ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਇਹ ਜੀਵਨ ਪੜ੍ਹਕੇ ਪਾਠਕ ਜੀ
ਹੁਣ ਵੀਚਾਰ ਕਰੋ ਕਿ
'ਅਸਾਂ ਕੀਹ ਕਰਨਾ ਹੈ'
ਵਡਿਆਂ ਦੇ ਜੀਵਨ ਪੜ੍ਹਕੇ ਸੁਮੱਤ ਲਈ ਦੀ ਹੈ। ਸੰਤ ਭਾਈ ਭਾਈ ਰਾਮ ਕਿਸ਼ਨ ਜੀ ਤੋਂ ਜੋ ਸਿਖਯਾ ਮਿਲਦੀ ਹੈ ਉਹ ਇਹ ਹੈ ਕਿ ਅਸੀਂ ਸੱਚੇ ਸਿੱਖ ਬਣੀਏ। ਸੀ ਗੁਰੂ ਰਾਮਦਾਸ ਜੀ ਨੇ ਸੱਚਾ ਸਿੱਖ ਬਣਨ ਲਈ ਜੋ ਰਾਹ ਦੱਸਿਆ ਹੈ ਸੋ ਇਹ ਹੈ, ਇਸ ਨੂੰ ਪੜ੍ਹ ਵੀਚਾਰੋ ਤੇ ਅਮਲ ਕਰੋ:-
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰ ਸਿਖੁ ਗੁਰੂ ਮਨਿ ਭਾਵੈ॥ ਜਿਸਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰ ਸਿਖ ਗੁਰੂ ਉਪਦੇਸੁ ਸੁਣਾਵੈ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰ ਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥
{ਗਉੜੀ ਵਾਰ ਮਃ ੪
-੫੨-