ਪੰਨਾ:ਸੰਤ ਗਾਥਾ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ ਕਿ ਧੁਨਿ ਵਿਚ ਧੁਨਿ ਮਿਲਾ ਦੇਈਏ। ਆਪ ਦੀ ਇਹ ਭਗਤੀ ਤੇ ਇਹ ਅਰਾਧਨਾ ਬਹੁਤ ਜੀਵਾਂ ਨੇ ਡਿੱਠੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਸਤੀ ਆਪ ਲਈ ਹੋ ਬੀਤੀ ਹਸਤੀ ਨਹੀਂ ਸੀ ਤੇ ਨਾ ਹੀ ਖੁਸ਼ਕ ਗਯਾਨੀਆਂ ਹਾਰ ਆਪ ਇਹ ਸਮਝਦੇ ਸੀ ਕਿ ਗੁਰੂ ਨਾਨਕ ਦੇਵ ਜੀ ਬ੍ਰਹਮ ਵਿਚ ਲੀਨ ਹੋ ਗਏ ਹਨ ਤੇ ਹੁਣ ਤਾਰਨ ਹਾਰ ਬਿਰਦ ਲੋਪ ਹੋ ਗਿਆ ਹੈ। ਅਕਸਰ ਆਪਣੀ ਪੂਜਾ ਦੇ ਪ੍ਰੇਮੀ ਚਤੁਰ ਜੀਵ ਐਸੀਆਂ ਦਲੀਲਾਂ, ਜੋ ਆਤਮ ਵਿਦ੍ਯਾ ਵਿਚ ਕੁਛ ਮੁੱਲ ਨਹੀਂ ਰਖਦੀਆਂ, ਮਗਰ ਲਗਣ ਵਾਲਿਆਂ ਨੂੰ ਦੇ ਕੇ ਸੰਤੁਸ਼ਟ ਕਰਾਇਆ ਕਰਦੇ ਹਨ। ਸ੍ਰੀ ਸੰਤ ਰਾਮ ਕਿਸ਼ਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੀਉਂਦੀ ਜੋਤ "ਸਿਰ ਊਪਰਿ ਠਾਢਾ ਗੁਰੁ ਸੂਰਾ॥ ਨਾਨਕ ਤਾਕੈ ਕਾਰਜ ਪੂਰਾ!।" ਸਮਝਿਆ ਕਰਦੇ ਸਨ। ਉਹ ਸ੍ਰੀ ਗੁਰੂ ਜੀ ਨੂੰ ਵਾਹਿਗੁਰੂ ਜੀ ਦਾ ਤਾਰਨਹਾਰ ਬਿਰਦ, ਜ਼ਾਹਰੀ ਕਲਾ, ਹਾਜ਼ਰ ਨਾਜ਼ਰ ਮੰਨਦੇ ਤੇ ਪੂਜਦੇ ਸੇ ਤੇ ਉਨ੍ਹਾਂ ਦੇ ਇਸ਼ਕ ਵਿਚ ਰੱਤੇ ਰਹਿੰਦੇ ਸਨ।

ਆਪ ਬੜੇ ਸਤਿਕਾਰ ਵਾਲੇ ਸਨ, ਹਜ਼ਾਰਾਂ ਲੋਕ ਆਪ ਦਾ ਸਤਿਕਾਰ ਕਰਦੇ ਸੇ, ਪਰ ਆਪ ਸਦਾ ਸਭ ਨੂੰ ਗੁਰਬਾਣੀ ਤੇ ਨਾਮ ਵਿਚ ਲਾਉਂਦੇ ਤੇ ਗੁਰੂ ਨਾਨਕ ਦੀ ਸ਼ਰਨੀ ਪਾਉਂਦੇ। ਆਪ ਤੋਂ ਲਾਭ ਅਮਿਤ ਪਹੁੰਚਦਾ ਸੀ, ਪਰ ਆਪ ਹਉਂ ਵਿਚ ਨਹੀਂ ਸੇ ਆਉਂਦੇ। ਧਰਮਸਾਲ ਵਿਚ ਸਾਧ ਸੰਗਤ ਵਾਲੀ ਵਿਛਾਈ ਤ ਹੀ ਬੈਠਦੇ ਸਨ, ਆਪਣੇ ਲਈ ਅਲੱਗ ਮਸਨਦ, ਤਕੀਆ ਯਾ ਗੁਦੇਲਾ ਕੁਛ ਨਹੀਂ ਵਿਛਾਉਣ ਦੇਂਦੇ ਸਨ।

ਭਾਈ ਰਾਮ ਕਿਸ਼ਨ ਜੀ ਆਪਣੇ ਸਮੇਂ ਦੇ ਅਦੁਤੀ ਸੰਤ ਹੋਏ ਹਨ, ਇਲਾਕੇ ਦੇ ਆਮ ਗੁਰਦਵਾਰਿਆਂ, ਅੱਡਣਸ਼ਾਹੀ ਡੇਰਿਆਂ ਤੇ ਉਦਾਸੀ ਅਸਥਾਨਾਂ ਦੀ ਸੰਭਾਲਨਾ ਰਖਦੇ ਸੀ। ਆਪ ਨੇ ਸਹਿਚਾਰੀ ਉਦਾਸੀ ਤੇ ਅੱਡਣਸ਼ਾਹੀ ਸੰਤਾਂ ਦੀ ਇਕ ਮੰਡਲੀ ਬਣਾਈ ਹੋਈ ਸੀ ਜੋ ਫਿਰ ਫਿਰ ਕੇ ਡੇਰੇ ਵੇਖਦੀ, ਨਾਮ ਤੇ ਬਾਣੀ ਦਾ ਪ੍ਰਚਾਰ ਕਰਦੀ ਰਹਿੰਦੀ ਸੀ। ਜਿਥੇ ਕਿਸੇ ਤਰ੍ਹਾਂ ਦੀ ਉਕਾਈ ਵੇਖਦੇ ਉੱਦਮ ਦੇਕੇ ਠੀਕ ਕਰਵਾ ਦਿਤਾ ਕਰਦੇ ਸਨ। ਇਸ ਤਰ੍ਹਾਂ ਉਸ ਸਾਰੇ ਇਲਾਕੇ ਵਿਚ ਗੁਰਸਿਖੀ ਦੇ

-੪੧-