ਪੰਨਾ:ਸੰਤ ਗਾਥਾ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਕੇ ਚੰਗੀ ਤਰ੍ਹਾਂ ਬੰਨ੍ਹਕੇ ਫੇਰ ਪਹਿਲੇ ਵਾਂਗ ਦੂਰ ਜਾ ਬੈਠੇ, ਤਾਕਿ ਕੁੱਪਿਆਂ ਨੂੰ ਖਿੱਚਣ। ਜਦ ਉਨ੍ਹਾਂ ਰੱਸੇ ਖਿੱਚੇ, ਤਦ ਫਿਰ ਰੱਸੇ ਉਸੇ ਤਰ੍ਹਾਂ ਖਾਲੀ ਦੇ ਖਾਲੀ ਉਨ੍ਹਾਂ ਦੇ ਪਾਸ ਆ ਗਏ। ਚੋਰ ਹੈਰਾਨ ਹੋਏ ਕਿ ਇਹ ਕੀ ਭਾਣਾ ਵਰਤ ਰਿਹਾ ਹੈ, ਡੇਰੇ ਦੇ ਸਾਰੇ ਆਦਮੀ ਸੁੱਤੇ ਹੋਏ ਹਨ, ਕੋਈ ਜਾਗ ਨਹੀਂ ਰਿਹਾ, ਕੁੱਪਿਆਂ ਪਾਸ ਕੋਈ ਆਉਂਦਾ ਨਹੀਂ ਦਿੱਸਦਾ, ਇਹ ਕਿਸ ਤਰ੍ਹਾਂ ਰੱਸੇ ਖੁੱਲ੍ਹ ਜਾਂਦੇ ਹਨ! ਇਕ ਵਾਰ ਫਿਰ ਕੁੱਪਿਆਂ ਪਾਸ ਪੁਜੇ ਤੇ ਉਨ੍ਹਾਂ ਦੇ ਗਲਾਂ ਵਿਚ ਰੱਸੇ ਪਾਏ ਤੇ ਉਨ੍ਹਾਂ ਨੂੰ ਬੜੀ ਚੌਕਸਤਾਈ ਨਾਲ ਬੰਨ੍ਹਿਆਂ, ਪਰ ਖਿੱਚਣ ਤੇ ਫਿਰ ਰੱਸੇ ਖਾਲੀ ਆਏ। ਹੁਣ ਉਨ੍ਹਾਂ ਨੇ ਕੁੱਪੇ ਚੁੱਕਕੇ ਤੁਰਨ ਦੀ ਗੋਂਦ ਗੁੰਦੀ। ਭਾਈ ਬੁੱਧੂ ਸਾਹਿਬ ਨੇ ਸਮਝ ਲਿਆ ਕਿ ਇਹ ਇੰਜ ਟਲਣ ਵਾਲੀਆਂ ਸੂਰਤਾਂ ਨਹੀਂ, ਤਦ ਉਨ੍ਹਾਂ ਨੇ ਉੱਚੀ ਉੱਚੀ ਇਹ ਪੜ੍ਹਨਾ ਸ਼ੁਰੂ ਕੀਤਾ:-

ਸਾਧੋ ਇਹ ਕੁੱਪੇ ਘੜੀ ਦੇ ਮਹਿਮਾਨ।
ਇਹ ਸਰੀਰ ਕੁੱਪਾ ਘੜੀ ਦਾ ਮਹਿਮਾਨ।

ਸ਼ਾਹ ਵਪਾਰੀ ਇਹ ਵਾਕ ਸੁਣਕੇ ਜਾਗ ਪਿਆ ਤੇ ਉਹ ਆਪਣੇ ਕੁੱਪੇ ਵੇਖਣ ਉਠਿਆ, ਚੋਰ ਇਸ ਨੂੰ ਉਠਦਿਆਂ ਵੇਖ ਨੱਠ ਗਏ ਤੇ ਵਪਾਰੀ ਨੁਕਸਾਨ ਤੋਂ ਬਚ ਗਿਆ।

੧੮. ਖਿਆਨਤੀ ਦਾ ਸੁਧਾਰ-

ਇਕ ਵੇਰ ਭਾਈ ਸਾਹਿਬ ਪਾਸ ਇਕ ਆਦਮੀ ਆਇਆ। ਉਸ ਨੇ ੧੦੦) ਰੁਪਯਾ ਅਮਾਨਤ ਰਖਿਆ। ਭਾਈ ਸਾਹਿਬ ਜੀ ਨੇ ਆਪਣੇ ਇਕ ਸੇਵਕ ਨੂੰ ਉਹਦੇ ਸਾਹਮਣੇ ਰੁਪਏ ਦਿਤੇ ਤੇ ਕਿਹਾ ਕਿ ਅਮਕੀ ਜਗ੍ਹਾ ਤੇ ਰਖ ਦਿਓ, ਜਦ ਇਹ ਆਣਕੇ ਮੰਗੇ ਇਸ ਨੂੰ ਦੇ ਦੇਣੇ। ਦੋ ਚਾਰ ਦਿਨ ਪਿਛੋਂ ਉਹ ਆਦਮੀ ਆਇਆ ਤੇ ਨਜ਼ਰ ਬਚਾਕੇ ਬਿਨਾਂ ਕਿਸੇ ਤਰ੍ਹਾਂ ਦੀ ਇਤਲਾਹ ਦਿੱਤੇ ਦੇ ਰੁਪਏ ਚੁਕ ਕੇ ਲੈ ਗਿਆ। ਡੇਰੇ ਵਿਚ ਕਿਸੇ ਨੂੰ ਖਬਰ ਨਾ ਲੱਗੀ। ਕੁਛ ਦਿਨਾਂ ਪਿਛੋਂ ਉਹ ਆਦਮੀ ਫਿਰ ਸੰਤਾਂ ਪਾਸ ਆਇਆ ਤੇ ਰੁਪਏ ਮੰਗੇ। ਸੇਵਾਦਾਰ ਨੇ ਅੰਦਰ ਜਾਕੇ

-੮੧-