ਪੰਨਾ:ਸੰਤ ਗਾਥਾ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਦਰਸ਼ਨ ਪਾਏ। ਸੰਤਾਂ ਦੀ ਛਤਰੀ* ਦੇ ਆਪ ਟ੍ਰਸਟੀ ਹੋ ਕੇ ਸੇਵਾ ਕਰਦੇ ਰਹੇ, ਛਤਰੀ ਦੇ ਪ੍ਰੈਜ਼ੀਡੈਂਟ ਮਹਾਰਾਜਾ ਗਵਾਲੀਯਰ ਸਨ ਜੋ ਹੁਣ ਗੁਜ਼ਰ ਗਏ ਹਨ।

੧੮. ਮਹਾਰਾਜਾ ਗੁਵਾਲੀਯਰ ਨੇ ਦੀਖਿਆ ਲਈ-

ਚੋਬੇ ਰਾਉ ਜੀ ਸਾਖ ਭਰਦੇ ਹਨ ਕਿ ਮਹਾਰਾਜਾ ਗੁਵਾਲੀਅਰ ਨੇ ਛਾਲੋਨੇ ਵਾਲੇ ਬਾਬਾ ਜੀ ਤੋਂ ਦੀਖਿਆ ਲਈ ਸੀ। ਮੈਂ ਆਪ ਉਹਨਾਂ ਨੂੰ ਗੁਰਮੁਖ ਹੁੰਦੇ ਡਿੱਠਾ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਬੀ ਕਰਦੇ ਮਹਾਰਾਜ ਨੂੰ ਡਿੱਠਾ ਹੈ। ਸਰਦਾਰ ਪੂਰਨ ਸਿੰਘ ਜੀ, ਜੋ ਗੁਵਾਲੀਅਰ ਰਹੇ ਸਨ, ਦੱਸਦੇ ਸਨ ਕਿ ਮਹਾਰਾਜਾ ਸੁਖਮਨੀ ਸਾਹਿਬ ਦਾ ਪਾਠ ਆਪ ਦੇ ਉਪਦੇਸ਼ ਮਿਲਨ ਤੇ ਕਰਿਆ ਕਰਦੇ ਸਨ। ਇਸ ਗਲ ਦੀ ਸਾਖ ਸ: ਬ: ਕਾਹਨ ਸਿੰਘ ਜੀ ਨੇ ਬੀ ਭਰੀ ਸੀ।

ਚੋਬੇ ਰਾਉ ਜੀ ਇਹ ਬੀ ਦੱਸਦੇ ਹਨ ਕਿ ਮਹਾਰਾਜਾ ਸਾਹਿਬ ਆਪ ਦੀ ਚਰਨ ਪਾਦਕਾ (ਖੜਾਵਾਂ) ਤੇ ਮੂਰਤੀ ਦਾ ਪੂਜਨ ਕਰਦੇ ਬੀ ਉਸ ਨੇ ਵੇਖੇ ਸਨ।

੧੯. ਅੰਤਲੇ ਦਿਨ, ਚਲਾਣਾ ਤੇ ਯਾਦਗਾਰ—

ਪਹਿਲੇ ਪਹਿਲ ਸੀ ਸੰਤ ਜੀ ਮਹਾਹਾਜ ਗਹਿਰੇ ਬਨਾਂ ਵਿਚ ਰਹੇ ਹਨ। ਫਿਰ ਕਦੇ ਕਦੇ ਕਿਸੇ ਨੂੰ ਦਰਸ਼ਨ ਹੋਣ ਲਗੇ। ਬਨਾਂ ਵਿਚ ਅਕਸਰ ਦਿਗੰਬਰ ਰਹਿੰਦੇ ਸਨ। ਅੰਦਾਵਾ ਦਰਸ਼ਨ ਦੇਣ ਤੋਂ ਪਹਿਲਾਂ ਭਦਾਵਰ ਦੇ ਰਾਜਾ ਸਾਹਿਬ ਆਪ ਦੀ ਚਰਨ ਸ਼ਰਨ ਪ੍ਰਾਪਤ ਹੋਏ ਤੇ ਉਸ ਨੇ ਬਹੁਤ ਸੇਵਾ ਕਰਕੇ ਲਾਭ ਉਠਾਇਆ। ਕਪੜੇ ਆਪ ਨੂੰ ਇਸ ਰਾਜੇ ਨੇ ਪਹਿਨਵਾਏ ਤੇ ਸਹਿਜੇ ਸਹਿਜੇ ਆਪ ਫਿਰ ਦਰਸ਼ਨ ਦੇਣ ਲਗ ਪਏ। ੧੯੨੩ ਤੋਂ ੧੯੨੮ ਦੇ ਵਿਚ ਵਿਚ, ਭੰਗ, ਤਵਾਰ, ਗੁਵਾਲੀਯਰ ਦੇ ਪਹਾੜ, ਚੰਬਲ ਦੇ ਕਿਨਾਰੇ ਤੇ ਆਗਰਾ ਜ਼ਿਲੇ ਦੇ


*ਸਮਾਧ।

-੧੪੯-