਹੀ ਤੇ ਪੁਜ ਗਈ ਸੀ ਤਾਂ ਆਪ ਨੇ ਇਕ ਆਦਮੀ ਨੂੰ ਆਪ ਦੀ ਸੇਵਾ ਵਿਚ ਬਿਨੈ ਕਰਨੇ ਲਈ ‘ਭਿੰਡ' ਘੱਲਿਆ, ਅਗੋਂ, ਭਿੰਡ ਦੇ ਲੋਕਾਂ ਦੱਸਿਆ ਕਿ ਓਹ ਤਾਂ ਗਹਿਬਰ ਬਨਾਂ ਵਿਚ ਰਹਿੰਦੇ ਹਨ, ਇਸ ਤਰ੍ਹਾਂ ਢੂੰਡਿਆਂ ਮਿਲ ਸਕਣਾ ਸੰਭਵ ਨਹੀਂ। ਨੌਕਰ ਨਿਰਾਸ ਹੋਕੇ ਛਾਲੋਨੇ ਵਲ ਨੂੰ ਮੁੜ ਆਇਆ। ਰਾਹ ਵਿਚ ਕੀਹ ਦੇਖਦਾ ਹੈ ਕਿ ਇਕ ਬ੍ਰਿਛ ਤੇ ਆਪ ਬੈਠੇ ਹਨ, ਹੇਠਾਂ ਖਲੋਕੇ ਉਸ ਨੇ ਸੰਦੇਸਾ ਬਿਨੈ ਕੀਤਾ। ਫੁਰਮਾਉਣ ਲਗੇ, 'ਆਖੋ ਜਾਕੇ ਚੋਬੇ ਨੂੰ ਗੁਰੂ ਪਰ ਓਟ ਧਰੇ, ਸਭ ਬਖੇੜੇ ਮੁੱਕ ਜਾਣਗੇ'। ਇਹ ਕਹਿਕੇ ਬਨ ਦੇ ਅੰਦਰ ਨੂੰ ਟੁਰ ਗਏ। ਇਸ ਦੇ ਮਗਰੋਂ ਚੋਬੇ ਜੀ ਦੇ ਸਾਰੇ ਮੁਕੱਦਮੇ ਤੇ ਝਗੜੇ, ਜਿਨ੍ਹਾਂ ਤੋਂ ਤਬਾਹੀ ਦੀ ਆਸ ਲਗ ਰਹੀ ਸੀ ਤੇ ਕੋਈ ਰਸਤਾ ਬਚਾਉ ਦਾ ਨਹੀਂ ਦਿੱਸਦਾ ਸੀ, ਕੁਦਰਤ ਨਾਲ ਸਾਂਗੇ ਬਣਦੇ ਬਣਾਂਦੇ ਤੈ ਹੋ ਗਏ ਤੇ ਸਰੀਰ ਬੀ ਅਰੋਗ ਹੋ ਗਿਆ। ਆਪ ਦੀ ਕਰਾਮਾਤੀ ਸ਼ਕਤੀ ਪਰ ਚੋਬ ਜੀ ਦਾ ਹੁਣ ਭਰੋਸਾ ਹੋਰ ਵਧੇਰੇ ਹੋ ਗਿਆ ਤੇ ਘਰ ਵਿਚ ਗੁਰਬਾਣੀ ਦਾ ਪ੍ਰੇਮ ਤੇ ਅਭਯਾਸ ਵਧ ਗਿਆ।

ਚੋਬੇ ਜੀ ਨੇ ਆਪਣੇ ਪੁਤ੍ਰ ਮਾਧੋ ਰਾਉ ਦਾ ਵਿਆਹ ਕੀਤਾ, ਪਰ ਲੜਕਾ ਝਟ ੧੦੬ ਦਰਜੇ ਦੇ ਬੁਖਾਰ ਤੇ ਸਰਸਾਮ ਨਾਲ ਸਖਤ ਬੀਮਾਰ ਹੋ ਗਿਆ ਤੇ ਹਾਲਤ ਖ਼ਰਾਬ ਹੋ ਗਈ। ਡਾਕਟਰ ਦਵਾਈ ਦੇਣ ਵਾਲਾ ਨੇੜੇ ਕੋਈ ਨਹੀਂ ਸੀ। ਬਾਬਾ ਜੀ ਦੀ ਸੇਵਾ ਵਿਚ ਆਦਮੀ ਘੱਲਿਆ। ਪਰ ਇਧਰ ਲੜਕੇ ਦੇ ਹੱਥ ਪੈਰ ਠਰ ਗਏ, ਨਬਜ਼ ਛੁਟ ਗਈ ਤੇ ਬਦਨ ਸਰਦ ਪੈ ਗਿਆ। ਇਹ ਵੇਲਾ ਸੰਝ ਦਾ ਸੀ। ਜਿਸ ਛਿਨ ਕਿ ਚੋਬੇ ਜੀ ਉਸ ਨੂੰ ਮਰ ਚਕਾ ਸਮਝੇ, ਸੰਤ ਜੀ ਆਪ ਆ ਗਏ। ਬੱਚੇ ਦੇ ਦੁਇ ਹੱਥ ਫੜਕੇ ਉਸ ਨੂੰ ਬਿਠਾਲ ਲਿਆ ਤੇ ਬੋਲੇ ਕਿ ਕਿਆ ਚਾਹਤਾ ਹੈ? ਲੜਕੇ ਨੂੰ ਇਕ ਦਮ ਹੋਸ਼ ਆ ਗਈ ਤੇ ਬੋਲਿਆ 'ਪਾਣੀ'। ਆਪ ਨੇ ਆਪਣੇ ਹੱਥੀਂ ਠੰਢਾ ਪਾਣੀ ਪਿਲਾ ਦਿੱਤਾ, ਫੇਰ ਲਿਟਾ ਦਿੱਤਾ, ਉਤੇ ਰਜ਼ਾਈ ਪਾਕੇ ਕਹਿਣ ਲਗੇ- 'ਕੋਈ ਇਸ ਨੂੰ ਨਾ ਜਗਾਵੇ'। ਇਹ ਕਹਿਕੇ ਚਲੇ ਗਏ। ਯਾਰਾਂ ਵਜੇ ਲੜਕੇ ਨੇ ਅੱਖ ਖੋਲ੍ਹੀ, ਹੱਸਿਆ ਤੇ

-੧੩੮-