ਪੰਨਾ:ਸੰਤ ਗਾਥਾ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਿਆ ਤੇ ਰੁਪਏ ਨਾ ਮਿਲੇ, ਹੋਰ ਸੇਵਾਦਾਰਾਂ ਤੋਂ ਪੁੱਛ ਕੀਤੀ, ਸਾਰਿਆਂ ਨੇ ਬੇਖ਼ਬਰੀ ਦੱਸੀ। ਸੰਤ ਆਪ ਅੰਦਰ ਗਏ, ਉਨਾਂ ਜਾਕੇ ਕੋਠੜੀ ਫੋਲੀ, ਪਰ ਰੁਪਏ ਹੋਣ ਤਾਂ ਮਿਲਣ, ਮਿਲਣ ਕਿਥੋਂ?

ਭਾਈ ਬੁੱਧੂ ਸਾਹਿਬ ਨੇ ਉਸ ਆਦਮੀ ਨੂੰ ਕਿਹਾ: ਰੁਪਏ ਅੰਦਰ ਰਖੇ ਸਨ, ਹੁਣ ਅੰਦਰ ਨਹੀਂ, ਕਿਸੇ ਲੋੜਵੰਦ ਨੇ ਵਰਤ ਲਏ ਹਨ। ਤੁਸੀਂ ਕੱਲ੍ਹ ਆਣਕੇ ਆਪਣੀ ਰਕਮ ਲੈ ਜਾਣੀ। ਉਹ ਆਦਮੀ ਦੂਜੇ ਦਿਨ ਆਯਾ, ਭਾਈ ਸਾਹਿਬ ਨੇ ਰਕਮ ਗਿਣਕੇ ਉਹਦੇ ਹਵਾਲੇ ਕੀਤੀ ਤੇ ਉਹ ਰੁਪਏ ਲੈਕੇ ਘਰ ਆ ਗਿਆ। ਰਾਤੀਂ ਸੁੱਤੇ ਨੂੰ ਬੜੇ ਭਿਆਨਕ ਸੁਪਨੇ ਦਿੱਸੇ, ਜਿਨ੍ਹਾਂ ਵਿਚ ਇਨ੍ਹਾਂ ਰੁਪਿਆਂ ਦੇ ਗ੍ਰਹਿਣ ਕਰਨ ਦੇ ਕਾਰਨ ਡਰ ਮਿਲੇ। ਇਹ ਰਾਤੀਂ ਮੰਜੇ ਤੇ ਬੜਾ ਬੜਾ ਉਠੇ। ਘਰ ਵਾਲੀ ਨੇ ਤੌਖਲੇ ਵਿਚ ਪੁੱਛਿਆ ਕਿ ਕੀ ਗਲ ਹੈ? ਉਸ ਨੇ ਰੁਪਏ ਅਮਾਨਤ ਰੱਖਕੇ ਚੁਰਾ ਲਿਆਉਣੇ ਤੇ ਫਿਰ ਜਾਕੇ ਦੂਜੀ ਵਾਰ ਰਕਮ ਲਿਆਉਣ ਦੀ ਗਲ ਦੱਸੀ ਤੇ ਦੱਸਿਆ ਕਿ ਸੁਪਨੇ ਵਿਚ ਮੈਨੂੰ ਬੜਾ ਕਸ਼ਟ ਮਿਲ ਰਿਹਾ ਹੈ। ਉਹਦੀ ਜ਼ਨਾਨੀ ਨੇ ਉਸ ਨੂੰ ਝਾੜ ਪਾਈ ਤਾਂ ਫਿਰ ਉਸ ਨੇ ੧੦੦) ਇਹ ਤੇ ੫੦) ਪਾਸੋਂ ਪਾ ਕੇ ਜਾ ਸੰਤਾਂ ਅੱਗੇ ਮੱਥਾ ਟੇਕ ਨੱਕ ਰਗੜੇ ਤੇ ਮਾਫੀ ਮੰਗੀ। ਭਾਈ ਸਾਹਿਬ ਨੇ ਉਸ ਨੂੰ ਕਿਹਾ ਕਿ ਨੱਕ ਰਗੜਨ ਤੇ ਮਾਫੀ ਮੰਗਣੀ ਹੈ ਤਾਂ ਗੁਰੂ ਬਾਬੇ ਦੀ ਚਰਨੀ ਲਗੋ। ਸ੍ਰੀ ਗੁਰੂ ਜੀ ਦੀ ਸ਼ਰਨ ਪਾ ਕੇ ਸੰਤਾਂ ਨੇ ਉਸ ਨੂੰ ਭੁੱਲ ਬਖਸ਼ ਦਿਤੀ ਤੇ ਉਹ ਘਰ ਆਕੇ ਸੁਖੀ ਵੱਸਣ ਲਗੇ।

੧੯. ਕਠੋਰ ਡੋਗਰੇ ਦਾ ਸੁਧਾਰ-

ਭਾਈ ਬੁੱਧੂ ਸਾਹਿਬ ਜੀ ਕਿਤੇ ਬਾਹਰ ਜਾ ਰਹੇ ਸੀ ਕਿ ਰਾਹ ਵਿਚ ਡੋਗਰਿਆਂ ਦਾ ਇਕ ਆਦਮੀ ਮਿਲ ਗਿਆ। ਇਹ ੨੫-੨੬ ਸਾਲ ਦਾ ਜੁਵਾਨ ਸੀ। ਪਾਸ ਅਸਬਾਬ ਸੀ, ਪੈਂਡਾ ਚੋਖਾ ਕਰਕੇ ਥੱਕਾ ਹੋਇਆ ਸੀ, ਉਸ ਨੇ ਭਾਈ ਸਾਹਿਬ ਨੂੰ ਵਗਾਰੀ ਫੜ ਲਿਆ ਤੇ ਬਹੁਤ ਸਾਰਾ ਭਾਰ ਇਨ੍ਹਾਂ ਦੇ ਸਿਰ ਤੇ ਰੱਖ ਦਿਤਾ, ਆਪ ਨੇ ਨਾਂਹ ਨੁਕਰ ਨਾ ਕੀਤੀ

-੮੨-