ਸਾਲ ਵਿਚ ਭਰ ਗਈ। ਸੰਗਤ ਨੂੰ ਉਪਦੇਸ਼ ਹੋਇਆ:-
ਕਿਆ ਉਠਿ ਉਠਿ ਦੇਖਹੁ ਬਪੁੜੇ ਇਸੁ ਮੇਘੇ ਹਥਿ ਕਿਛੁ ਨਾਹਿ॥
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ॥
[ਮਲਾਰ ਵਾਰ ਮ: ੩
ਫਿਰ ਆਪ ਨੇ ਧਰਮਸਾਲ ਦੇ ਵਿਹੜੇ ਵਿਚ ਖੂਹੇ ਦਾ ਟੱਕ ਲਾ ਕੇ ਆਗਯਾ ਕੀਤੀ ਕੀ ਇਹ ਖੂਹ ਪੱਟ ਕੇ ਸਿਰੇ ਚਾੜ੍ਹੋ। ਸੋ ਭਾਈ ਜੀ ਦੇ ਕਰ ਕਮਲਾਂ ਦੀ ਯਾਦਗਾਰ ਹੁਣ ਤਕ ਹੈ। ਭਾਈ ਜੀ ਇਹ ਕੰਮ ਕਰਦੇ ਫਿਰ ਉਸ ਪਿੰਡ ਠਹਿਰੇ ਨਹੀਂ ਵਗੋ ਵਗੀ ਅੱਗੇ ਟੁਰ ਪਏ ਤੇ ਕਈ ਦਿਨ ਆਪਣੇ ਰੰਗ ਮਗਨ ਰਹੇ। ਧੰਨ ਗੁਰ ਨਾਨਕ ਆਪ ਦੀ ਸਮਾਧੀ ਸੀ। ਕੋਈ ਅਜਿਹੀ ਗਲ ਆਪ ਕਰ ਲੈਂਦੇ ਤਾਂ ਫਿਰ ਕਿੰਨਾਂ ਕਿੰਨਾਂ ਚਿਰ ਆਪਣੀ ਇਸ ਸਮਾਧੀ, ਇਸ ਧੁਨਿ, ਇਸ ਰੰਗ ਵਿਚ ਮਗਨ ਹੋ ਜਾਂਦੇ।
੭. ਗਰੀਬਾਂ ਪਰ ਤਰਸ-
ਸਾਡੇ ਦੇਸ਼ ਵਿਚ ਮਹਾਂ ਪੁਰਖਾਂ ਦੇ ਹਾਲਾਤ ਲੱਭਣ ਲੱਗਿਆਂ ਉਨ੍ਹਾਂ ਦੇ ਓਹ ਕ੍ਰਿਸ਼ਮੇ, ਜਿਨ੍ਹਾਂ ਵਿਚ ਰੰਗ ਕਰਾਮਾਤ ਦਾ ਹੋਵੇ, ਉਹ ਤਾਂ ਲੋਕੀ ਯਾਦ ਰਖ ਲੈਂਦੇ ਹਨ, ਪਰ ਉਨ੍ਹਾਂ ਦੇ ਗੁਣ ਸੁਭਾਵ, ਆਚਰਨ ਉਪਦੇਸ਼, ਸੁੰਦਰ ਕਹਾਣੀਆਂ ਆਦਿਕ ਲੋਕ ਯਾਦ ਨਹੀਂ ਰੱਖਦੇ, ਇਸ ਕਰਕੇ ਉਨ੍ਹਾਂ ਦੇ ਪਤੇ ਮਿਲਨੇ ਕਠਨ ਹੋ ਜਾਂਦੇ ਹਨ। ਇਸ ਕਰਕੇ ਉਨ੍ਹਾਂ ਦੇ ਜੀਵਨਾਂ ਪਰ ਹਰ ਪਹਿਲੂ ਤੋਂ ਸਵਿਸਥਾਰ ਰੌਸ਼ਨੀ ਮਿਲਣੀ ਔਖੀ ਹੋ ਜਾਂਦੀ ਹੈ। ਸੰਤ ਰਾਮ ਕਿਸ਼ਨ ਜੀ ਬਾਬਤ ਜਦ ਇਹ ਟੋਲ ਕਰੀਏ ਤਾਂ ਜੋ ਕੁਛ ਮੁੱਢ ਵਿਚ ਦੇ ਆਏ ਹਾਂ ਉਸ ਤੋਂ ਵਧ ਇਸ ਪ੍ਰਕਾਰ ਦੇ ਪਤੇ ਚਲਦੇ ਹਨ ਕਿ ਆਪ ਨੂੰ ਗਰੀਬਾਂ ਪਰ ਅਤਿ ਦਾ ਤਰਸ ਸੀ। ਉਹ ਤਰਸ ਬਾਜ਼ੇ ਵੇਲੇ ਆਪਣੇ ਹਦ ਬੰਨੇ ਬੀ ਲੰਘ ਜਾਂਦਾ ਸੀ ਤੇ ਆਪ ਆਪਣੇ ਦਇਆ ਦੇ ਪ੍ਰਕਾਸ਼ ਵਿਚ ਅੜ ਬੀ ਖੜੋਂਦੇ ਸਨ। ਇਸ ਪ੍ਰਕਾਰ ਦੇ ਦੋ ਵਾਕੇ ਮਿਲਦੇ ਹਨ:
- ੨੨ -