ਪੰਨਾ:ਸੰਤ ਗਾਥਾ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਦੀ ਦੀਆਂ ਗੋਲੀਆਂ ਆਦਿ ਬਣਾਕੇ ਡੇਰੇ ਵਿਚ ਰਖਦੇ ਸਨ ਜੋ ਲੋੜਵੰਦਾਂ ਵਿਚ ਮੁਫਤ ਵੰਡਿਆ ਕਰਦੇ ਸੀ।

ਭਾਈ ਲੁੜੀਂਦਾ ਰਾਮ ਜੀ ਨੇ ਆਪਣੀ ਕਰਨੀ ਕਰਤੂਤ ਨਾਲ ਥੋੜੇ ਚਿਰ ਵਿਚ ਹੀ ਭਾਈ ਰਾਮ ਕਿਸ਼ਨ ਜੀ ਨੂੰ ਮੋਹਤ ਕਰ ਲਿਆ ਸੀ। ਉਸ ਵੇਲੇ ਦੇ ਲੋਕੀ ਇਨ੍ਹਾਂ ਦੀ ਘਾਲ ਦੇਖਕੇ ਕਿਹਾ ਕਰਦੇ ਸਨ;- “ਔਰ ਮੇਲ ਸਭ ਮਿਲਣਗੇ ਪਰ ਇਹ ਨ ਮਿਲੇਗਾ ਮੇਲਾ। ਭਾਈਰਾਮਕਿਸ਼ਨ ਜਿਹਾਕੋਈ ਸਾਧ ਨਾ,ਭਾਈ ਲੁੜੀਂਦੇਜਿਹਾ ਨਾਚੇਲਾ।”

੨੩. ਚਲਾਣਾ ਤੇ ਅੰਤਮ ਸਸਕਾਰ ਸੰਤ ਭਾਈ ਰਾਮ ਕਿਸ਼ਨ ਜੀ ਨੂੰ ਅੰਤ ਸਮੇਂ ਕਿਸੇ ਤਰ੍ਹਾਂ ਦਾ ਰੋਗ ਨਹੀਂ ਹੋਇਆ, ਅੱਸੂ ਸੁਦੀ ੧੦ ਦੁਸਹਿਰੇ ਵਾਲੇ ਦਿਨ ਪਹਿਲੀ ਕੱਤਕ ਸੰਮਤ ੧੯੪੫ ਬਿ: ਨੂੰ ਅੰਮ੍ਰਿਤ ਵੇਲੇ ਸਦੀਵ ਵਾਂਗ ਉਠੇ, ਅਸ਼ਨਾਨ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਕੋਠੜੀ ਦੇ ਅੱਗੇ ਜਾ ਕੇ ਮੱਥਾ ਟੇਕਿਆ। ਆਪ ਇਸ ਤਰ੍ਹਾਂ ਸਿਰ ਟੇਕੀ ਜਪੁ ਸਾਹਿਬ ਦਾ ਪਾਠ ਕਰਦੇ ਸਨ ਕਿ ਡੇਰੇ ਵਿਚ ਬਲ ਰਿਹਾ ਦੀਵਾ ਅਚਣ-ਚੇਤ ਬੁਝ ਗਿਆ, ਪਾਸ ਬੈਠੇ ਸਾਧ ਨੇ ਉਠਕੇ ਵੇਖਿਆ, ਦੀਵੇ ਵਿਚ ਤੇਲ ਹੈ, ਬੱਤੀ ਹੈ ਹਵਾ ਨਹੀਂ ਵਗਦੀ, ਫਿਰ ਦੀਵਾ ਕਿਉਂ ਬੁਝਿਆ ? ਦੀਵਾ ਮੁੜ ਬਾਲ ਕੇ ਜਦ ਸਾਧ ਨੇ ਭਾਈ ਰਾਮ ਕਿਸ਼ਨ ਜੀ ਵਲ ਤੱਕਿਆ ਤਾਂ ਆਪ ਤੋਂ ਪਾਠ ਦੀ ਅਵਾਜ਼ ਨਹੀਂ ਸੀ ਆ ਰਹੀ, ਨਮਸਕਾਰ ਵਾਲਾ ਸੀਸ ਦਲੀਜ ਤੇ ਪਿਆ ਹੋਇਆ ਸੀ । ਕੁਛ ਚਿਰ ਮਗਰੋਂ ਜਾਂ ਹਿਲਾਇਆ ਤਾਂ ਅਪ ਦੀ ਸ਼ੁਛ ਆਤਮਾ ਨਮਸਕਾਰ ਵਿਚ ਹੀ ਪਿਆਰੇ ਦੇ ਚਰਨੀਂ ਸਮਾ ਚੁਕੀ ਹੋਈ ਸੀ:-

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥

ਸੰਤ ਜੀ ਦੇ ਚਲਾਣੇ ਦੀ ਖ਼ਬਰ ਸੁਣਕੇ ਗਿਰਦ ਨਵਾਹੀ ਸੰਗਤ ਬਹੁਤ ਇਕੱਠੀ ਹੋ ਗਈ;ਸ਼ਬਦ ਕੀਰਤਨ ਹੁੰਦੇ ਰਹੇ। ਆਪ ਦੀ ਦੇਹ ਦਾ ਅੰਤਮ ਸੰਸਕਾਰ ਦਰਯਾ ਦੇ ਕੰਢੇ ਤੇ ਹੋਇਆ।

_੫੩_