ਪੰਨਾ:ਸੰਤ ਗਾਥਾ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਕਿ ਤੂੰ ਕਲ ਬਚਨ ਨਹੀਂ ਮੰਨਿਆਂ, ਅਜ ੳਸ ਗ਼ਰੀਬ ਨੂੰ ਅਸੀਂ ਨਾਲ ਲੈਕੇ ਚੱਲਦੇ ਹਾਂ, ਉਸ ਨੂੰ ਬੀ ਪ੍ਰਸ਼ਾਦ ਛਕਾ, ਸਾਨੂੰ ਭੀ ਛਕਾ ਤੇ ਪੰਜ ਰੁਪਏ ਉਸ ਨੂੰ ਹੋਰ ਦੱਖਣਾ ਦੇ ਬੀ ਦੇਹ, ਸਾਡੀ ਪੂਰਨ ਪ੍ਰਸੰਨਤਾ ਤਾਂ ਐਉਂ ਹੁੰਦੀ ਹੈ'। ਭਾਈ ਮਤਾਬ ਸਿੰਘ ਨੇ ਆਪ ਦਾ ਫੁਰਮਾਨ ਦਿਲੋਂ ਪ੍ਰਵਾਨ ਕੀਤਾ ਤੇ ਸੰਤਾਂ ਦੀ ਪੂਰਨ ਖੁਸ਼ੀ ਪ੍ਰਾਪਤ ਕੀਤੀ। ਉਸ ਦੁਖੀਏ ਦੀ ਪੀੜਾ ਹਰੀ ਗਈ ਤੇ ਆਪ ਨੇ ਸ਼ਾਹੂਕਾਰ ਦੇ ਘਰ ਪ੍ਰਸ਼ਾਦ ਛਕਿਆ ਤੇ ਉੱਤਮ ਉਪਦੇਸ਼ ਬੀ ਦਿਤਾ ਕਿ ਭਾਈ ਦਿਲ ਦੇ ਕਰੜੇ ਨਹੀਂ ਹੋਣਾ, ਦਇਆ ਕਰਨੀ, ਧਰਮ ਦਾ ਅੰਗ ਤੇ ਸਿਖੀ ਦਾ ਨੇਮ ਹੈ। ਤੇਰੇ ਉਤੇ ਗੁਰੂ ਬਾਬੇ ਜੀ ਦੀ ਮਿਹਰ ਹੋਵੇਗੀ ਤੇ ਤੋਟਾ ਨਹੀਂ ਰਹੇਗਾ। ਹੁਣ ਤਕ ਉਹਨਾਂ ਦਾ ਘਰਾਣਾ ਨਾਮ ਬਾਣੀ ਦਾ ਪ੍ਰੇਮੀ ਤੇ ਚੜ੍ਹਦੀ ਕਲਾ ਵਿਚ ਹੈ।

੨.

ਭਾਈ ਮਤਾਬ ਸਿੰਘ ਜੀ ਦੀ ਵਾਰਤਾ ਵਿਚ ਆਪ ਦੇ ਚਿਤ ਦੀ ਨਰਮੀ ਤੇ ਦੁਖੀਆਂ ਨਾਲ ਹਮਦਰਦੀ ਦਾ ਡੂੰਘਾਣ ਵਿੱਦਤ ਹੁੰਦਾ ਹੈ ਤੇ ਇਹ ਗਲ ਬੀ ਸਹੀ ਹੁੰਦੀ ਹੈ ਕਿ ਸੱਤਯ ਦਾ ਹਠ ਬੀ ਚੋਖਾ ਰਖਦੇ ਸਨ।

ਠੀਕ ਇਹੋ ਜਿਹਾ ਇਕ ਹੋਰ ਵਾਕਿਆ ਇਸੇ ਪਿੰਡ ਵਿਚ ਹੋਇਆ। ਇਹ ਉਪਰਲੀ ਵਾਰਤਾ ਸੁਣਕੇ ਇਕ ਹੋਰ ਗ਼ਰੀਬ ਆਪ ਪਾਸ ਆ ਪੁੱਜਾ। ਇਕ ਹੋਰ ਬਾਲ ਬੱਚੜਦਾਰ ਨੇ ਭਾਈ ਮਿਹਰ ਸਿੰਘ ਦਾ ਕੁਛ ਦੇਣਾ ਸੀ, ਉਸ ਨੂੰ ਨੋਟਸ ਪੁੱਜਾ ਕਿ ਰਕਮ ਭਰੋ। ਉਹ ਘਬਰਾਕੇ ਤੇ ਉੱਪਰਲੀ ਗਲ ਦਾ ਜਾਣੂ ਹੋਣ ਕਰਕੇ, ਜਿਸ ਨੂੰ ਕਿ ਅਜੇ ਥੋੜੇ ਹੀ ਦਿਨ ਹੋਏ ਸਨ, ਸੰਤਾਂ ਪਾਸ ਆ ਗਿਆ ਤੇ ਆਖਣ ਲਗਾ ਕਿ ਜੀ ਮੇਰਾ ਨਿਕਾ ਨਿਕਾ ਜੀਆ ਜੰਤ ਹੈ ਤੇ ਮੇਰੇ ਤੇ ਨਾਲਸ਼ ਹੋਣ ਲੱਗੀ ਹੈ, ਮੈਨੂੰ ਛੁਡਾਓ। ਭਾਈ ਜੀ ਨੇ ਉਸ ਨੂੰ ਧੀਰਜ ਦੇਕੇ ਟੋਰਿਆ ਤੇ ਆਪ ਸ਼ਾਹੂਕਾਰ ਨੂੰ ਮਿਲੇ। ਉਸ ਨੇ ਕਿਹਾ ਕਿ ਮਹਾਰਾਜ! ਇਸ ਤਰ੍ਹਾਂ ਛੋੜ- ਦਿਆਂ ਅਸੀਂ ਕਿੰਞ ਕਰਾਂਗੇ? ਸੰਤਾਂ ਨੇ ਕਿਹਾ: ਬਚਨ ਮੰਨ ਲੈ ਤੇਰਾ ਭਲਾ ਹੋਵੇਗਾ, ਅਰਦਾਸ ਕਰਾਂਗੇ ਗੁਰੂ ਤੇਰੇ ਤੇ ਮਿਹਰ ਕਰੇਗਾ। ਪਰ

-੨੫-