ਪੰਨਾ:ਸੰਤ ਗਾਥਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਛ ਨਹੀੰ ਪੌਹ ਸਕਦੀ। ਵਿਆਕੁਲ ਹੋਏ ਕਿ ਅਸੀਂ ਹੁਣ ਇਸ ਨੂੰ ਕੋਈ ਸਹਾਇਤਾ ਨਹੀਂ ਪੁਚਾ ਸਕਦੇ। ਫੇਰ ਸੋਚ ਸੋਚ ਕੇ ਆਪ ਉਸ ਦੇ ਪਾਠ ਬੈਠ ਗਏ, ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰਨ ਲਗ ਪਏ। ਉਸ ਦੀ ਦੁਖ ਨਵਿਰਤੀ ਵਾਸਤੇ ਕਈ ਪਾਠ ਆਪ ਨੇ ਕੀਤੇ। ਪਿਛੋਂ ਡੇਰੇ ਦੇ ਸਾਧਾਂ ਨੇ ਸੋਚਿਆ ਕਿ ਕੀਹ ਭਾਣਾ ਵਰਤਿਆ, ਸੰਤ ਸਵੇਰ ਦੇ ਗਏ ਡਰੇ ਨਹੀਂ ਪਰਤੇ, ਕਿੱਧਰ ਗਏ। ਸੋ ਸਭ ਨੇ ਢੂੰਡ ਭਾਲ ਕੀਤੀ ਤੇ ਓਥੇ ਆ ਮਿਲੇ। ਬੇਨਤੀ ਕੀਤੀ: ਮਹਾਰਾਜ਼! ਡੇਰੇ ਚਲੋ, ਬਹੁਤ ਦੇਰ ਹੋ ਗਈ ਹੈ। ਸੰਤਾਂ ਕਿਹਾ: ਭਾਈ, ਅਸੀਂ ਅਜੇ ਨਹੀਂ ਆਉਂਦੇ। ਇਹ ਇਕ ਜੀਵ ਦੁਖੀ ਅੰਤਲੇ ਸੁਆਸਾਂ ਤੇ ਹੈ, ਇਸ ਦੀ ਜ਼ਿੰਦ ਦਾ ਛੁਟਕਾਰਾ ਹੋਵੇ ਤੇ ਇਸ ਦਾ ਪਾਰ ਉਤਾਰਾ ਹੋਵੇ, ਇਸ ਲਈ ਪਾਠ ਅਰਦਾਸ ਵਜੋਂ ਕਰ ਰਹੇ ਹਾਂ। ਇਸ ਦੀ ਸਦਗਤੀ ਕਰਕੇ ਆਵਾਂਗੇ। ਸੋ ਆਪ ਪਾਸ ਬੈਠੇ ਪਾਠ ਕਰਦੇ ਰਹੇ। ਥੋੜੀ ਦੇਰ ਪਿਛੋਂ ਖੋਤੇ ਦੇ ਸੁਆਸ ਨਿਕਲ ਗਏ, ਸੰਤ ਉਸ ਨੂੰ ਫਿਰ ਇਕ ਟੋਇਆ ਪੁਟਵਾ ਕੇ ਦਬਵਾ ਕੇ ਡੇਰੇ ਗਏ। ਇਹ ਹੱਦ ਦਰਜੇ ਦੀ ਜੀਵ ਦਇਆ ਆਪ ਵਿਚ ਸੀ।

੬. ਪ੍ਰਸਿੱਧੀ-

ਭਾਈ ਬੁੱਧੂ ਸਾਹਿਬ ਜੀ ਆਪਣੀ ਕਰਨੀ ਦੀ ਕੀਰਤੀ ਨਾਲ ਸਾਰੇ ਦੂਰ ਦੂਰ ਤਕ ਪ੍ਰਸਿੱਧ ਹੋ ਗਏ ਸਨ। ਆਮ ਤੌਰ ਤੇ ਦੇਖਣ ਵਿਚ ਇਹ ਗੱਲ ਆਈ ਹੈ ਕਿ ਕਈ ਵਡੇ ਆਦਮੀਆਂ ਦੇ ਲਾਗੇ ਰਹਿਣ ਵਾਲੇ ਉਨ੍ਹਾਂ ਤੇ ਇੰਨੀ ਸ਼ਰਧਾ ਤੇ ਭਾਵਨਾ ਵਾਲੇ ਨਹੀਂ ਹੁੰਦੇ ਨੇ ਕਿ ਕੁਛ ਵਿੱਥ ਤੇ ਰਹਿਣ ਵਾਲੇ ਹੁੰਦੇ ਹਨ। ਇਸ ਦਾ ਇਕ ਕਾਰਨ ਇਹ ਹੁੰਦਾ ਹੈ ਕਿ ਨਿਕਟਵਰਤੀ ਉਹਦੀ ਆਪਣੀ ਜ਼ਾਤ ਗਤ ਬ੍ਰਾਦਰੀ ਤੇ ਪਿੰਡ ਆਦਿਕ ਦਾ ਜਾਣਕੇ ਉਸ ਦੀ ਕਰਨੀ ਵਲ ਵੇਖਣ ਦੀ ਥਾਂ ਆਪਣੇ ਵਿਚੋਂ ਹੋਇਆ ਦੇਖਕੇ ਕੀਰਤੀ ਨੂੰ ਨਹੀਂ ਜਰ ਸਕਦੇ, ਪਰ ਭਾਈ ਬੁੱਧੂ ਸਾਹਿਬ ਜੀ ਆਪਣੀ ਉੱਚੀ ਤੇ ਸੁੱਚੀ ਕਰਨੀ ਦੇ ਕਾਰਨ ਇੰਨੇ ਉਜਾਗਰ ਹੋ ਗਏ ਸਨ ਕਿ ਦੁਰ ਦੇ ਆਮ ਆਦਮੀ ਤਾਂ ਸ਼ਰਧਾਵਾਨ ਸਨ ਹੀ,

-੫੯-