ਪੰਨਾ:ਸੰਤ ਗਾਥਾ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੋਤੀ ਤੇ ਨੇੳੇੇੁਲੀ ਆਦਿ ਕਰਮ ਕੀਤੇ, ਯਮ ਨਿਯਮਾਂ ਦੀ ਪਾਲਨਾ ਬੀ ਕੀਤੀ ਤੇ ਹਠਯੋਗ ਦੇ ਅਮਲਾਂ ਵਿਚੋਂ ਵੀ ਲੰਘੇ,ਪਰ ਪਰਮਗਤੀ ਨਾਪੱਲੇ ਪਈ। ਜਗਯਾਸਾ ਦੀ ਹਾਲਤ ਵਿਚ ਫਿਰ ਉਸ ਨੇ ਭਾਈ ਬੁੱਧੂ ਸਾਹਿਬ ਜੀ ਦੀ ਮਹਿਮਾਂ ਸੁਣੀ, ਕਾਂਸ਼ੀ ਤੋਂ ਤੁਰ ਪਏ ਤੇ ਚੇਹਰੇ ਆ ਡੇਰਾ ਲਾਇਆ।

ਕਾਂਸ਼ੀ ਦੇ ਸਾਧਾਂ ਤੇ ਇਸ ਡੇਰੇ ਦੇ ਸਾਧਾਂ ਵਿਚ ਬੜਾ ਅੰਤਰਾ ਸੀ। ਯੋਗੀ ਜੀ ਨੇ ਭਾਈ ਸਾਹਿਬ ਜੀ ਦੀ ਮਹਿਮਾਂ ਸੁਣਕੇ ਆਪਣੇ ਦਿਲ ਵਿਚ ਜੋ ਚਿਤ੍ਰ ਭਾਈ ਸਾਹਿਬ ਬਾਬਤ ਖਿੱਚ ਰਖਿਆ ਸੀ, ਦਰਸ਼ਨ ਕਰਨ ਤੇ ਉਸ ਨੂੰ ਉਹ ਨਾ ਦਿੱਸਿਆ। ਇੰਨਾਂ ਦਾ ਖਿਆਲ ਸੀ:- ਨਗਨ ਸ਼ਰੀਰ, ਇਕ ਅਧ ਕਖਾਏ ਬਸਤਰ, ਅਤਿ ਨਿਰਬਲ ਜਿਸਮ, ਆਸਨ ਤੇ ਬੈਠੇ ਜਾਂ ਲੇਟੇ ਹੋਣਾ ਤੇ ਕਿਸੇ ਕੰਮ ਨੂੰ ਹੱਥ ਨਾ ਲਾਉਣਾ ਇਨ੍ਹਾਂ ਦੀ ਸੂਰਤ ਤੇ ਵਰਤੋਂ ਹੋਵੇਗੀ, ਪਰ ਇਥੇ ਆ ਕੇ ਕੀ ਵੇਖਿਆ ਕਿ ਸਫੈਦ ਬਸਤਰ ਧਾਰੀ ਹਨ, ਸਵੇਰੇ ਗੁਰਦਵਾਰੇ ਵਿਚ ਭਜਨ ਕੀਰਤਨ, ਫਿਰ ਪਰਸ਼ਾਦਾ, ਦਿਨੇਂ ਮੁੰਜ ਦੀ ਕਟਾਈ ਤੇ ਰੱਸੀਆਂ ਬਣਾਕੇ ਵੇਚਣਾ, ਜਿਸ ਨਾਲ ਆਪਣਾ ਨਿਰਬਾਹ ਤੇ ਆਏ ਗਏ ਦੀ ਲੋੜ ਅਨੁਸਾਰ ਸੇਵਾ, ਆਉ ਭਗਤ ਤੇ ਪ੍ਰਸ਼ਾਦਾ ਤੋਰਨਾ। ਰਾਤ ਨੂੰ ਰਹਿਰਾਸ ਦਾ ਪਾਠ, ਕਥਾ ਕੀਰਤਨ ਸੋਹਲੇ ਦਾ ਪਾਠ। ਸਵੇਰੇ ਤਿੰਨ ਬਜ ਉਠ ਕੇ ਉਹ ਹੀ ਫਿਰ ਇਸ਼ਨਾਨ, ਭਜਨ, ਕੀਰਤਨ ਤੇ ਕਥਾ। ਪਹਿਲੇ ਤਾਂ ਉਹ ਹਰਾਨਿਆਂ, ਪਰ ਫਰ ਇਸ ਡੇਰੇ ਦੀ ਇਸ ਕਰਨੀ ਨੇ ਯੋਗੀ ਦੇ ਦਿਲ ਵਿਚ ਪਿਆਰ ਪੈਦਾ ਕਰ ਦਿਤਾ। ਭਾਈ ਬੁੱਧੂ ਜੀ ਦੇ ਮਿਠ ਬੋਲੇ, ਚੰਗੇ ਸਭਾਉ ਤੇ ਨਾਮ-ਬਾਣੀ ਦੇ ਰਸ ਨੇ ਅਸਰ ਪਾਇਆ, ਪਰ ਯੋਗੀਆਂ ਵਾਲੇ ਸਾਜ ਬਾਜ ਇਥੇ ਨਾ ਵੇਖਕੇ ਯੋਗੀ ਕੁਛ ਉਪਰਾਮ ਜਿਹਾ ਰਿਹਾ ਕਰੇ।

ਇਹ ਯੋਗੀ ਸਵੇਰੇ ਪ੍ਰਸ਼ਾਦ ਛਕ ਕੇ ਬਾਹਰ ਨਿਕਲ ਜਾਂਦਾ ਤੇ ਵਸਤੀ ਤੋਂ ਦੂਰ ਕਿਸੇ ਥਾਂ ਤੇ ਬੈਠ ਰਹਿੰਦਾ। ਰਾਤ ਨੂੰ ਦਸ ਬਜੇ ਇਹ ਡੇਰੇ ਆਉਂਦਾ ਸੀ। ਜਿਹੜੀ ਕੁਟੀਆ ਇਨ੍ਹਾਂ ਨੂੰ ਰਹਿਣ ਲਈ ਮਿਲੀ ਹੋਈ ਸੀ, ਉਸਦੇ ਵਿਚ ਭਾਈ ਭਾਨੇ ਦੀ ਹਥੀਂ ਭਾਈ ਬੁੱਧੂ ਸਾਹਿਬ ਚੀਜ਼ਾਂ

- ੬੨ -