ਪੰਨਾ:ਸੰਤ ਗਾਥਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

———

ਸੰਤਗਾਥਾ

~ ~

੩. ਜੀਵਨ ਸ੍ਰੀ ਸੰਤ ਭਾਈ ਸੁਵਾਇਆ ਸਿੰਘ ਜੀ

———

ਪਿਛਲੇ ਸੌ ਸਾਲ ਵਿਚ ਜਿਨ੍ਹਾਂ ਗੁਰਮੁਖਾਂ ਨੇ ਇਸ ਧਰਤੀ ਤੇ ਜਨਮ ਲੈਕੇ ਆਪਣੀ ਕਰਨੀ ਤੇ ਕਰਤੂਤ ਦੇ ਨਾਲ ਸੰਗਤਾਂ ਵਿਚ ਨਾਮ ਬਾਣੀ ਤੇ ਸੇਵਾ ਦਾ ਚਾਉ ਉਤਪੰਨ ਕੀਤਾ, ਸੁੱਤੀਆਂ ਰੂਹਾਂ ਨੂੰ ਜਗਾਇਆ ਤੇ ਔਝੜ ਜਾਂਦਿਆਂ ਨੂੰ ਗੁਰਸਿੱਖੀ ਦੇ ਮਾਰਗ ਪਾਇਆ, ਉਨ੍ਹਾਂ ਵਿਚੋਂ ਸ੍ਰੀ ਮਾਨ ਭਾਈ (ਸੰਤ) ਸਵਾਇਆ ਸਿੰਘ ਜੀ ਇਕ ਬਹੁਤ ਉੱਚੇ ਪਾਏ ਦੇ ਸੰਤ ਹੋਏ ਹਨ। ਅੰਮ੍ਰਿਤਸਰ ਵਿਚ ਆਪ ‘ਛਬੀਲ ਵਾਲੇ ਬਾਬਾ ਜੀ’ ਕਰਕੇ ਭੀ ਪ੍ਰਸਿੱਧ ਸਨ।

੧. ਜਨਮ ਤੇ ਅੰਮ੍ਰਿਤਸਰ ਵਾਸ-

ਆਪ ਦਾ ਜਨਮ ਗਾਗਾ ਨਾਮ ਦੇ ਪਿੰਡ ਵਿਚ ਹੋਇਆ। ਇਹ ਵਸੋਂ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਲਾਗੇ ਹੀ ਹੈ। ਆਪ ਜੀ ਦੇ ਪਿਤਾ ਦਿਲ ਦੇ ਨਿਰਛਲ, ਸੂਧ ਸੁਭਾਉ, ਨਾਮ ਬਾਣੀ ਦੇ ਪ੍ਰੇਮੀ ਤੇ ਸੰਤ ਮੂਰਤ ਸੇ। ਪਿੰਡ ਦੇ ਵਿਚ ਇਨ੍ਹਾਂ ਦਾ ਕੰਮ ਕਾਜ ਚੰਗਾ ਚਲਿਆ ਹੋਇਆ ਸੀ, ਨਿਰਬਾਹ ਅੱਛਾ ਹੋ ਰਿਹਾ ਸੀ, ਪਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਘ ਬੜੀ ਪ੍ਰਬਲ ਰਹਿੰਦੀ ਸੀ। ਮਹੀਨੇ ਦੇ

-੮੬-