ਪੰਨਾ:ਸੰਤ ਗਾਥਾ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰ ਆਪ ਨੇ ਕਿਹਾ, ਦੇਖੋ ਲਿਖਿਆ ਹੈ:-

ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ
ਜੰਤ ਵਿਚਾਰਾ ॥੧॥ ਤੂ ਘਟ ਘਟ ਅੰਤਰਿ ਸਰਬ ਨਿਰੰਤਰਿ
ਜੀ ਹਰਿ ਏਕੋ ਪੁਰਖੁ ਸਮਾਣਾ॥

ਆਪ ਦੇ ਇਸ ਸਾਰੇ ਕਥਨ ਤੋਂ ਸਪਸ਼ਟ ਹੈ ਕਿ ਬਾਵਜੂਦ ਜੋਗ ਅਭਯਾਸ ਕਰਨ ਦੇ ਆਪ ਨੇ ਮੁਕਤੀ ਦਾ ਰਸਤਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਸਹੀ ਕੀਤਾ ਸੀ।

੫. ਚੋਬੇ ਬਿਨਾਯਕ ਰਾਉ ਜੀ ਪਰ ਤ੍ਰੱਠਣਾ-

ਚੋਬੇ ਬਿਨਾਯਕ ਰਾਉ ਜੀ ਦੱਸਦੇ ਸਨ ਕਿ ਉਨ੍ਹਾਂ ਨੂੰ ਬਾਬਾ ਜੀ ਦੇ ਪਹਿਲੀ ਵੇਰ ਦਰਸ਼ਨ ਉਨ੍ਹਾਂ ਦੇ ਗਿਰਾਂ ਅੰਦਾਵਾ ਤੋਂ ੯ ਮੀਲ ਦੇ ਫਾਸਲੇ ਤੇ ਲਖਨਾਂ ਵਿਚ ਹੋਏ, ਜਿਥੇ ਆਪ ਰਾਣੀ ਕਿਸ਼ੋਰੀ ਸਾਹਿਬਾ ਦੇ ਮਕਾਨ ਤੇ ਠਹਿਰੇ ਹੋਏ ਸਨ। ਚੋਬੇ ਬਿਨਾਯਕ ਰਾਉ ਨੌਕਰਾਂ ਤੋਂ ਪਤਾ ਪਾਕੇ ਕਿ ਉਹ ਜੰਗਲਾਂ ਨੂੰ ਮੰਗਲ ਕਰਨ ਵਾਲੇ ਤੇ ਕਦੇ ਕਿਸੇ ਨੂੰ ਭਾਗਾਂ ਨਾਲ ਮਿਲਨ ਵਾਲੇ ਮਹਾਂ ਪੁਰਖ ਇਥੇ ਹਨ ਤੇ ਫਲਾਣੇ ਕਮਰੇ ਵਿਚ ਹਨ, ਦਰਸ਼ਨ ਕਰਨ ਵਾਸਤੇ ਅੰਦਰ ਗਏ। ਅਗੇ ਆਪ ਪਦਮਾਸਨ ਲਗਾਏ ਸਮਾਧੀ ਵਿਚ ਲੀਨ ਬੈਠੇ ਸਨ, ਬੜੇ ਅਦਬ ਨਾਲ ਦੂਰੋਂ ਮੱਥਾ ਟੇਕਕੇ ਤੇ ਆਸਨ ਜਮਾਕੇ ਇਹ ਵੀ ਬੈਠ ਗਏ। ਚੋਬੇ ਬਿਨਾਯਕ ਰਾਉ ਇਸ ਵੇਲੇ ਸਖਤ ਮੁਸੀਬਤਾਂ ਦੇ ਮੂੰਹ ਵਿਚ ਸਨ ਤੇ ਤਨ ਕਰਕੇ ਬੀਮਾਰ ਸਨ, ਸੋ ਦੁਰ ਹੈ, ਪਰ ਉਨ੍ਹਾਂ ਦੇ ਸਾਹਮਣੇ ਅੱਖਾਂ ਮੀਟਕੇ ਅਰਦਾਸ ਵਿਚ ਬੈਠ ਗਏ ਕਿ ਮੇਰੇ ਹਾਲ ਤੇ ਰਹਿਮ ਹੋਵੇ। ਥੋੜੀ ਦੇਰ ਬਾਦ ਬਾਬਾ ਜੀ ਨੇ ਨੈਣ ਖੋਹਲੇ; ਚੋਬੇ ਜੀ ਵਲ ਤੱਕੇ। ਇਸ ਨੇ ਫੇਰ ਮੱਥਾ ਟੇਕਿਆ ਤਾਂ ਆਪ ਬੋਲੇ-ਬਹੁਤ ਚਿਰਕਾ ਆਯਾ ਹੈਂ ਤੂੰ, ਘਰ ਤਾਂ ਦੂਰ ਨਹੀਂ ਸੀ, ਤੂੰ ਕਿਥੇ ਠਹਿਰਿਆ ਰਿਹਾ ਹੈਂ?

ਚੋਬੇ ਬਿਨਾਯਕ ਰਾਉ-ਹਜੂਰ ਮੈਂ ਬੜਾ ਗੁਨਹਗਾਰ ਹਾਂ, ਮੰਦਕਰਮੀ ਹਾਂ, ਮੇਰੀ ਆਪਣੀ ਕਰਨੀ ਕਰਤੂਤ ਕਰਕੇ ਜ਼ਮੀਨ ਅਸਮਾਨ ਊਚ

-੧੩੭-