ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/56

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸੰਤਗਾਧਾ

੨. ਭਾਈ ਬੁੱਧੂ ਸਾਹਿਬ ਜੀ ਅੱਡਣਸ਼ਾਹੀ

ਦੇ

ਜੀਵਨ ਸਮਾਚਾਰ

ਸੰਸਾਰ ਵਿਚ ਅਨੇਕਾਂ ਮਨੁੱਖ ਪੈਦਾ ਹੋਏ, ਜਿਨ੍ਹਾਂ ਆਪਣੇ ਐਸ਼ਰਜ਼, ਪ੍ਰਤਾਪ, ਬਾਹੂ ਬਲ, ਵਿਦਯਾ ਨਾਲ ਆਪਣੇ ਸਮੇਂ ਵਿਚ ਪ੍ਰਸਿੱਧਤਾ ਪਾਈ, ਪਰੰਤੂ ਉਨ੍ਹਾਂ ਦੇ ਅੱਖਾਂ ਮੀਟਣ ਦੇ ਨਾਲ ਹੀ ਉਨ੍ਹਾਂ ਦਾ ਨਾਮ ਵੀ ਸੰਸਾਰ ਤੋਂ ਲੋਪ ਹੋ ਗਿਆ। ਪਰੰਤੂ ਇਸ ਦੇ ਟਾਕਰੇ ਤੇ ਜਿਨ੍ਹਾਂ ਲੋਕਾਂ ਨੇ ਦੂਜਿਆਂ ਦੇ ਭਲੇ ਲਈ ਆਪਣੇ ਆਪ ਨੂੰ ਅਰਪਨ ਕਰ ਦਿੱਤਾ ਅਤੇ ਜਿਨ੍ਹਾਂ ਨੇ ਵਾਹਿਗੁਰੂ ਚਿੰਤਨ ਵਿਚ ਆਪਣੀ ਆਯੂ ਬਿਤੀਤ ਕੀਤੀ, ਉਹ ਅੱਖਾਂ ਮੀਟਣ ਮਗਰੋਂ ਸੰਸਾਰ ਵਿਚ ਸੂਰਜ ਵਾਂਗ ਚਮਕੇ, ਸਮੇਂ ਦੇ ਗੁਜ਼ਰਨ ਨਾਲ ਉਨ੍ਹਾਂ ਦੀ ਕੀਰਤੀ ਵਧੀ ਤੇ ਅਮਰ ਹੋ ਗਏ। ਇਸਤਰ੍ਹਾਂ ਦੇ ਸਤਯਵਾਦੀ, ਕਰਨੀ ਵਾਲੇ ਤੇ ਨਾਮ ਰਸੀਏ ਗੁਰਸਿਖੀ ਦੇ ਚਮਕਦੇ ਸਿਤਾਰਿਆਂ ਵਿਚੋਂ ਇਕ ਗੁਰੂ ਕੇ ਲਾਲ ‘ਭਾਈ ਬੁੱਧੂ ਸਾਹਿਬ ਜੀ ਸ਼ਾਹਪੁਰ ਵਾਲੇ ਹੋਏ ਹਨ, ੧. ਜਨਮ-

ਆਪ ਜੀ ਦਾ ਜਨਮ ਅਸਥਾਨ ਪਿੰਡ ਟਾਹਲੀ, ਸ਼ਾਹ ਜੀਵਣੇ ਦੇ ਇਲਾਕੇ, ਜ਼ਿਲੇ ਝੰਗ ਦਾ ਹੈ। ਬਾਲਪਨ ਵਿਚ ਹੀ ਮਾਤਾ ਤੇ ਪਿਤਾ ਦੀ

-੫੩-



-੫੩-