ਪੰਨਾ:ਸੰਤ ਗਾਥਾ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਚ ਥਾਉਂ, ਆਪਣੇ ਪਰਾਏ ਕਿਸੇ ਦੇ ਦਿਲ ਵਿਚ ਮੇਰੇ ਲਈ ਟਿਕਾਣਾ ਨਹੀਂ ਹੈ, ਹਾਂ, ਆਪਣੇ ਚਰਨਾਂ ਵਿਚ ਠਿਕਾਣਾ ਲਾ ਦਿਓ ਤਾਂ ਬਚ ਰਹਾਂ, ਨਹੀਂ ਤਾਂ ਮੈਂ ਸਰੀਰ, ਮਨ ਤੇ ਆਤਮਾ ਕਰਕੇ ਤਬਾਹ ਹੋ ਚੁਕਾ ਹਾਂ।

ਇਹ ਸੁਣਕੇ ਆਪ ਪਿਆਰ ਨਾਲ ਉਠੇ, ਨਾਲ ਦਾ ਕਮਰਾ ਖੁਲ੍ਹਵਾਕੇ ਇਨ੍ਹਾਂ ਨੂੰ ਉਥੇ ਪਲੰਘ ਤੇ ਲਿਟਾ ਦਿੱਤਾ ਤੇ ਬੋਲੇ:-ਆਰਾਮ ਕਰੋ। ਅਗਲੇ ਦਿਨ ਜਦ ਚaਬੇ ਬਿਨਾਯਕਰਾਉ ਜੀ ਰਾਣੀਸਾਹਿਬਾ ਨੂੰ ਮਿਲਕੇ ਵਾਪਸ ਜਾਣ ਲੱਗੇ ਤਾਂ ਆਪ ਉਸ ਦੇ ਤਿਆਰ ਘੋੜੇ ਪਰ ਸਵਾਰ ਹੋ ਗਏ, ਚੋਬੇ ਬਿਨਾਯਕ ਰਾਉ ਜੀ ਮਗਰੋਂ ਦੂਸਰਾ ਘੋੜਾ ਲੈਕੇ ਟੁਰੇ। ਜਦ ਚੋਬੇ ਜੀ ਘਰ ਪੁਜੇ ਤਾਂ ਕੀ ਦੇਖਦੇ ਹਨ ਕਿ ਸੰਤ ਜੀ ਅਗੇ ਹੀ ਬਿਰਾਜਮਾਨ ਹਨ ਤੇ ਸਾਰਾ ਪਰਵਾਰ ਆਪ ਦੇ ਚਰਨਾਂ ਵਿਚ ਬੈਠਾ ਹੈ। ਇਥੇ ਬੈਠਕੇ ਆਪ ਨੇ ਮਿਹਰ ਕੀਤੀ ਤੇ ਆਪ ਨੂੰ ਸੁਖਮਨੀ ਸਾਹਿਬ ਦੇ ਲੜ ਲਾਇਆ, (ਸਾਨੂੰ ਚੋਬ ਜੀ ਨੇ ਦੱਸਿਆ ਸੀ ਕਿ ਉਸ ਅਸਥਾਨ ਤੇ ਸਦਾ ਹੁਣ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਤੇ ਦਿਨ ਰਾਤ ਪਾਠ ਅਖੰਡ ਜਾਰੀ ਰਹਿੰਦਾ ਹੈ)।

੬. ਚੋਬੇ ਜੀ ਨਾਲ ਵਰਤੀਆਂ ਕਰਾਮਾਤਾਂ-

ਇਕ ਦਿਨ ਚੋਬੇ ਜੀ ‘ਭਿੰਡ' ਨੂੰ ਟੁਰਨ ਲਗੇ ਤਾਂ ਆਪ ਨੇ ਫੁਰਮਾਯਾ ਕਿ ਕਿੱਥੇ ਚਲਿਆ ਹੈਂ? ਜਦ ਚੋਬੇ ਜੀ ਨੇ ਕਿਹਾ ਕਿ ਭਿੰਡ ਚਲਿਆ ਹਾਂ, ਤਾਂ ਫੁਰਮਾਉਣ ਲਗੇ-'ਤੇਰਾ ਓਥੇ ਕੋਈ ਜਾਣੂ ਨਹੀਂ, ਅਗੇ ਕਦੀ ਗਿਆ ਨਹੀਂ, ਰਘੂ ਪਤ ਸ਼ਾਸਤ੍ਰੀ ਜੀ ਛਤ੍ਰੀ ਬਜ਼ਾਰ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਮਿਲੋ, ਓਹ ਜਿਸ ਨੂੰ ਚਾਹੇਂ ਮਿਲਾ ਦੇਣਗੇ। ਅਸੀਂ ਭਿੰਡ ਬਹੁਤ ਰਹੇ ਹਾਂ, ਉਥੇ ਸਾਡਾ ਡੇਰਾ ਹੈ।’ ਚੋਬੇ ਸਾਹਿਬ ਜਦ ਉਥੇ ਗਏ ਤਾਂ ਸ਼ਾਸਤ੍ਰੀ ਜੀ ਬੜੇ ਪਿਆਰ ਨਾਲ ਮਿਲੇ ਤੇ ਉਥੇ ਆਪ ਦੀਆਂ ਕਰਾਮਾਤਾਂ ਤੇ ਕ੍ਰਿਸ਼ਮਿਆਂ ਦੇ ਬਹੁਤ ਅਚਰਜ ਅਚਰਜ ਹਾਲ ਲੋਕਾਂ ਦੇ ਅੱਖੀਂ ਵੇਖੇ ਹੋਏ ਸੁਣੇ, ਇਸ ਤਰ੍ਹਾਂ ਆਪ ਦਾ ਭਰੋਸਾ ਵਧਦਾ ਗਿਆ।

-੧੩੮-