ਪੰਨਾ:ਸੰਤ ਗਾਥਾ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਦੁਆਰੇ ਬਨਾਉਣ, ਖੂਹ ਲਗਵਾਉਣ ਤੇ ਨਾਮ ਬਾਣੀ ਦੇ ਪ੍ਰਚਾਰ ਵਾਸਤੇ ਚਲੇ ਜਾਇਆ ਕਰਨ। ਭਾਈ ਬੁੱਧੂ ਜੀ ਸੇਵਾ ਦੀ ਮੂਰਤਿ ਬਣ ਵੈਰਾਗ ਦਸ਼ਾ ਵਿਚ ਵਰਤਦੇ ਵਾਹਿਗੁਰੂ ਦੇ ਪਿਆਰ ਵਿਚ ਬਿਹਬਲ ਰਹਿਣ ਲਗ ਪਏ। ਸੰਤ ਜੀ ਜਦੋਂ ਭੇਹਰੇ ਆਵਣ ਇਨ੍ਹਾਂ ਦੀ ਸੇਵਾ, ਜੀਆਂ ਦੀ ਪ੍ਰਸੰਨਤਾ ਤੇ ਪਰਉਪਕਾਰ ਸੁਣ ਸੁਣਕੇ ਬੜੇ ਖੁਸ਼ ਹੋਣ। ਅੰਤ ਇਨ੍ਹਾਂ ਨੂੰ ਲਾਇਕ ਸਮਝਕੇ ਆਪਣੀ ਹੱਥੀਂ ਡੇਰੇ ਦੀ ਸੇਵਾ ਇਨ੍ਹਾਂ ਨੂੰ ਦੇ ਕੇ ਆਪ ਉੂਨੇ ਬਾਬੇ ਸਾਹਿਬ ਜੀ ਪਾਸ ਜਾ ਰਹੇ। ਉਏ ਧਰਮਸਾਲਾ ਪਾ ਕੇ ਨਾਮ ਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾਇਆ, ਗੁਰਮੁਖੀ ਵਿਦਯਾ ਪੜ੍ਹਾਉਣੀ ਸ਼ੁਰੂ ਕੀਤੀ ਤੇ ਆਖ਼ਰ ਦਮ ਤਕ ਉਥੇ ਹੀ ਟਿਕੇ ਰਹੇ। ਭਾਈ ਬੁੱਧੂ ਜੀ ਬੀ ਦਰਸ਼ਨ ਕਰਨ, ਉਥੇ ਕਈ ਵਾਰ ਗਏ। ਅੰਤ ਚਲਾਣ ਵੇਲੇ ਆਪ ਪਾਸ ਹੀ ਸਨ। ਸੰਤ ਦੁਖਭੰਜਨ ਸਾਹਿਬ ਜੀ ਦੇ ਚਲਾਣੇ ਮਗਰੋਂ ਆਪ ਜੀ ਨੇ ਡੇਰੇ ਦੀ ਸੇਵਾ ਚੰਗੀ ਤਰ੍ਹਾਂ ਨਿਬਾਹੀ। ਨਾਮ ਵਿਚ ਰੱਤੇ ਰਹਿਣਾ, ਹੱਥੀਂ ਮੁੰਜ ਦੀ ਕਿਰਤ ਕਰਨੀ, ਮੁਖੋਂ ਬਾਣੀ ਦਾ ਪਾਠ ਕਰਨਾ, ਥੋੜ੍ਹਾ ਬੋਲਣਾ ਤੇ ਮਾਇਆ ਧਾਰੀਆਂ ਤੋਂ ਬੇ-ਪਰਵਾਹੀ ਰੱਖਣੀ। ਡੇਰੇ ਵਿਚ ਆਏ ਪ੍ਰਦੇਸੀਆਂ ਨੂੰ ਸੁਖ ਦੇਣਾ, ਕਈ ਵੇਰ ਆਪਣੀ ਹੱਥੀ ਤੰਦੂਰ ਤੋਂ ਰੋਟੀਆਂ ਤਕ ਪਕਾ ਦੇਣੀਆਂ। ਬਾਣੀ ਨਾਮ ਦਾ ਪ੍ਰਵਾਹ ਬੀ ਡੇਰੇ ਵਿਚ ਚੰਗਾ ਜਾਰੀ ਰੱਖਣਾ।

੪. ਨਿੰਮ੍ਰੀਭਾਉ-

ਇਕ ਦਿਨ ਆਪ ਤੰਦੂਰ ਤਪੇ ਹੋਏ ਪਾਸ ਖੜੇ ਸਨ ਕਿ ਇਕ ਸਿਪਾਹੀ ਆਇਆ ਤੇ ਕਹਿਣ ਲਗਾ: ਓ ਭਾਈ! ਰੋਟੀਆਂ ਪਕਾ ਦੇਹ। ਭਾਈ ਸਾਹਿਬ ਜੀ ਆਪਣੇ ਰੰਗ ਰੱਤੇ ਉਠੇ, ਸਿਪਾਹੀ ਦੀਆਂ ਰੋਟੀਆਂ ਤੰਦੂਰ ਤੇ ਲਾਉਣ ਲਗੇ। ਦੋ ਚੰਗੀਆਂ ਪਕ ਗਈਆਂ, ਤੀਸਰੀ ਨੂੰ ਬਹੁਤ ਸੇਕ ਲਗ ਗਿਆ। ਸਿਪਾਹੀ ਨੇ ਗੁੱਸੇ ਵਿਚ ਆ ਕੇ ਭਾਈ ਸਾਹਿਬ ਜੀ ਨੂੰ ਇਕ ਚਪੇੜ ਕੱਢ ਮਾਰੀ। ਉਸ ਨੂੰ ਪਤਾ ਨਹੀਂ ਸੀ ਕਿ ਆਪ ਮਹੰਤ ਸਾਹਿਬ ਹਨ। ਭਾਈ ਸਾਹਿਬ ਜੀ ਵਾਹਿਗੁਰੂ ਜੀ ਦੇ ਰੰਗ ਰਤੇ ਸਹਿਨ

-੫੭-