ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/50

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਘਰ ਹੈ, ਇਥੇ ਸੱਚੋ ਸੱਚ ਦੱਸ ਦਿਓ। ਉਹਨਾਂ ਮੰਨਿਆ ‘ਜੀ, ਇਹ ਜੋ ਕਹਿੰਦਾ ਹੈ ਸੱਚ ਹੈ, ਅਸੀਂ ਝੂਠ ਲਿਖਿਆ ਹੈ’। ਸ੍ਰੀ ਭਾਈ ਸਾਹਿਬ ਜੀ ਸੱਚ ਸੁਣਕੇ ਕ੍ਰਿਪਾਲਤਾ ਵਿਚ ਆ ਗਏ, ਕਹਿਣ ਲਗੇ-‘ਅਸਲ ਅਸਲ ਰੁਪਏ ਜੋ ਤੁਸਾਂ ਲੈਣੇ ਹਨ, ਸਾਥੋਂ ਲੈ ਲਓ, ਜੋ ਝੂਠ ਵਧਾਇਆ ਜੇ ਛੋੜ ਦਿਓ।’ ਉਹ ਕਹਿਣ ਲਗਾ ‘ਜੀ ਮੈਂ ਗੁਰਦਵਾਰੇ ਤੋਂ ਰਕਮ ਕੀਕੂੰ ਭਰਾਂ? ਆਪ ਮੇਰੇ ਤੇ ਮਿਹਰ ਕਰੋ ਤੇ ਅਰਦਾਸਾ ਕਰੋ ਜੋ ਦਾਸ ਨੂੰ ਨਾਮ ਚਿਤ ਆਵੇ ਤੇ ਸੰਤਾਂ ਨਾਲ ਮੇਰੀ ਰਹਿ ਬਣ ਆਵੇ ਤੇ ਝੂਠ ਮੈਥੋਂ ਛੁਟੇ, ਮੈਂ ਸਾਰੀ ਰਕਮ ਅਸਲ ਵੀ ਤੇ ਬਨਾਵਟ ਬੀ ਛੋੜਦਾ ਹਾਂ’! ਇਹ ਕਹਿਕੇ ਅਸ਼ਟਾਮ ਹੀ ਸੰਤਾਂ ਨੂੰ ਦੇ ਗਿਆ!

ਉਹ ਮੁਸਲਮਾਨ ਬਰਗਾ ਨਾਮ ਦਾ ਕਰਜ਼ੇ ਤੋਂ ਖਲਾਸੀ ਪਾ ਕੇ ਆਪ ਦਾ ਜਸ ਕਰਦਾ ਘਰ ਨੂੰ ਗਿਆ ਤੇ ਕਹਿੰਦਾ ਗਿਆ ਕਿ ਇਹ ਸੰਤ ਐਨ ਖ਼ੁਦਾ ਦੀ ਮੂਰਤਿ ਹਨ।ਮੈਂ ਅਗੇ ਖੀਰਾਂ ਫਕੀਰਾਂ ਦੇ ਕਾਰਨਾਮੇ ਸੁਣੇ ਸਨ, ਪਰ ਅੱਜ ਅੱਖਾਂ ਨਾਲ ਵੇਖੇ ਹਨ ਅਸਲੀ ਫਕੀਰ, ਬਾਬੇ ਨਾਨਕ ਦੇ ਫਕੀਰ, ਸੁੱਚੇ ਹੀਰੇ। ਜਦ ਤਕ ਇਹ ਬਰਗਾ ਜੀਉਂਦਾ ਰਿਹਾ ਸੰਤਾਂ ਦਾ ਤੇ ਗੁਰੂ ਘਰ ਦਾ ਜਸ ਕਰਦਾ ਰਿਹਾ!

੨੨. ਹੋਰ ਸ਼ੁਭ ਗੁਣ, ਨਿਤ ਕ੍ਰਿਯਾ ਤੇ ਭਾਈ ਲੁੜੀਂਦਾ ਰਾਮ ਜੀ-

ਸੰਤ ਜੀ ਗੁਰ ਸਿਖੀ ਦੇ ਬਗੀਚੇ ਨੂੰ ਫਲਦਾ ਫੁਲਦਾ ਵੇਖਣ ਦੇ ਚਾਹਵਾਨ ਸੇ, ਕਈ ਮਾਈਆਂ ਬੀਬੀਆਂ ਸੰਤਾਨ ਦੀ ਅਣਹੋਂਦ ਦੇ ਕਾਰਨ ਵਰ ਦਾਨ ਲਈ ਆਉਂਦੀਆਂ, ਆਪ ਗੁਰਦਵਾਰੇ ਦੇ ਚਰਨਾਂ ਦੀ ਧੂੜੀ ਦੇਕੇ ਕਹਿੰਦੇ "ਜਾਹ ਬੱਚਾ! ਗੁਰੂ ਮਿਹਰ ਕਰੇਗਾ, ਬਾਲਕ ਨੂੰ ਸਿੰਘ ਸਜਾਣਾ"। ਇਸੇ ਤਰ੍ਹਾਂ ਜਦ ਕੋਈ ਮਾਈ ਬੀਬੀ ਬੀਮਾਰ ਬਾਲ ਲੈਕੇ ਹਾਜ਼ਰ ਹੁੰਦੀ ਤਦ ਉਸ ਨੂੰ ਵੀ ਆਪ ਨੇ ਚਰਨ ਧੂੜੀ ਦੇਕੇ ਕਹਿਣਾ, ‘ਬਾਲ ਦੇ ਪਾਸ ਬੈਠਕੇ ਜਪੁ ਸਾਹਿਬ ਦਾ ਪਾਠ ਕਰੋ ਤੇ ਜਦ ਬਾਲਕ ਅਰੋਗ ਹੋ ਜਾਏ ਤਦ ਇਸ ਨੂੰ ਸਿੰਘ ਸਜਾਣਾ'। ਆਪ ਦੇ ਇਸ ਤਰ੍ਹਾਂ ਦੇ ਬਚਨਾਂ ਨਾਲ ਬਹੁਤੇ ਸਿੰਘ ਸਜ ਗਏ। ਆਪ ਮਾਈਆਂ

-੪੭-