ਪੰਨਾ:ਸੰਤ ਗਾਥਾ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰ ਲੁਕ ਗਿਆ ਤੇ ਆਪਣੇ ਚੋਲੇ ਪਾਸੋਂ ਕਹਿਲਾ ਦਿਤਾ ਕਿ ਮਹੰਤ ਜੀ ਇਸ ਵੇਲੇ ਇਥੇ ਨਹੀਂ ਹਨ।

ਭਾਈ ਬੁੱਧੂ ਸਾਹਿਬ ਜੀ ਨੂੰ ਅਸਲੀਅਤ ਮਲੂਮ ਹੋ ਗਈ, ਉਨ੍ਹਾਂ ਨੇ ਇਸ ਵਿਖਾਂਧ ਦੇ ਵਧਣ ਨੂੰ ਰੋਕਣ ਲਈ ਆਪਣੇ ਇਕ ਠਠਿਆਰ ਨੂੰ ਸੱਦਕੇ ਉਸੇ ਨਮੂਨੇ ਦਾ ਤੇ ਉੱਡਾ ਹੀ ਦੇਗਬਰਾ ਬਨਾਉਣ ਲਈ ਕਿਹਾ। ਜਦ ਓਹ ਆ ਗਿਆ ਤਾਂ ਕੁਛ ਵਰਤਕੇ ਡੇਰੇਵਾਲਿਆਂ ਪਾਸ ਪੁਚਾਦਿਤਾ। ਇਸਤਰ੍ਹਾਂ ਦੋਹਾਂ ਡੇਰਿਆਂ ਦੀ ਖਹਿ ਖਹਿ ਮਿਟ ਗਈ। ਜਿਸ ਡੇਰੇ ਵਾਲਿਆਂ ਪਾਸੋਂ ਦੇਗਬਰਾ ਗੁਆਚਾ ਸੀ ਜਦ ਉਨ੍ਹਾਂ ਨੂੰ ਪਤਾ ਲਗ ਗਿਆ ਕਿ ਭਾਈ ਬੁੱਧੂ ਜੀ ਨੇ ਸਾਡਾ ਪੜਦਾ ਪਾੜਨ ਤੇ ਝੂਠੇ ਕਰਨ ਦੀ ਨਹੀਂ ਕੀਤੀ, ਸਗੋਂ ਆਪਣੇ ਕੋਲੋਂ ਦੂਸਰੇ ਡੇਰੇ ਦੀ ਲੋੜ ਪੂਰੀ ਕਰ ਦਿਤੀ ਹੈ ਤਾਂ ਉਹ ਬੜੇ ਪਸ਼ੇਮਾਨ ਹੋਏ ਤੇ ਭਾਈ ਬੁੱਧੂ ਸਾਹਿਬ ਜੀ ਦੀ ਸ਼ਰਨੀ ਆ ਪਏ।

ਭਾਈ ਸਾਹਿਬ ਨੇ ਉਨ੍ਹਾਂ ਨੂੰ ਸਿੱਖਿਆ ਦਿਤੀ ਕਿ ਤੁਸੀਂ ਘਰ ਬਾਹਰ ਛੱਡਕੇ ਇਹ ਭੇਖ ਲਏ ਹਨ। ਜੇ ਇਨ੍ਹਾਂ ਛੱਡ ਚੁਕੀਆਂ ਵਸਤਾਂ ਨੂੰ ਹੀ ਫਿਰ ਗ੍ਰਹਿਣ ਕਰਨਾ ਸੀ, ਤਾਂ ਘਰ ਕਿਉਂ ਛੱਡੇ? ਜੇ ਮੋਹ ਤੇ ਮਾਇਆ ਦੇ ਬੰਧਨ ਅਜੇ ਨਹੀਂ ਟੁੱਟੇ ਤਦ ਫਿਰ ਕਦੋਂ ਟੁੱਟਣਗੇ? ਡੇਰਿਆਂ ਵਿਚ ਰਹੋ, ਅਨਾਥਾਂ ਅਤਿੱਥੀਆਂ ਲਈ ਲੰਗਰ ਚਲਾਓ, ਪਰ ਨਿਰਮੋਹ ਹੋਕੇ। ਜੇ ਘਰ ਬਾਰ ਛੱਡਕੇ ਵੀ ਝੂਠ ਦੀ ਟੇਕ ਹੈ ਤਾਂ ਕਾਹਦਾ ਵੈਰਾਗ, ਕਾਹਦਾ ਤਿਆਗ ਤੇ ਕਾਹਦੀ ਫਕੀਰੀ ? ਇਸ ਨਾਲੋਂ ਤਾਂ ਗ੍ਰਿਹਸਤੀ ਚੰਗੇ, ਜੋ ਆਪ ਕਮਾ ਕੇ ਖਾਂਦੇ ਹਨ ਤੇ ਹੋਰਨਾਂ ਦੇ ਮੂੰਹ ਬੀ ਪਾਉਂਦੇ ਹਨ। ਆਪਸ ਵਿਚ ਪ੍ਰੇਮ ਤੇ ਪਿਆਰ ਨਾਲ ਰਹੋ, ਇਹ ਸੰਤ ਦਾ ਭੂਸ਼ਣ ਹੈ। ਹਰਖ ਸ਼ੋਕ ਵਿਚ ਨਹੀਂ ਪੈਣਾ। ਤੁਸੀਂ ਸੰਸਾਰ ਦੇ ਮਲਾਹ ਹੋ, ਜੇ ਤੁਹਾਡਾ ਹੀ ਇਹ ਹਾਲ ਹੈ ਤਾਂ ਸੰਸਾਰ ਦਾ ਕੀ ਬਣੇਗਾ? ਗੁਰੂ ਗੁਰੂ ਜਪੋ ਤੇ ਆਪਣਾ ਜਨਮ ਸੁਆਰੋ।

੮. ਯੋਗੀਰਾਜ ਨੂੰ ਸ਼ਕਤੀ ਦਿਖਾਈ-

ਇਕ ਯੋਗੀ ਜੀ ਕਾਂਸ਼ੀ ਵਿਚ ਨਿਵਾਸ ਰਖਦੇ ਸਨ, ਉਨ੍ਹਾਂ ਨੇਤੀ

-੬੧ -