ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਿਤਾ ਨੂੰ ਸੱਦ ਘੱਲਿਆ। ਉਹ ਅਤਿ ਗ਼ਰੀਬ ਸੀ, ਸੰਤਾਂ ਨੇ ਡੇਰੇ ਵਿਚੋਂ ੧੦) ਆਪਣੇ ਪਾਸੋਂ ਦਿਤੇ ਤੇ ਲੜਕੇ ਦਾ ਇਲਾਜ ਕਰਾਉਣ ਲਈ ਅੰਮ੍ਰਿਤਸਰ ਭਿਜਵਾ ਦਿਤਾ। ਦੋ ਤਿੰਨ ਵੇਰ ਸੰਤ ਜੀ ਆਪ ਬੀ ਲੜਕੇ ਨੂੰ ਵੇਖਣ ਲਈ ਅੰਮ੍ਰਿਤਸਰ ਆਏ। ਜਦੋਂ ਲੜਕਾ ਅਰੋਗ ਹੋ ਗਿਆ ਤਾਂ ਉਹਦੇ ਪਿਤਾ ਨੇ ਅੰਮ੍ਰਿਤਸਰ ਤੋਂ ਪਿੰਡ ਜਾਕੇ ਲੜਕੇ ਨੂੰ ਪਹਿਲਾਂ ਸਿੱਧਾ ਸੰਤਾਂ ਦੇ ਡੇਰੇ ਹਾਜ਼ਰ ਕੀਤਾ, ਉਥੇ ਮੱਥਾ ਟਿਕਾ ਕੇ ਤਾਂ ਫਿਰ ਘਰ ਖੜਿਆ।
੯. ਗੁਰਪੁਰੀ ਪਿਆਨ-
ਆਪ ਜੀ ਦੇ ਵਿਸ਼ੇਸ਼ ਜੀਵਨ ਵਾਕਿਆਤ ਨਹੀਂ ਮਿਲ ਸਕੇ, ਗੁਰਪੁਰੀ ਪਿਆਨੇ ਦਾ ਸਮਾਂ ੧੯੧੦ ਈ: ਦੇ ਲਗ ਪਗ ਮਿਲਿਆ ਹੈ, ਜਦ ਕਿ ੯੦ ਸਾਲ ਦੇ ਆਨਮਾਨ ਆਪ ਜੀ ਦੀ ਆਯੂ ਜਾਪਦੀ ਸੀ।
-੧੫੯-