ਪੰਨਾ:ਸੰਤ ਗਾਥਾ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੪. ਮਗਰੋਂ ਮਹਤੀ ਦੀ ਸੇਵਾ-

ਆਪ ਜੀ ਦੇ ਪਿੱਛੋਂ ਭਾਈ ਲੁੜੀਂਦਾ ਜੀ ਡੇਰੇ ਦੇ ਮਹੰਤ ਥਾਪੇ ਗਏ। ਆਪ ਸੰਤਾਂ ਦੇ ਪੂਰਨਿਆਂ ਪਰ ਟਰੇ, ਪਰ ਸ਼ੋਕ ਹੈ ਕਿ ਪੂਰੇ ਇਕ ਸਾਲ ਚਾਰ ਦਿਨ ਪਿਛੋਂ ਦੁਸਹਿਰੇ ਤੋਂ ਅਗਲੀ ਚੌਦਸ ਵਾਲੇ ਦਿਨ ਚੜ੍ਹਾਈ ਕਰ ਗਏ।

ਆਪ ਦੇ ਮਗਰੋਂ ਭਾਈ ਸ਼ੰਕਰ ਦਾਸ ਸੀ ਮਹੰਤ ਹੋਏ ਤੇ ਉਨ੍ਹਾਂ ਦੇ ਮਗਰੋਂ ਹੁਣ ਭਾਈ ਹੀਰਾ ਸਿੰਘ ਜੀ ਮਹੰਤ ਥਾਪੇ ਗਏ ਹਨ। ਆਪ ਦਾ ਆਚਰਨ ਉੱਚਾ ਸੁੱਚਾ ਹੈ, ਸੇਵਾ ਉਸੀ ਤਰ੍ਹਾਂ ਕਰਦੇ ਹਨ, ਸਿਮਰਨ ਦੀ ਰੋ ਸੁਹਣੀ ਜਾਰੀ ਹੈ। ਗੁਰਬਾਣੀ ਦੇ ਰਸੀਏ ਤੇ ਕੀਰਤਨ ਸੁਹਣਾ ਕਰ ਸਕਦੇ ਹਨ, ਪਰ ਘਾਲਾਂ ਬਹੁਤ ਕਰਨ ਕਰਕੇ ਦਿਲ ਦੇ ਪੁਰਜ਼ੇ ਵਿਚ ਕਮਜ਼ੋਰੀ ਹੈ, ਫਿਰ ਬੀ ਸਿਮਰਨ ਵਾਲੇ ਨਾਮੀ ਬੰਦੇ ਹਨ। ਖਾਲਸਾ ਹਾਈਸਕੂਲ ਸ਼ਾਹਪੁਰਦਾ ਬਣਨਾਂਤੇ ਚਿਰ ਕਾਲ ਤਕਜਾਰੀ ਰਹਿਣਾਬਹੁਤ ਕੁਛ ਆਪ ਦੇ ਪ੍ਰਯਤਨ ਦਾ ਫਲ ਹੈ। ਡੇਰੇ ਦੀ ਉਹੋ ਸੰਭਾਲ ਤੇ ਪਰ-ਉਪਕਾਰ ਦੀ ਪਿਛਲੀ ਪਰਿਪਾਟੀ ਆਪ ਨੇ ਜਾਰੀ ਰੱਖੀ ਹੈ। ( ਸ਼ਾਹ ਪੁਰ ਤੋਂ ਆ ਕੇ ਆਪ ਨੇ ਪਟਿਆਲੇ, ਸ਼ੇਰਾਂ ਵਾਲੇ ਦਰਵਾਜ਼ੇ, ਗੁਰਦੁਆਰਾ ਟਿਕਾਣਾ ਸੰਤ ਭਾਈ ਰਾਮ ਕਿਸ਼ਨ ਸਾਹਿਬ ਜੀ ਦੇ ਨਾਮ ਤੇ ਮੁੜ ਆਬਾਦ ਕੀਤਾ ਹੈ । ਜੀਵਨ ਦੀ ਸਾਦਗੀ, ਸੇਵਾ ਤੇ ਸਿਮਰਨ ਇਹ ਆਪ ਦੇ ਸਰੀਰ ਵਿਚ ਵੇਖਕੇ ਖੁਸ਼ੀ ਹੁੰਦੀ ਹੈ ਕਿ ਗੁਰ ਸਿਖਾਂ ਵਿਚ ਐਸੀਆਂ ਮੂਰਤੀਆਂ ਅਜੇ ਬੀ ਹਨ।

-ਇਤੀ-

-੫੧-