ਪੰਨਾ:ਸੰਤ ਗਾਥਾ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨਸਾਨ ਜੋ ਐਸਾ ਨਾਪਾਕ ਹੈ ਉਹ ਕਿਸ ਸ਼ੈ ਤੇ ਥੁੱਕਦਾ ਹੈ? ਕੁਛ ਹੋਸ਼ ਢਾਹੀਏ। ਚੋਬੇ ਜੀ ਨੂੰ ਇਸ਼ਾਰਾ ਸਮਝ ਵਿਚ ਆ ਗਿਆ, ਉਸ ਦਿਨ ਤੋਂ ਬਿਖਿਆ ਪੀਣੀ ਛੁੱਟ ਗਈ।

੧੦. ਕਿਸੇ ਦੇ ਘਰ ਔਲਾਦ ਨਾ ਹੋਣ ਤੇ ਬਿਨੈ ਹੋਣ ਤੇ ਕਿ ਔਲਾਦ ਹੋਵੇ, ਆਪ ਨੇ ਫੁਰਮਾਇਆ ਕਿ ਉਸ ਦਾ ਵਿਸ਼ਵਾਸ਼ ਇਕ ਪਰ ਨਹੀਂ, ਭਟਕਦਾ ਹੈ, ਜਦ ਇਕ ਪਰ ਵਿਸ਼ਵਾਸ਼ ਹੋ ਜਾਏ ਤਾਂ ਇਹ ਕੋਈ ਬੜੀ ਬਾਤ ਨਹੀਂ ਕਿ ਔਲਾਦ ਹੋ ਜਾਏ।

੧੧. ਇਕ ਵੇਰ ਫੁਰਮਾਇਆ ਕਿ ਕੰਧ ਵਿਚ ਇਕ ਛੇਕ ਹੈ ਜਿਸ ਥੀਂ ਪ੍ਰਕਾਸ਼ ਆਉਂਦਾ ਹੈ, ਉਸ ਪ੍ਰਕਾਸ਼ ਦੀ ਸੁਧਾਰ ਵਿਚ ਸੈਂਕੜੇ ਜ਼ਰਰੇ ਦਿੱਸਦੇ ਹਨ। ਜਦ ਨਜ਼ਰ ਇਥੋਂ ਹਟ ਜਾਏ ਤਾਂ ਉਹ ਕੁਛ ਨਹੀਂ ਦੀਹਦਾ ਤੇ ਜੇ ਕੰਧ ਹੀ ਨਾ ਰਹੇ ਤਾਂ ਫਿਰ ਡਰ ਹੀ ਕਾਹਦਾ:-

"ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥"

ਜਦ ਕੂੜ ਦੀ ਕੰਧ ਟੁੱਟ ਜਾਵੇ ਤਾਂ ਫੇਰ ਭੁਲਾਵੇ ਨਹੀਂ ਦਿੱਸਦੇ, ਪਰ ਕੰਧ ਕੀਕੂੰ ਤੁੱਟੇ? ਜੁਗਤ ਇਹ ਹੈ ਕਿ ਇਕ ਵਾਹਿਗੁਰੂ ਦੇ ਹੁਕਮ ਤੇ ਟੁਰੇ ਤੇ ਇਕੋ ਤੇ ਭਰੋਸਾ ਧਾਰਨ ਕਰੇ।

੧੭. ਹੋਰ ਹਾਲਾਤ—

ਪੁਰਾਣੀ ਛਾਵਣੀ (ਰਵਾਲ ਪੁਰ) ਵਿਚ ਕੋਈ ਪੰਜ ਮੀਲ ਤੇ ਨਦੀ ਦੇ ਕਿਨਾਰੇ ਰਾਇ ਸਾਹਿਬ ਮੁਨਸ਼ੀ ਗਨਪਤ ਰਾਇ ਨੇ ਆਪਣੇ ਵਾਸਤੇ ਇਕ ਕੋਠੀ ਬਣਵਾਈ ਸੀ। ਆਪ ਦੀ ਸ਼ਰਧਾ ਸੰਤਾਂ ਪਰ ਬੜੇ ਕਮਾਲ ਦੀ ਸੀ। ਇਥੇ ਸੰਤਾਂ ਨੇ ਕਈ ਸਾਲ ਆਪਣੀ ਧੂਣੀ ਰੱਖੀ ਤੇ ਟਿਕੇ ਰਹੇ। ਆਪ ਦੇ ਚਲਾਣੇ ਮਗਰੋਂ ਇਥੇ ਰਾਇ ਸਾਹਿਬ ਨੇ ਆਪ ਦੀ ਮੂਰਤੀ ਸਥਾਪਨ ਕੀਤੀ। ਆਪ ਨੇ ਆਪਣੇ ਪਰਿਵਾਰ ਸਮੇਤ ਸੰਤਾਂ ਦੇ ਸਤਿਸੰਗ ਤੇ ਮਿਹਰ ਤੋਂ ਬਹੁਤ ਲਾਭ ਉਠਾਯਾ। ਚਲਾਣੇ ਤੋਂ ਕੁਛ ਦਿਨ ਪਹਿਲਾਂ ਸੰਤਾਂ ਦੇ ਆਪ ਨੇ ਆਖਰੀ ਦਰਸ਼ਨ ਕੀਤੇ ਤੇ ਫੇਰ ਦੇਹਾਂਤ

-੧੪੮-