ਪੰਨਾ:ਸੰਤ ਗਾਥਾ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਸ ਰੁਪੱਯੇ ਦੀ ਥੁੜ ਜਾਪਦੀ ਸੀ। ਦੂਜੇ ਤੀਜੇ ਦਿਨ ਉਨ੍ਹਾਂ ਸ਼ਾਹੂਕਾਰਾਂ ਕੋਲ ਕਿਸੇ ਨੇ ਆਕੇ ਸੋਨੇ ਦੇ ਗਹਿਣੇ ਵੇਚੇ ਸਸਤੇ, ਪਰ ਉਹ ਗਹਿਣਾ ਚੋਰੀ ਦਾ ਮਾਲ ਸੀ। ਚੋਰ ਪਕੜਿਆ ਗਿਆ ਤੇ ਉਸ ਨੇ ਪੁਲਸ ਨੂੰ ਦੱਸਿਆ ਕਿ ਅਮਕੇ ਪਾਸ ਮੈਂ ਗਹਿਣੇ ਵੇਚੇ ਹਨ। ਤਲਾਸ਼ੀ ਹੋਈ, ਮਾਲ ਨਿਕਲ ਪਿਆ ਤੇ ਇਹ ਸ਼ਾਹੂਕਾਰ ਵੀ ਪਕੜੇ ਗਏ। ਮੁਕੱਦਮਾ ਹੋਇਆ, ਦੋਹਾਂ ਨੂੰ ਚੱਟੀ ਵੀ ਲੱਗੀ, ਤਿੰਨ ਤਿੰਨ ਮਹੀਨੇ ਕੈਦ ਈ ਹੋਈ। ਫਿਰ ਉਹ ਸ਼ਾਹੂਕਾਰ ਭਾਈ ਸਾਹਿਬ ਜੀ ਦੇ ਟਿਕਾਣੇ ਆਏ ਤੇ ਰੋਣ ਲਗੇ ਤੇ ‘ਅਸੀਂ ਭੁੱਲੇ ਹਾਂ, ਮਾਫ ਕਰੋ, ਅਸੀਂ ਭੁੱਲੇ ਹਾਂ, ਸਾਨੂੰ ਬਖਸ਼ੋ’। ਦਿਆਲੂ ਭਾਈ ਸਾਹਿਬ, ਨਿਰਵੈਰ ਭਾਈ ਸਾਹਿਬ ਜੀ ਨੇ ਕਿਹਾ, ‘ਬਾਬਾ ਨਾਨਕ ਬਖਸ਼ੇਗਾ। ਤੁਸੀਂ ਰੋਜ਼ ਗੁਰਦੁਆਰੇ ਆਇਆ ਕਰੋ ਤੇ ਕਥਾ ਕੀਰਤਨ ਸੁਣਿਆ ਕਰੋ’। ਉਹ ਉਸੇ ਦਿਨ ਤੋਂ ਗੁਰਦੁਆਰੇ ਸ਼ਰਧਾ ਰਖਦੇ ਰਹੇ, ਸੇਵਾ ਕਰਦੇ ਰਹੇ, ਨੇਮ ਨਾਲ ਆਉਂਦੇ ਰਹੇ ਤੇ ਸਤਿਸੰਗੀ ਬਣੇ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਹੈ:-

੨.

ਪਿੰਡ ਇੱਛਰਾਂ ਦਾ ਬਰਗੇ ਨਾਮ ਦਾ ਇਕ ਮੁਸਲਮਾਨ ਸ੍ਰੀ ਭਾਈ ਸਾਹਿਬ ਜੀ ਪਾਸ ਆਕੇ ਰੁੰਨਾ ਕਿ ਅਮਕੇ ਸ਼ਾਹੂਕਾਰ ਨੇ ਅਸ਼ਟਾਮ ਆਪੇ ਲਿਖ ਲਿਆ ਹੈ, ਰਕਮ ਮੈਂ ਬਹੁਤ ਥੋੜੀ ਦੇਣੀ ਹੈ, ਉਸ ਨੇ ਪੰਜ ਗੁਣਾਂ ਵਧਾ ਲਈ ਹੈ!

ਅਗੇ ਅਸ਼ਟਾਮ ਆਪੇ ਲਿਖ ਲੈਂਦੇ ਸਨ ਤੇ ਅਨਪੜ੍ਹੇ ਦੇਣਦਾਰ ਤੋਂ ਕੁਝ ਨਿਸ਼ਾਨੀ ਮਾਤ੍ਰ ਕਰਵਾਂਦੇ ਸਨ ਯਾ ਕਹਿ ਦੇਂਦੇ ਕਿ ਕਲਮ ਨੂੰ ਹੱਥ ਚਾ ਲਾ। ਬਰਗੇ ਨੇ ਦੱਸਿਆ ਕਿ ਨਾ ਨਿਸ਼ਾਨੀ ਤੇ ਨਾ ਮੈਂ ਕਲਮ ਨੂੰ ਹੱਥ ਲਾਇਆ ਹੈ, ਆਪੇ ਉਨ੍ਹਾਂ ਲਿਖ ਲਿਆ ਹੈ, ਮੇਰੇ ਤੇ ਦਾਵਾ ਹੋਇਆ ਤਾਂ ਡਿਗਰੀ ਹੋ ਜਾਵੇਗੀ, ਮੈਂ ਮਾਰਿਆ ਜਾਵਾਂਗਾ, ਆਪ ਮਿਹਰ ਕਰੋ ਤੇ ਮੈਨੂੰ ਬਚਾਓ। ਸ੍ਰੀ ਭਾਈ ਸਾਹਿਬ ਜੀ ਨੇ, ਜਿਸ ਨੇ ਉਗਾਹੀ ਲਾਈ ਸੀ ਤੇ ਜਿਸ ਲਿਖਿਆ ਸੀ ਉਹਨਾਂ ਦੋਹਾਂ ਨੂੰ ਸਦਵਾਇਆ ਤੇ ਉਨ੍ਹਾਂ ਦੋਹਾਂ ਨੂੰ ਆਪ ਜੀ ਨੇ ਤਾੜਕੇ ਪੁੱਛਿਆ ਕਿ ਏਹ ਬਾਬੇ ਨਾਨਕ ਜੀ ਦਾ

-੪੬-