ਪੰਨਾ:ਸੰਤ ਗਾਥਾ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਨਾਮੀ ਨਾਲ ਕਮਾਏ ਰੁਪਏ ਦੇ ਨਾਲ ਐਸ਼ ਕਰਨੀ ਮਾੜੀ ਹੈ। ਕੋਈ ਕਿਰਤ ਮਾੜੀ ਨਹੀਂ, ਕਿਰਤ ਕਰਨ ਵਾਲਾ ਨੀਵਾਂ ਨਹੀਂ, ਕਿਰਤ ਕਰਨ ਨਾਲ ਬਰਾਦਰੀ ਵਿਚ ਦਰਜਾ ਘਟਦਾ ਨਹੀਂ, ਉਹ ਤਾਂ ਹੱਕ ਹਲਾਲ ਦੀ ਕਮਾਈ ਖਾਣ ਵਾਲਾ ਹੋਣ ਤੇ ਸਰਬੋਤਮ ਹੈ। ਸੋ ਭਾਈ ਬੁੱਧੂ ਦੀ ਹੱਕ ਹਲਾਲ ਦੀ ਕਿਰਤ ਕਰਦੇ ਸਨ, ਆਪਣਾ ਨਿਰਬਾਹ ਟੋਰਦੇ ਸਨ ਤੇ ਬਾਕੀ ਦਾਨ ਕਰਦੇ ਸਨ। ਆਪਣੇ ਪਿੰਡ ਵਿਚ ਜੋ ਕੰਮ ਮਿਲ ਜਾਂਦਾ ਆਪ ਕਰ ਲਿਆ ਕਰਦੇ ਸਨ। ਕਿਸੇ ਮਿਹਨਤ ਨੂੰ ਮਾੜਾ ਨਹੀਂ ਸਨ ਸਮਝਦੇ।

ਉਨ੍ਹੀਂ ਦਿਨੀਂ ਕਲਾ ਮਸ਼ੀਨਰੀ ਤੇ ਕਾਰਖਾਨੇ ਨਹੀਂ ਸਨ ਹੁੰਦੇ, ਘਰਾਂ ਦੇ ਕੰਮ ਕਾਜ ਤੇ ਵਾਹੀ ਦਾ ਕਾਰ ਵਿਹਾਰ ਹੀ ਹੁੰਦਾ ਸੀ।

ਇਕ ਦਿਨ ਇਕ ਸ਼ਾਹੂਕਾਰ ਨੇ ਭਾਈ ਬੁੱਧੂ ਜੀ ਨੂੰ ਸੱਦਿਆ ਤੇ ਕਿਹਾ ਕਿ ਇਹ ਕਪਾਹ ਹੈ, ਇਸ ਨੂੰ ਵੇਲਣਾ ਹੈ, ਕੱਲ ਤੋਂ ਵੇਲਣਾ ਸ਼ੁਰੂ ਕਰ ਦੇਵੋ। ਭਾਈ ਸਾਹਿਬ ਨੇ ਕਪਾਹ ਅੰਦਰੋਂ ਕੱਢਕੇ ਕੋਠੇ ਤੇ ਚੜ੍ਹਾਈ ਤੇ ਧੁਪ ਵਿਚ ਖਿਲਾਰ ਦਿੱਤੀ। ਫਿਰ ਝੰਬਣੀ (ਸੋਟੀ) ਨਾਲ ਚੰਗੀ ਤਰ੍ਹਾਂ ਝੰਬਕੇ ਉਹਦੇ ਵਿਚੋਂ ਮਿੱਟੀ, ਕੂੜਾ ਕਰਕਟ ਕੱਢ ਦਿਤਾ। ਇਸ ਤਰ੍ਹਾਂ ਚੋਖੀ ਸਾਰੀ ਕਪਾਹ ਸਵੇਰ ਲਈ ਤਿਆਰ ਕਰਕੇ ਆਪ ਦਿਲ ਵਿਚ ਇਹ ਧਾਰ ਕੇ ਕਿ ਕੱਲ ਵਾਸਤੇ ਕਾਫੀ ਕੰਮ ਮਿਲ ਗਿਆ ਹੈ, ਘਰ ਚਲੇ ਗਏ।

ਸੰਧਿਆ ਵੇਲੇ ਸ਼ਾਹੂਕਾਰ ਨੇ ਆਪਣੀ ਇਕ ਅਸਾਮੀ ਪਾਸ ਆਦਮੀ ਭੇਜਿਆ ਕਿ ਕਲ ਮੈਂ ਕਿਤੇ ਬਾਹਰ ਜਾਣਾਂ ਹੈ, ਮੇਰੀ ਘੋੜੀ ਬੀਮਾਰ ਹੈ, ਤੁਸੀਂ ਘੜੀ ਦੇਵੋ। ਅਸਾਮੀ ਨੂੰ ਆਪ ਘੋੜੀ ਦੀ ਲੋੜ ਸੀ, ਇਸ ਲਈ ਉਸ ਨੇ ਦੇਣੋਂ ਨਾਂਹ ਕਰ ਦਿਤੀ।ਸ਼ਾਹੂਕਾਰ ਹੰਕਾਰ ਵਿਚ ਮੁੱਤਿਆ ਉਸ ਦੇ ਗਲ ਪੈ ਗਿਆ, ਉਹ ਅਗੋਂ ਮਿੰਨਤਾਂ ਕਰੇ, ਅੰਤ ਨੂੰ ਸ਼ਾਹੂਕਾਰ ਇਹ ਕਹਿਕੇ ਕਿ ਕੱਲ੍ਹ ਤੇਰੀ ਖਬਰ ਲਵਾਂਗਾ, ਤੂੰ ਹੋਵੇਂ ਕੌਣ ਜੋ ਮੇਰੇ ਅਗੇ ਨਾਂਹ ਕਰੇ, ਘਰ ਆ ਗਿਆ।

ਰੱਬ ਦੇ ਰੰਗ! ਰਾਤ ਨੂੰ ਰੋਟੀ ਖਾਕੇ ਪਿਛੋਂ ਸੌਣ ਲਗਿਆਂ ਸ਼ਾਹੂਕਾਰ

-੫੫-