ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨. ਆਮ ਭਜਨਾਂ ਤੇ ਮਹਾਂ ਪੁਰਖਾਂ ਦੇ ਸ਼ਬਦਾਂ ਦਾ ਫਰਕ ਹੈ। ਪਹਿਲੇ ਦੇ ਵਾਕ ਨਿਆਣੇ ਦੇ ਹੱਥ ਨਾਲ ਸਿੱਟੇ ਤੀਰ ਹਨ, ਦੂਸਰੇ ਸੂਰਮੇ ਦੇ ਚਲਾਏ ਤੀਰ ਹਨ।

੩. ਜੇ ਕੋਈ ਭਗਤੀ ਨਾਮਵਰੀ ਲਈ ਕਰੇ ਤਾਂ ਜਸ ਮਿਲੇਗਾ। ਜੇ ਨਿਸ਼ਕਾਮ ਕਰੇ ਤਾਂ ਪਰਮੇਸੁਰ ਦੀ ਪ੍ਰਾਪਤੀ ਹੋਵੇਗੀ।

੪. ਦਿਲ ਵਿਚ ਵਾਹਿਗੁਰੂ ਗਿਆਨ ਦਾ ਪ੍ਰਕਾਸ਼ ਆਕੇ ਫੇਰ ਅੰਧੇਰਾ ਨਹੀਂ ਪੈਂਦਾ।

੫. ਈਸ਼੍ਵਰ ਪੂਜਾ ‘ਹਉਮੈਂ’ ਛੱਡਕੇ ਕਰਨੀ ਚਾਹੀਏ, ਜੈਸੇ ਗੁਰੂ ਜੀ ਦਾ ਹੁਕਮ ਹੈ:-

"ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ

ਕਿਆ ਨਾਨਕ ਜੰਤੁ ਵਿਚਾਰਾ" ॥੧॥

੬. ਕੋਈ ਦੋ ਦੀਵੇ ਬਾਲਕੇ ਉਹਨਾਂ ਦੀ ਲਾਟ ਪਰ ਧਿਆਨ ਜੋੜ ਰਿਹਾ ਸੀ, ਆਪ ਨੇ ਦੇਖਕੇ ਫੁਰਮਾਇਆ:-ਭਜਨ ਪਰ ਦਿਲ ਲਗਾਓ, ਜੀਵਨ ਇਸ ਤਰ੍ਹਾਂ ਦੇ ਕੰਮਾਂ ਤੇ ਨਾ ਖੋਵੋ।

੭. ਇਕ ਭਜਨ ਕਰਨ ਵਾਲੇ ਸੱਜਣ ਨੂੰ ਆਪ ਨੇ ਕਿਹਾ ਕਿ ਭਜਨ ਵਾਲੇ ਨੂੰ ਮੂੰਹ ਸੋਚ ਕੇ ਖੋਲ੍ਹਣਾ ਚਾਹੀਏ, ਸ਼ਕਤੀ ਪੈਦਾ ਹੋ ਜਾਏ ਤਾਂ ਉਸ ਦੇ ਗੁੱਸੇ ਗਿਲੇ ਦਾ ਅਸਰ ਪੈ ਜਾਂਦਾ ਹੈ, ਭਾਵ ਹੈ ਕਿ ਬੰਦਗੀ ਵਾਲਾ ਪੁਰਖ ਵਰ ਸਰਾਪ ਦੇ ਵਾਕ ਮੂੰਹੋਂ ਨਾ ਕੱਢਿਆ ਕਰੇ।

੮. ਘਰ ਬਾਰ ਛੱਡ ਕੇ ਬਾਹਰ ਜੰਗਲ ਵਿਚ ਜਾ ਕੇ ਤਪ ਕਰਨ ਦੇ ਵਿਸ਼ੇ ਪਰ ਆਪ ਨੇ ਫੁਰਮਾਇਆ:-

"ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥" ਭਜਨ ਕਰੋ, ਵਹਿਮ ਨਾ ਕਰੋ, ਦਲੀਲਾਂ ਨਾ ਛਾਂਟੋ, ਹਠ ਨਾ ਸੋਚੋ, ਬੰਦਗੀ ਬੱਸ ਹੈ।

੯. ਚੋਬੇ ਰਾਉ ਬਿਖਿਆ ਪੀਂਦਾ ਤੇ ਥੁੱਕਿਆ ਕਰਦਾ ਸੀ। ਆਪ ਨੇ ਇਕ ਦਿਨ ਉਸ ਨੂੰ ਐਦਾਂ ਕਰਦੇ ਤੱਕਿਆ ਤੇ ਬੋਲੇ ਅੰਨ ਜੈਸੀ ਸ਼ੈ ਆਦਮੀ ਨਾਲ ਲਗਕੇ ਗੰਦੀ ਤੇ ਥੁੱਕਣ ਲਾਇਕ ਹੋ ਜਾਂਦੀ ਹੈ ਤੇ

-੧੪੭-