ਮੁੱਚ ਜ਼ੁਲਮ ਕਰਦੇ ਸਨ। ਇਸ ਵਾਕਿਆ ਦਾ ਭਾਵ ਇਹ ਹੈ ਕਿ ਚੋਬੇ ਭਜਨ ਕਰਦਾ ਸੀ ਤੇ ਸੇਵਾ ਵਿਚ ਲਗਾ ਰਹਿਂਦਾ ਸੀ, ਇਤਨਾ ਅਮੀਰ ਹੋਕੇ ਲੰਗਰ ਦੇ ਪ੍ਰਸ਼ਾਦ ਦੀ ਸੇਵਾ ਆਪ ਕਰਦਾ ਸੀ। ਤਦ ਬੀ ਸੰਤਾਂ ਨੇ ਸਿਖਾਇਆ ਕਿ 'ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ' ਰੱਯਤ ਵਿਚ ਆਪ ਕੰਮ ਕਰ, ਜੋ ਲੋਕ ਸੁਖੀ ਹੋਣ, ਤਦ ਕੰਮ ਕਰਦਾ ਭਜਨ ਵਿਚ ਰਹੁ। ਉਸ ਦੇ ਭਜਨ ਨੂੰ ਤਾਂ ਆਪ ਨੇ ਸਲਾਹਿਆ, ਪਰ ਪਰਜਾ ਵਲ ਦੇ ਫਰਜ਼ ਨੂੰ, ਜੋ ਢਿੱਲਾ ਪੈ ਰਿਹਾ ਸੀ, ਸੁਰਜੀਤ ਕਰ ਦਿੱਤਾ। ਇਹ ਉਹੋ ਭੁੱਲ ਸੀ ਜੋ ਗੋਪੀ ਚੰਦ ਨੂੰ ਪਰਮਾਰਥ ਸਿਧੀ ਲਈ ਰਾਜ ਭਾਗ ਛੁਡਾਕੇ ਬਨਾਂ ਵਿਚ ਘੱਲ ਦੇਣ ਵਿਚ ਹੋਈ ਸੀ, ਗੁਰਸਿਖੀ ਦੇ ਮਹਿਰਮ ਛਾਲੋਨੇ ਵਾਲੇ ਬਾਬਾ ਜੀ ਨੇ ਇੱਥੇ ਉਹ ਭੁੱਲ ਨਹੀਂ ਹੋਣ ਦਿਤੀ। ਭਜਨਵਾਨ ਨੂੰ ਰੱਯਤ ਦਾ ਆਪ ਕੰਮ ਕਰਨ ਦਾ ਹੁਕਮ ਦਿਤਾ।
੧੨. ਇਕ ਵਰ੍ਹੇ ਦੀ ਲੜਕੀ ਤੋਂ ਗੱਲਾਂ ਕਰਵਾਈਆਂ-
ਆਪ ਦੀਆਂ ਕਰਾਮਾਤਾਂ ਜੋ ਉਸ ਪਾਸੇ ਬੇਗਿਣਤ ਪ੍ਰਸਿਧ ਹਨ ਅਰ ਅਖੀਂ ਦੇਖਣ ਤੇ ਹੱਡੀਂ ਬੀਤਣ ਵਾਲੇ ਦੱਸਦੇ ਹਨ, ਵਿਚੋਂ ਇਕ ਇਹ ਹੈ ਕਿ ਆਪ ਨੇ ਇਕ ਨਾਰਾਇਨ ਰਾਉ ਦੀ ਲੜਕੀ ਤੋਂ-ਜੋ ਇਕ ਬਰਸ ਦੀ ਸੀ-ਗੱਲਾਂ ਕਰਾ ਦਿਤੀਆਂ ਅਰ ਉਸ ਨੇ ਅਗੋਂ ਜਵਾਬ ਦਿੱਤੇ ਤੇ ਸਿਆਣਿਆਂ ਵਾਂਙੂੰ ਬੋਲਕੇ ਆਪਣੇ ਪਿਛਲੇ ਜਨਮ ਦਾ ਹਾਲ ਦੱਸਿਆ, ਫਿਰ ਉਸੇ ਤਰ੍ਹਾਂ ਹੋ ਗਈ।
੧੩. ਚੋਬੇ ਜੀ ਦੀ ਪਹਿਲੀ ਸ੍ਰੀ ਹਰਿਮੰਦਰ ਯਾਤ੍ਰਾ-
ਚੋਬੇ ਜੀ ਜਿਉਂ ਜਿਉਂ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪਾਠ ਵਿਚ ਲਗੇ ਤਿਉਂ ਤਿਉਂ ਆਨੰਦ ਦੇ ਨਾਲ ਸਤਿਗੁਰਾਂ ਨਾਲ ਪ੍ਰੀਤ ਵਧੀ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਚਾਉ ਉਮਲੇ। ਜਦ ਸੰਤਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਹਿਤ ਯਾਤ੍ਰਾ ਬਾਬਤ ਕਿਹਾ ਤਾਂ ਆਖਣ ਲਗੇ-ਬੜਾ ਰੁਪੱਯਾ ਲੱਗੇਗਾ, ਰੱਯਤ ਤੇ ਬੋਝ ਵਧੇਗਾ, ਤੇਰੀ ਗ਼ੈਰਹਾਜ਼ਰੀ ਵਿਚ ਕਰਿੰਦੇ ਫਿਰ ਕੁਛ ਦਾਉ ਲਾਉਣਗੇ। ਪਰ ਜਦ
-੧੪੪-