ਪੰਨਾ:ਸੰਤ ਗਾਥਾ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਆਉਂਦਾ ਕਿ ਉਹਨੂੰ ਮੰਗਦਿਆਂ ਸ਼ਰਮ ਆਉਂਦੀ ਹੋਣੀ ਹੈ। ਜੇ ਤੁਸਾਂ ਇਹ ਥਾਂ ਬੰਦ ਕਰ ਦਿਤੀ ਤਾਂ ਫਿਰ ਉਸ ਨੂੰ ਪਾੜ ਕਰਨਾ ਪਏਗਾ, ਇਸ ਕਰਕੇ ਘੜਾ ਪੁੱਠਾ ਰੱਖ ਛਡੋ, ਜਦ ਉਸ ਨੂੰ ਲੋੜ ਪਏਗੀ ਆਵੇਗਾ, ਘੜਾ ਚੁੱਕ ਕੇ ਸੌਖਾ ਆ ਜਾਇਆ ਕਰੇਗਾ ਤੇ ਲੋੜ ਦੀ ਚੀਜ਼ ਲੈ ਜਾਇਆ ਕਰੇਗਾ। ਨਵੇਂ ਸਿਰੇ ਉਹਨੂੰ ਕੰਧ ਪੁੱਟਣ ਦੀ ਖੇਚਲ ਨਹੀਂ ਕਰਨੀ ਪਏਗੀ। ਡੇਰੇ ਵਿਚ ਜੋ ਕੁਛ ਪਿਆ ਹੈ ਸੰਗਤਾਂ ਦਾ ਹੀ ਹੈ। ਕੋਈ ਦੇ ਜਾਂਦਾ ਹੈ ਕੋਈ ਲੈ ਜਾਂਦਾ ਹੈ। ਕੋਈ ਲੋੜਵੰਦ ਹੀ ਹੁੰਦਾ ਹੈ ਜੋ ਲੈਣ ਆ ਜਾਂਦਾ ਹੈ। ਬੇਲੋੜਾ ਰਾਤ ਨੂੰ ਜਗਰਾਤਾ ਕਰ ਕੇ ਕੋਈ ਕਾਹਨੂੰ ਆਉਂਦਾ ਹੈ? ਇਹ ਕਹਿਕੇ ਸੰਤਾਂ ਨੇ ਪਾੜ ਬੰਦ ਕਰਨੋਂ ਰੋਕ ਦਿਤਾ।

੬. ਵਿਦਿਆਰਥੀਆਂ ਨੂੰ ਖੀਰ ਪੂੜੇ ਛਕਾਂਦੇ ਤੇ ਸਾਂਝਾ ਉਪਦੇਸ਼ ਦਿੰਦੇ ਸਨ-

ਇਕ ਵੇਰਾਂ ਦੀ ਗਲ ਹੈ ਕਿ ਪੂਰਨਮਾਸ਼ੀ ਦਾ ਦਿਨ ਸੀ, ਗੁਰਦੁਵਾਰੇ ਵਿਚ ਪੂੜੇ ਤੇ ਖੀਰ ਬਣੀ, ਦਿਨ ਭਰ ਲੰਗਰ ਜਾਰੀ ਰਿਹਾ। ਦਿਨ ਅੰਦਰ ਬਾਹਰ ਸੀ ਕਿ ਸਾਨੂੰ ਸਕੂਲੋਂ ਛੁੱਟੀ ਮਿਲੀ ਤੇ ਅਸੀਂ ੧੮-੨੦ ਲੜਕੇ ਬਸਤੇ ਚੁੱਕੀ ਘਰਾਂ ਜਾ ਰਹੇ ਸੀ। ਸਾਨੂੰ ਯਾਦ ਆ ਗਿਆ ਕਿ ਅਜ ਪੂਰਨਮਾਸ਼ੀ ਹੈ, ਚੱਲੋ ਸੰਤਾਂ ਦੇ ਡੇਰੇ ਕੜਾਹ ਪ੍ਰਸ਼ਾਦ ਮਿਲੇਗਾ। ਅਸੀਂ ਸਾਰੇ ਡੇਰੇ ਵਲ ਨੂੰ ਤੁਰ ਪਏ। ਰਬ ਦੀ ਕਰਨੀ ਅਜਿਹੀ ਹੋਈ ਕਿ ਵਰਤਾਵੇ ਨੂੰ ਉਸ ਦਿਨ ਸਾਡਾ ਖਿਆਲ ਨਾ ਰਿਹਾ। ਅਸੀਂ ਸਿੱਧੇ ਸੰਤਾਂ ਪਾਸ ਜਾ ਪੁੱਜੇ। ਸਾਨੂੰ ਵੇਖਕੇ ਸੰਤ ਜੀ ਖਿੜ ਖਿੜ ਕਰਦੇ ਹੱਸੇ ਤੇ ਸਾਨੂੰ ਨਾਲ ਲੈਕੇ ਲੰਗਰ ਵਲ ਗਏ। ਦਰਵਾਜ਼ੇ ਵਿਚ ਵੜਦਿਆਂ ਹੀ ਵਰਤਾਵੇ ਦਾ ਨਾਮ ਲੈਕੇ ਉਸ ਨੂੰ (ਮੈਨੂੰ ਨਿਸ਼ਚਿਤ ਨਾਂ ਯਾਦ ਨਹੀਂ ਸ਼ਾਇਦ ਭਾਈ ਉਤਮ ਸਿੰਘ ਉਨ੍ਹਾਂ ਦਾ ਨਾਮ ਸੀ) ਅਵਾਜ਼ ਦਿਤੀ ਕਿ ਵਾਹਿਗੁਰੂ ਦੀ ਬਾਲੀ ਭੋਲੀ ਸੈਨਾ ਆ ਗਈ ਹੈ, ਲਿਆਓ ਇਨ੍ਹਾਂ ਦਾ ਛਾਂਦਾ। ਭਾਈ ਸਾਹਿਬ ਬਾਹਰ ਨਿਕਲੇ, ਸਾਨੂੰ ਵੇਖਕੇ ਉਨ੍ਹਾਂ ਦੇ ਚਿਹਰੇ

-੧੫੫-