ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

———

ਸੰਤਗਾਥਾ

~~

੫. ਸ੍ਰੀ ਸੰਤ ਨਿਹਾਲ ਸਿੰਘ ਜੀ ਦੇ ਕੁਝ ਸਮਾਚਾਰ

[ਇਕ ਮੁਸਲਮਾਨ ਦੀ ਜ਼ਬਾਨੀ]

———

੧. ਮੁਨਸ਼ੀ ਮਿਹਰ ਦੀਨ-

ਮੁਨਸ਼ੀ ਮਿਹਰਦੀਨ ਜੀ ਕਾਤਬ (ਖੁਸ਼ ਨਵੀਸ) ਅੰਮ੍ਰਿਤਸਰ ਆਪਣੇ ਫਨ ਦੇ ਮੰਨੇ ਪ੍ਰਮੰਨੇ ਉਸਤਾਦ ਤੇ ਚੋਟੀ ਦੇ ਕਾਤਬ ਹਨ*। ਤਬੀਅਤ ਵਿਚ ‘ਭਉ’ ਹੈ, ‘ਭਾਉ’ ਵੀ ਹੈ ਤੇ ਫਕੀਰੀ ਦੀ ਚੇਟਕ ਵੀ ਹੈ। ਆਪ ਦੀ ਲੜਕੀ ਚਲਾਣਾ ਕਰ ਗਈ ਸੀ, ਮਾਤਮ ਪੁਰਸੀ ਲਈ ਜਾਣ ਤੇ ਆਪ ਨੇ ਆਪਣੇ ਪਿੰਡ ਦੇ ਇਕ ਸਿਖ ਡੇਰੇ ਦਾ ਜ਼ਿਕਰ ਛੇੜਿਆ ਤੇ ਡੇਰੇਦਾਰ ਦੀ ਬਾਬਤ ਕੁਛ ਹਾਲਾਤ ਸੁਣਾਏ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਕਿ ਗੁਰ-ਸਿੱਖਾਂ ਦਾ ਵਿਰਸਾ ਹੁੰਦੇ ਸਨ ਤੇ ਜਿਨ੍ਹਾਂ ਦੇ ਨਾਲ ਸਿੱਖ ਆਪਣੇ ਵੇਰੀਆਂ ਦੇ ਦਿਲਾਂ ਵਿਚ ਵੀ ਧੂ ਪਾ ਕੇ ਉਹਨਾਂ ਨੂੰ ਅਪਣਾ ਲੈਂਦੇ ਸਨ ਤੇ ਪਿਆਰ-ਮੰਡਲ ਵਿਚ ਲੈ ਆਉਂਦੇ ਸਨ, ਸਿਖ੍ਯਾ ਤੋਂ ਖਾਲੀ ਨਹੀਂ ਹੋ ਸਕਦੇ। ਅਸੀਂ ਪਾਠਕਾਂ ਦੇ ਲਾਭ ਲਈ ਉਹ ਹਾਲਾਤ ਅੱਗੇ ਦੇਂਦੇ ਹਾਂ:-


*ਪੰਜਾਬ ਦੀ ਵੰਡ ਵੇਲੇ ੧੯੪੭ ਵਿਚ ਆਪ ਪੱਛਮੀ ਪੰਜਾਬ ਪਾਕਿਸਤਾਨ ਵਿਚ ਚਲੇ ਗਏ ਸਨ।

-੧੫੨-