ਪੰਨਾ:ਸੰਤ ਗਾਥਾ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਹਿੰਦੇ ਨੈਣ ਭਰ ਆਏ ਤੇ ਆਪ ਮਗਨ ਹੋ ਗਏ ਉਸੇ ਪ੍ਰੇਮ ਰਸ ਵਿਚ। ਤਦ ਵੇਦਾਂਤੀ ਅਸਚਰਚ ਰਹਿ ਗਿਆ ਤੇ ਇਸ ਤਰ੍ਹਾਂ ਉਸ ਪਰ ਕੋਈ ਐਸਾ ਪ੍ਰਭਾਉ ਪਿਆ ਕਿ ਚਰਨਾਂ ਤੇ ਢਹਿ ਪਿਆ ਤੇ ਬੋਲਿਆ:

"ਕਿਵੇਂ ਗਯਾਨਵਾਨ ਅਗਯਾਨੀਆਂ ਦਾ ਬੀ ਕਰੋ ਪਾਰ ਉਤਾਰਾ" ਤਾਂ ਆਪ ਨੇ ਸਮਝਾਇਆਂ-ਹਾਂ, ਉਹ ਸਮਝ ਦਿਤੀ ਜੋ ਗੁਰੂ ਬਾਬੇ ਨੇ ਜਪੁਜੀ ਵਿਚ ਬਖਸ਼ੀ ਹੈ:-

‘ਇਕਦੂ ਜੀਭੌ ਲਖ ਹੋਹਿ ਲਖ ਹੋਵਹਿ ਲਖਵੀਸ॥’

ਆਪ ਦੀ ਕਮਾਈ, ਪ੍ਰੇਮ ਤੇ ਅਰੂੜ ਅਵਸਥਾ ਵੇਖਕੇ ਇਹ ਪੜ੍ਹਿਆ ਸੱਜਣ ਕਾਇਲ ਹੋਗਿਆ ਤੇ ਧੰਨਤਾ ਕਰਦਾ ਗਿਆ ਕਿ ਸਫਲ ਗਯਾਨੀ ਏਹ ਹਨ।

੨.

ਇਕ ਦਿਨ ਆਪ ਇਸੀਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਅੱਗੇ ਬੈਠੇ ਕੈਂਸੀਆਂ ਦੀ ਮਿੱਠੀ ਮਿੱਠੀ ਮੱਧਮ ਮੱਧਮ ਟੁਣਕਾਰ ਕਰ ਰਹੇ ਸਨ ਤੇ ‘ਧੰਨ ਗੁਰ ਨਾਨਕ’ ਦੀ ਮਿੱਠੀ ਗੁੰਜਾਰ ਲਾ ਰਹੇ ਸਨ ਕਿ ਇਕ ਸੱਜਣ ‘ਉਸ਼ਨਾਕ ਰਾਇ’ ਨਾਮ ਵਾਲੇ ਇਸ਼ਨਾਨ ਕਰਕ ਧਰਮਸਾਲੇ ਆਏ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਕੇ ਉੱਚੀ ਉੱਚੀ ‘ਰਾਧੇ ਕ੍ਰਿਸ਼ਨ, ਰਾਧੇ ਕ੍ਰਿਸ਼ਨ’ ਉਚਾਰਨ ਲੱਗ ਪਏ। ਭਾਈ ਸਾਹਿਬ ਆਪਣੇ ਰੰਗ ਵਿਚ ਮਸਤ ਸਨ, ਉਸ਼ਨਾਕ ਰਾਇ ਦੇ ਆਵਾਜ਼ ਦਾ ਪਤਾ ਬੀ ਨਹੀਂ ਲੱਗਾ। ਉਸ਼ਨਾਕ ਰਾਇ ਨੇ ਅੱਗੇ ਹੋਕੇ ਸੰਤਾਂ ਦੇ ਕੰਨਾਂ ਵਿਚ ‘ਰਾਧੇ ਕ੍ਰਿਸ਼ਨ, ਰਾਧੇ ਕਿਨ’ ਉਚਾਰਿਆ। ਸੰਤ ਉਠਕੇ ਪਰੇ ਜਾ ਬੈਠੇ ਤੇ ਉਸੇ ਤਰ੍ਹਾਂ ਆਪਣੇ ਸਿਮਰਨ ਵਿਚ ਲਗ ਪਏ। ਉਸ਼ਨਾਕ ਰਾਇ ਨੇ ਉਥੇ ਬੀ ਜਾਕੇ ਉਨਾਂ ਦੇ ਕੰਨਾਂ ਵਿਚ ਇਹੋ ਅਵਾਜ਼ਾ ਦਿੱਤਾ। ਆਪ ਫਿਰ ਉਠਕੇ ਪਰੇ ਜਾ ਬੈਠੇ ਤੇ ਆਪਣੇ ਪਿਆਰੇ ਦੇ ਕੀਰਤਨ ਵਿਚ ਲੱਗ ਪਏ। ਉਸ਼ਨਾਕ ਰਾਇ ਨੇ ਐਉਂ ਚਾਰ ਪੰਜ ਵੇਰੀ ਕੀਤਾ, ਆਪ ਬਸ ਉਠਕੇ ਜ਼ਰਾ ਪਰੇ ਜਾ ਬੈਠਦੇ, ਆਖਰ ਉਸ਼ਨਾਕ ਰਾਇ ਨੇ ਉੱਚੀ ਜਿਹੀ ਕਿਹਾ, ‘ਮਹਾਰਾਜ ਤੁਸੀਂ ਸਮਦ੍ਰਿਸ਼ਟੇ ਹੋ ਤੁਹਾਨੂੰ ਵਿਤਕਰਾ ਕਿਉਂ ਹੈ?

-੧੩-