ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/61

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸ਼ੀਲਤਾ ਦੇ ਪੁੰਜ ਉਸ ਨੂੰ ਕਹਿਣ ਲਗੇ, 'ਭਾਈ ਸ਼ਾਬਾਸ਼ੇ, ਇਹ ਬੁੱਧੂ ਦਾ ਬੁੱਧੂ ਹਈ, ਇਸ ਨੂੰ ਇਕ ਚਪੇੜ ਹੋਰ ਮਾਰ, ਹਾਂ ਦੂਜੇ ਪਾਸੇ ਇਕ ਹੋਰ ਮਾਰ ਇਹ ਮੂਰਖ ਹਈ, ਇਸ ਨੂੰ ਮੱਤ ਨਹੀਂ ਆਉਂਦੀ। ਇਸ ਤਰਾਂ ਦੇ ਵਾਕ ਕਹਿ ਦੂਜੀ ਗੱਲ ਉਸ ਦੇ ਅੱਗੇ ਕਰ ਦਿਤੀ ਤੇ ਫੇਰ ਕਹਿਣ ਲੱਗੇ:-'ਇਸ ਨੂੰ ਹੋਰ ਮਾਰ’। ਸਿਪਾਹੀ ਇਹ ਨਿੰਮ੍ਰਤਾ ਦੇ ਵਾਕ ਸੁਣ ਤੇ ਸੰਤਾਂ ਦਾ ਉਸ ਵੇਲੇ ਦਾ ਪ੍ਰਭਾਵ ਵੇਖ ਸੰਤਾਂ ਦੀ ਚਰਨੀਂ ਢਠਾ, ‘ਬਖਸ਼ ਲਓ!’ ‘ਬਖਸ਼ ਲਓ!’ ਕਹਿਣ ਲਗਾ। ਜਿਸ ਵੇਲੇ ਬਹੁਤ ਬੇਨਤੀਆਂ ਕੀਤੀਆਂ, ਤਦ ਉਸ ਦੀ ਦਿਲੀ ਨਿੰਮ੍ਰਤਾ ਤੱਕ ਕੇ ਭਾਈ ਜੀ ਬਚਨ ਕਹਿਣ ਲਗੇ, “ਭਾਈ ਸ੍ਰੀ ਗੁਰੂ ਗੰਦ ਸਾਹਿਬ ਜੀ ਦੀ ਚਰਨੀਂ ਲਗੋ, ਉਹ ਬਖਸ਼ਣ ਵਾਲੇ ਹਨ, ਮੈਂ ਤਾਂ ਗੁਲਾਮ ਟਹਿਲੀਆ ਪਾਪੀ ਹਾਂ, ਉਹ ਦਇਆ ਦੇ ਸਮੁੰਦਰ ਹਨ। ਇਸ ਤਰ੍ਹਾਂ ਕਰਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਪਇਆ ਤੇ ਜਪਜੀ ਸਾਹਿਬ ਆਦਿ ਬਾਣੀ ਪੜ੍ਹਨ ਦਾ ਬਚਨ ਕੀਤਾ। ਸੋ ਸੰਤਾਂ ਦੀ ਮਿਹਰ ਨਾਲ ਚਪੇੜ ਮਾਰਨ ਵਾਲਾ ਰੋਜ਼ ਨਿਤਨੇਮ ਕਰਨ ਲਗ ਪਿਆ ਤੇ ਸੰਤਾਂ ਦੇ ਬਚਨ ਸੁਣ ਸੁਣ ਕੇ ਧਾਰਨ ਕਰਨ ਲਗ ਪਿਆ। ਇਸ ਤਰ੍ਹਾਂ ਸਹਿਜੇ ਸਹਿਜੇ ਸੁੱਧ ਹੋ ਗਿਆ ਤੇ ਸੰਤਾਂ ਦਾ ਸੰਗ ਕਰਦੀ ਆਪ ਉਧਰਿਆ ਤੇ ਹੋਰਨਾਂ ਦਾ ਉਧਾਰ ਕਰਨ ਵਾਲਾ ਹੋਇਆ।

੫. ਜੀਵ ਦਇਆ-

ਇਕ ਦਿਨ ਆਪ ਜੀ ਸਹਿਜ ਸੁਭਾ ਬਾਹਰ ਬਨ ਨੂੰ ਜਾ ਰਹੇ ਸਨ ਕ ਇਕ ਖੌਤਾ ਬਹੁਤ ਦੁਖੀ ਨਜ਼ਰੀਂ ਪਿਆ। ਇਹ ਬਹੁਤ ਲਾਗੇ ਦਾ ਮਾਰਿਆ ਹੋਇਆ ਦੁਖ ਤੇ ਨਿਰਬਲ। ਇਸ ਨੂੰ ਨਕਾਰਾ ਜਾਣ ਕੇ ਕਮਿਹਾਰ ਨੇ ਘਰੋਂ ਬਾਹਰ ਕਢ ਦਿਤਾ ਸੀ। ਇਹ ਕੁਛ ਦੁਰ ਬਾਹਰ ਜਾ ਕੇ ਜਿਉਂ ਢੱਠਾ ਫਿਰ ਨਹੀਂ ਉਠ ਸਕਿਆ। ਕੁਛ ਦਿਨ ਪਿਆ ਰਿਹਾ, ਅੰਤਲੇ ਸੁਆਸਾਂ ਤੇ ਅੱਪੜ ਗਿਆ। ਸੰਤਾਂ ਨੇ ਉਸ ਦੀ ਇਹ ਦਸ਼ ਵੇਖੀ। ਦ੍ਰੱਵੇ ਬਹੁਤ, ਪਰ ਦਿੱਸਦਾ ਸੀ ਕਿ ਹੁਣ ਪਾਣੀ, ਪੱਠਾ, ਦਵਾ

-੫੮-