ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/59

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨੂੰ ਪੇਟ ਵਿਚ ਸੂਲ ਉਠਿਆ, ਇਸੇ ਹਫੜਾ ਤਫੜੀ ਵਿਚ ਉਸ ਦੇ ਘਰ ਅੱਗ ਲੱਗ ਗਈ ਤੇ ਸਾਰਾ ਸਾਮਾਨ ਸੜਕੇ ਸਵਾਹ ਹੋ ਗਿਆ।

ਦੂਜੀ ਭਲਕ ਭਾਈ ਬੁੱਧੂ ਜੀ ਕਪਾਹ ਵੇਲਣ ਵਾਸਤੇ ਉਹਦੇ ਘਰ ਆਏ। ਅਗੋਂ ਕੀ ਡਿੱਠੇ ਨੇ ਕਿ ਸ਼ਾਹੂਕਾਰ ਦਾ ਘਰ ਸੜਕੇ ਸਵਾਹ ਹੋ ਗਿਆ ਹੈ ਤੇ ਕੋਈ ਚੀਜ਼ ਨਹੀਂ ਬਚੀ।

ਭਾਈ ਬੁੱਧੂ ਜੀ ਇਸ ਅੱਜ ਦੀ ਬੇਰੁਜ਼ਗਾਰੀ ਦੇ ਹੱਥੋਂ ਉਦਾਸ ਬਹੁਤ ਹੋਏ ਤੇ ਦਿਲ ਵਿਚ ਆਪਣੇ ਪਿੰਡ ਦੇ ਛੱਡਣ ਦੀ ਧਾਰਨਾ ਧਾਰ ਲਈ। ਸਤਿਸੰਗੀ ਤਾਂ ਸਨ ਹੀ, ਦਿਲ ਦੇ ਵਿਚ ਇਹ ਖਿਆਲ ਵੀ ਆ ਗਿਆ ਕਿ ਜੇ ਪਿੰਡ ਛੱਡਣਾ ਹੀ ਹੈ ਤਾਂ ਕਿਸੇ ਅਜਿਹੇ ਟਿਕਾਣੇ ਚੱਲਣਾ ਚਾਹੀਦਾ ਹੈ ਜਿਥੇ ਲੋਕ ਪ੍ਰਲੋਕ ਦੋਨਾਂ ਦਾ ਉਧਾਰ ਹੋ ਜਾਏ।

੩. ਭੇਹਰੇ ਜਾਣਾ ਤੇ ਨਾਮ ਪ੍ਰਾਪਤ-

ਸੀ ਸਾਨ ਸੰਤ ਦੁਖਭੰਜਨ ਜੀ ਭੇਹਰੇ ਵਾਲੇ ਆਪਣੀ ਕਰਨੀ ਤੇ ਗੁਰਮੁਖਤਾਈ ਦੇ ਕਾਰਨ ਸਾਰੇ ਇਲਾਕੇ ਵਿਚ ਪ੍ਰਸਿਧ ਸਨ। ਉਨ੍ਹਾਂ ਗੁਰੂ ਸਵਾਰਿਆਂ ਤੋਂ ਹਜ਼ਾਰਹਾਂ ਜਗਯਾਸੂਆਂ ਨੇ ਲਾਭ ਉਠਾਇਆ, ਪਰਮਾਰਥ ਸੁਧਾਰਿਆ ਤੇ ਪਯਾਰੇ ਗੁਰੂ ਨਾਨਕ ਦੀ ਗੋਦ ਪ੍ਰਾਪਤ ਕੀਤੀ ਸੀ। ਭਾਈ ਬੁੱਧੂ ਜੀ ਨੇ ਵੀ ਇਨ੍ਹਾਂ ਦੇ ਮਿਲਣ ਹਿਤ ਇਨ੍ਹਾਂ ਦੇ ਡੇਰੇ ਜਾਣ ਵਾਸਤੇ ਕਮਰਕੱਸੇ ਕਰ ਲਏ।

ਸੰਤਾਂ ਦਾ ਇਸ ਤਰ੍ਹਾਂ ਦਾ ਜਸ ਸੁਣਕੇ ਆਪ ਭੇਹਰੇ ਆਏ, ਅਗੋਂ ਸੰਤ ਜੀ ਸਿਆਣੀ ਸਨ, ਆਪ ਉਨ੍ਹਾਂ ਨੂੰ ਉੱਥੇ ਜਾ ਮਿਲੇ। ਦਰਸ਼ਨ ਕੀਤਾ, ਦਿਲ ਨੂੰ ਸ਼ਾਂਤ ਪ੍ਰਪਾਤ ਹੋਈ, ਹਿਰਦਾ ਖਿੜ ਗਿਆ। ਸੰਤਾਂ ਨੇ ਪਿਆਰ ਦਿੱਤਾ, ਸਿਰ ਤੇ ਹੱਥ ਧਰਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰੋਂ ਨਾਮ ਦੀ ਦਾਤ ਬਖਸੀ। ਨਾਮ ਬਾਣੀ ਵਿਚ ਲੱਗਕੇ ਭਾਈ ਬੁੱਧੂ ਜੀ ਸੇਵਾ ਟਹਿਲ ਬੜੇ ਪਿਆਰ ਨਾਲ ਕਰਨ ਲੱਗੇ। ਜਿਉਂ ਜਿਉਂ ਸੇਵਾ, ਨਾਮ ਬਾਣੀ ਦਾ ਪਿਆਰ ਨਿਰਮਾਣਤਾ ਵੇਖਣ ਸੰਤ ਜੀ ਬੜੇ ਪ੍ਰਸੰਨ ਹੋਣ ਤੇ ਡੇਰੇ ਦੀ ਸੇਵਾ ਇਨ੍ਹਾਂ ਨੂੰ ਦੇਕੇ ਆਪ ਥਾਂ ਥਾਂ ਤੇ

- ੫੬-