ਪੰਨਾ:ਸੰਤ ਗਾਥਾ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਬੇ ਜੀ ਨੇ ਕਿਹਾ ਕਿ ਮੈਂ ਇਕ ਕੰਬਲੀ ਤੇ ਇਕ ਗੜਵੀ ਲੈ ਕੇ ਜਾਵਾਂਗਾ ਤੇ ਗ਼ਰੀਬ ਯਾਤ੍ਰੀਵਾਂਙੂੰ ਸਫਰ ਕਰਕੇ ਸ੍ਰੀਹਰਿਮੰਦਰਦੀ ਹਾਜ਼ਰੀ ਭਰਾਂਗਾ ਤੇ ਛੇਤੀ ਮੁੜ ਆਵਾਂਗਾ ਤਾਂ ਖੁਸ਼ ਹੋ ਕੇ ਆਗਿਆ ਦੇ ਦਿਤੀ। ਸੋ ਚੋਬੇ ਜੀ ਆਮ ਫਕੀਰਾਨਾ ਰੰਗ ਵਿਚ ਬਹੁਤ ਹੀ ਘੱਟ ਖਰਚ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਯਾਤ੍ਰਾ ਕਰ ਗਏ ਅਰ ਉਹ ਅਨੰਦ ਲੈ ਗਏ ਜੋ ਹਰੀਮੰਦਰ ਦੇ ਦਰਸ਼ਨ ਤੇ ਕੀਰਤਨ ਤੋਂ ਸਦਾ ਮਿਲਦਾ ਹੈ। ਇਥੇ ਭੀ ਸੰਤਾਂ ਦਾ ਪਰਜਾ ਨਾਲ ਦਰਦ ਕੈਸਾਂ ਸਫੁਟ ਹੈ? ਦਰਬਾਰ ਸਾਹਿਬ ਦੀ ਯਾਤ੍ਰਾ ਵਿਚ ਤਾਂ ਆਪ ਖੁਸ਼ ਸਨ, ਪਰ ਚਾਹੁੰਦੇ ਸਨ ਕਿ ਗ਼ਰੀਬੀ ਵਿਚ ਕਰੇ, ਸੋ ਪਤਾ ਲੱਗਾ ਹੈ ਕਿ ਚੋਬੇ ਜੀ ਤਦੋਂ ਸਾਧੂਆਂ ਵਾਂਙੂੰ ਹੀ ਆਏ ਸੇ।

੧੪. ਇਕ ਮੁਸਲਮਾਨ ਦਰਜ਼ੀ ਦਾ ਸੁਧਾਰ-

ਇਕ ਮੁਸਲਮਾਨ ਦਰਜ਼ੀ ਬਹੁਤ ਬੁਰੇ ਆਚਰਨ ਦਾ ਸੀ। ਇਸ ਨੂੰ ਚੋਬੇ ਜੀ ਨੇ ਸੰਤਾ ਦੇ ਕਪੜੇ ਸੀਉਣ ਲਈ ਕਿਹਾ, ਪਰ ਆਖਿਆ ਕਿ ਦੂਰੋਂ ਦੇਖਕੇ ਸੀ ਲਿਆ, ਨਾਪ ਨਹੀਂ ਲੈਣਾ। ਜੇ ਕਪੜੇ ਠੀਕ ਆ ਗਏ ਤਾਂ ਇਨਾਮ ਮਿਲੇਗਾ। ਜਦ ਉਹ ਕਪੜੇ ਲਿਆਇਆ ਤਾਂ ਕਪੜੇ ਠੀਕ ਆਏ। ਉਹ ਇਨਾਮ ਮੰਗਣ ਲੱਗਾ ਤਾਂ ਚੋਬੇ ਨੇ ਕਿਹਾ ਕਿ ਸੰਤਾਂ ਵਲ ਵੇਖ, ਮਨ ਨੀਵਾਂ ਕਰ ਤੇ ਦਿਲ ਵਿਚ ਅਰਦਾਸ ਕਰ ਕਿ ਮੇਰੀ ਬਦੀ ਛੁੱਟ ਜਾਵੇ ਤੇ ਮੈਂ ਰੱਬ ਦਾ ਪਿਆਰ ਕਰਨ ਵਾਲਾ ਬਣ ਜਾਵਾਂ। ਖੈਰ, ਜਦ ਉਹ ਘਰ ਗਿਆ ਤਾਂ ਐਸਾ ਭਾਣਾ ਵਰਤਿਆ ਕਿ ਉਸ ਦੇ ਐਬ ਛੁੱਟ ਗਏ ਤੇ ਉਸ ਨੂੰ ਹੱਜ ਦਾ ਚਾਉ ਉਪਜਿਆ। ਫੇਰ ਸੰਤਾਂ ਪਾਸ ਆਇਆ। ਸੰਤਾਂ ਨੇ ਹੁਣ ਚੋਬੇ ਜੀ ਤੋਂ ਹਿਸਾਬ ਕਰਵਾਕੇ ਪਿਛਲੀ ਬਾਕੀ ਚੁਕਵਾ ਦਿੱਤੀ, ਕੁਛ ਹੋਰ ਰੁਪੱਯਾ ਦਿਵਾ ਦਿਤਾ ਤੇ ਉਸ ਨੂੰ ਕਹਿਣ ਲਗੇ 'ਦੇਖ ਭਾਈ, ਜੋ ਕੁਛ ਹਈ, ਜੇ ਲੱਭਣਾ ਹਈ ਉਹ ਤਾਂ ਦਿਲ ਵਿਚ ਹੈ, ਦਿਲ ਖੋਜ। ਜਿਥੇ ਤੂੰ ਚਲਿਆ ਹੈਂ ਮਕਾਨ ਹੈਂ, ਦੇਖ ਆ, ਪਰ ਆਪਣੀ ਵਹੁਟੀ ਨੂੰ ਨਾਲ ਲਿਜਾਈਂ, ਇਕੱਲਾ ਨਾ ਜਾਈਂ।'

-੧੪੫-