ਪੰਨਾ:ਸੰਤ ਗਾਥਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਾ ਨਾਨਕ ਆਪੇ ਭੇਜੇਗਾ, ਕੋਈ ਕਮੀ ਨਹੀਂ।’ ਨਿਕਟਵਰਤੀ ਸਜਣ ਦਸਦੇ ਹਨ ਕਿ ਉਸੇ ਵੇਲੇ ਇਕ ਪ੍ਰੇਮੀ ਬਾਹਰੋਂ ਆ ਗਿਆ ਉਸਨੇ ੫੦੦) ਰੁਪਯਾ ਭੇਟਾ ਕੀਤਾ। ਭਾਈ ਸਾਹਿਬ ਜੀ ਨੇ ਪਹਿਲੋਂ ਕੁਛ ਰੁਪਯਾ ਦੁਖੀ ਸਫੈਦਪੋਸ਼ਾਂ ਨੂੰ ਗੁਪਤ ਘੱਲ ਦਿਤਾ, ਕੁਛ ਪਾਸ ਬੈਠੇ ਜ਼ਰੂਰੀ ਲੋੜਵੰਦਾਂ ਨੂੰ ਦੇ ਦਿਤਾ, ਕੁਛ ਸ੍ਰੀ ਅੰਮ੍ਰਿਤਸਰ ਗੁਰੂ ਕੇ ਹਜੂਰ ਤੇ ਕੁਛ ਬਾਬਾ ਸਾਹਿਬ ਸਿੰਘ ਜੀ ਊਨੇ ਵਾਲਿਆਂ ਨੂੰ ਭੇਜ ਦਿਤਾ, ੨੫੦ ਉਸ ਮੋਦੀਖਾਨੇ ਵਾਲੇ ਨੂੰ ਦਿਤੇ ਤੇ ਆਖਿਆ, ‘ਭਰੋਸਾ ਰਖ, ਗੁਰੂ ਕੇ ਘਰ ਕੋਈ ਕਮੀ ਨਹੀਂ’। ਥੋੜੇ ਚਿਰ ਵਿਚ ਮਾਲਕ ਦੀ ਪ੍ਰੋਹ ਮਾਇਆ ਹੋਰ ਆ ਗਈ ਤੇ ਮੋਦੀ ਦਾ ਘਰ ਪੂਰਾ ਹੋ ਗਿਆ।

ਭਾਈ ਸਾਹਿਬ ਜੀ ਦੇ ਦਿਲ ਦੀ ਖੂਬੀ ਇਥੋਂ ਦੇਖਣ ਵਾਲੀ ਹੈ ਕਿ ੫੦੦) ਆਉਂਦੇ ਸਾਰ ਮੋਦੀ ਨੂੰ ਦੇਕੇ ਮਗਰੋਂ ਲਾਹੁਣ ਦੀ ਨਹੀਂ ਕੀਤੀ। ਪਹਿਲਾਂ ਲੋੜਵੰਦਾਂ ਵਲ ਘੱਲਿਆ, ਜਿਨ੍ਹਾਂ ਦੀ ਲੌੜ ਆਪ ਦੀਆਂ ਨਜ਼ਰਾਂ ਵਿਚ ਬੜੀ ਸੀ। ਬਾਕੀ ਦੀ ਰਕਮ ਮੋਦੀ ਨੂੰ ਦਿੱਤੀ। ਪਰਾਈ ਪੀੜਾ ਪਹਿਲਾਂ ਨਿਵਾਰੀ ਤੇ ਮੋਦੀ ਦੀ ਸਖਤੀ ਦੀ ਨਿਜ ਪੀੜਾ ਮਗਰੋਂ ਹਲਕੀ ਕੀਤੀ।

੧੩. ਦੇਖ ਕੇ ਅਣਡਿੱਠ ਕਰਨਾ-

ਸੰਤ ਹੀਰਾ ਸਿੰਘ ਜੀ ਜੋ ਬੜੇ ਨਾਮ ਦੇ ਪ੍ਰੇਮੀ ਤੇ ਉਪਕਾਰੀ ਹਨ, ਤੇ ਇਨ੍ਹਾਂ ਦੀ ਖਾਸ ਮਿਹਨਤ ਤੇ ਕੁਰਬਾਨੀ ਦਾ ਚਲਾਯਾ ਖਾਲਸਾ ਹਾਈ ਸਕੂਲ ਸ਼ਾਹ ਪੁਰ ਦੇ ਵਿਚ ਪੰਜਾਬ ਦੀ ਵੰਡ ਹੋਣ ਵੇਲੇ ਤੱਕ ਚਲਦਾ ਰਿਹਾ ਹੈ, ਆਪ ਦੀ ਥਾਵੇਂ ਅਜ ਕਲ ਮਹੰਤ ਹਨ। ਆਪ ਦੱਸਦੇ ਹਨ ਕਿ ਅਸੀਂ ਡੇਰੇ ਵਿਚ ਨਿੱਕੇ ਹੁੰਦਿਆਂ ਇਕ ਆਦਮੀ ਨੂੰ ਆਉਂਦਿਆਂ ਦੇਖਦੇ ਰਹੇ ਹਾਂ, ਜਿਸ ਦੀ ਵਿਯਾ ਇਸ ਪ੍ਰਕਾਰ ਹੈ:- ਇਕ ਸੱਜਣ ਸੰਤਾਂ ਦੇ ਡੇਰੇ ਮੁਸਾਫਰ ਹੋਕੇ ਆਇਆ, ਪ੍ਰਸ਼ਾਦ ਛਕਿਆ, ਰਾਤ ਨੂੰ ਡੇਰੇ ਰਿਹਾ, ਮੰਜਾ ਬਿਸਤਰਾ ਡੇਰਿਓਂ ਮਿਲ ਗਿਆ ਤੇ ਇਹ ਸੌਂ ਗਿਆ। ਇਹ ਪਰਾਹੁਣਾ ਅੱਧੀ ਰਾਤ ਡੇਰੇ ਦੇ ਭਾਂਡੇ ਲੈਕੇ ਟੁਰਦਾ ਹੋਇਆ। ਬਰਤਨਾਂ ਪਰ ਵਡੇ ਸੰਤ ਭਾਈ ਵਸਤੀ ਰਾਮ ਜੀ ਦਾ ਨਾਮ

-੩੪-