ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/34

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹੋਰ ਸਜਣ ਆਉਂਦਾ ਹੈ, ਨਾਲ ਖੋਤਾ ਲੱਦਿਆ ਦੋ ਪੀਪੇ ਘਿਉ ਦੇ ਹਨ। ਉਹ ਕਹਿੰਦਾ ਹੈ ਇਹ ‘ਚਕ ਮੂਸੇ’ ਤੋਂ ਸ਼ਾਹਾਂ ਨੇ ਘਿਉ ਭੇਜਿਆ ਹੈ, ਲੰਗਰ ਵਾਸਤੇ ਰੱਖ ਲਓ, ਰਾਹ ਵਿਚ ਡੇਰ ਹੋ ਗਈ ਹੈ ਇਸ ਕਰਕੇ ਕੁਵੇਲੇ ਪੁੱਜਾ ਹਾਂ।' ਸਤਿਨਾਮੁ ਕਹਿ ਕੇ ਭਾਈ ਲੁੜੀਂਦਾ ਜੀ ਘਿਉ ਲੈ ਕੇ ਅੰਦਰ ਧਰਦੇ ਹਨ, ਦੂਜੇ ਕੜਾਹੇ ਵਿਚ ਘਿਉ ਪੰਘਰਨਾ ਧਰ ਦੇਂਦੇ ਹਨ ਕਿ ਕੁਛ ਚਿਰ ਆਟਾ ਬੀ ਇਸੇ ਤਰ੍ਹਾਂ ਆ ਜਾਂਦਾ ਹੈ, ਕੜਾਹ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਲਿਆ ਰਖਦੇ ਹਨ। ਜਦੋਂ ਜਾਕੇ ਖ਼ਬਰ ਕਰਦੇ ਹਨ ਕਿ ਸਾਹਿਬ ਜੀ ਪਸ਼ਾਦ ਤਿਆਰ ਹੈ ਤਾਂ ਭਾਈ ਸਾਹਿਬ ਜੀ ਆਪ ਆਕੇ ਅਰਦਾਸਾ ਸੋਧਦੇ ਬਨਤੀ ਕਰਦੇ ਹਨ, "ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗ ਹਰਿ ਰਾਇ"॥ ਹੁਣ ਸਵੇਰਾ ਹੋ ਗਿਆ ਸੀ ਸੰਗਤ ਆ ਰਹੀ ਸੀ ਕਿ ਅਚਾਨਕ ਉਸੇ ਵੇਲੇ ਬੇਅੰਤ ਸੰਤ ਇਕੱਠੇ ਹੋ ਗਏ, ਜਿਵੇਂ ਕੋਈ ਜੱਗ ਦਾ ਮੇਲਾ ਹੁੰਦਾ ਹੈ ਤੇ ਐਉਂ ਡੇਰਾ ਭਰ ਗਿਆ। ਅਰਦਾਸਾ ਸੋਧਕੇ ਵਾਹ ਦੇ ਭੋਗਪਏ ਤੇ ਕੜਾਹ ਪ੍ਰਸ਼ਾਦ ਵਰਤੀਣਾ ਅਰੰਭ ਹੋਇਆ, ਇੰਨੀ ਸੰਗਤ ਸੀ ਕਿ ਸਾਰਾ ਕੜਾਹ ਪ੍ਰਸ਼ਾਦਿ ਸਾਰੀ ਸੰਗਤ ਨੂੰ ਪੂਰਾ ਉਤਰਿਆ। ਜਾਪਦਾ ਹੈ ਕਿ ਸ੍ਰੀ ਸੰਤ ਜੀ ਨੂੰ ਸੰਗਤ ਦੇ ਰੂਪ ਵਿਚ ਗੁਰੂ ਆਉਂਦਾ ਤੇ ਉਧਰੋਂ ਸੰਗਤਾਂ ਵਲੋਂ ਰਸਦਾਂ ਪੁਜਦੀਆਂ ਆਪਣੇ ਭਜਨ ਵੇਲੇ ਦੁਹਾਂ ਗਲਾਂ ਦਾ ਅੰਤ੍ਰੀਵ ਗਿਆਨ ਹੋ ਗਿਆ ਸੀ।

੧੨. ਪਰਉਪਕਾਰ ਦੇ ਹੋਰ ਵਾਕਯਾਤ—

ਨੂਨਾਂ ਵਾਲਾ ਸ਼ਾਹ ਪੁਰ ਲਾਗੇ ਇਕ ਪਿੰਡ ਹੈ ਉਥੇ ਭਾਈ ਸੁਹੇਲ ਸਿੰਘ ਤੇ ਸ਼ੰਕਰਦਾਸ ਦੋ ਭਰਾ ਗੁਰੂ ਘਰ ਦੇ ਸਿਦਕੀ ਸਿੱਖ ਸਨ, ਸ੍ਰੀਮਾਨ ਭਾਈ ਰਾਮ ਕਿਸ਼ਨ ਜੀ ਪਰ ਉਨ੍ਹਾਂ ਦੀ ਬੜੀ ਸ਼ਰਧਾ ਸੀ। ਇਹ ਦੋਵੇਂ ਭਰਾ ਇਕ ਦਿਨ ਆਏ ਤੇ ਬੇਨਤੀ ਕੀਤੀ ਕਿ ਸਾਡੀ ਥੋੜੀਜਿਹੀ ਜ਼ਮੀਨ ਹੈ,ਇਹ ਜ਼ਮੀਨ ਬੇਲੇ ਦੀ ਹੈ ਤੇ ਦਰਿਆਨੇ ਆਪਣਾ ਰੁਖ਼ ਬਦਲਕੇ ਢਾ ਲਾ ਦਿਤੀ ਹੈ। ਕੁਝ ਜ਼ਮੀਨ ਦਰਿਆ ਬੁਰਦ ਹੋ ਗਈ ਹੈ ਤੋ ਕੁਛ ਹੋ ਰਹੀ ਹੈ। ਇਸੇ ਜ਼ਮੀਨ

- ੩੧ -