ਪੰਨਾ:ਸੰਤ ਗਾਥਾ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹੀਨੇ ਮੱਸਿਆ ਤੇ ਸ੍ਰੀ ਤਰਨ ਤਾਰਨ ਤੇ ਸ੍ਰੀ ਅੰਮ੍ਰਿਤਸਰ ਜੀ ਜ਼ਰੂਰ ਆਉਂਦੇ ਸਨ ਤੇ ਅੰਮ੍ਰਿਤਸਰ ਆਕੇ ਪੰਜ ਪੰਜ, ਸਤ ਸਤ ਤੇ ਅੱਠ ਅੱਠ ਦਿਨ ਠਹਿਰਦੇ ਹੁੰਦੇ ਸਨ। ਆਪ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਚ ਨਾਮ ਬਾਣੀ ਦੇ ਚਲ ਰਹੇ ਪ੍ਰਵਾਹ, ਵੰਡੀਜ ਰਹੀਆਂ ਅਰਸ਼ੀ ਦਾਤਾਂ, ਆਨੰਦੀ ਪ੍ਰਭਾਉ ਤੇ ਸ਼ਾਂਤਿ ਰਸ ਦੇ ਅਸ਼ਨਾਨ ਨਾਲ ਇਤਨੇ ਸਰਸ਼ਾਰ ਹੋਕੇ ਜਾਂਦੇ ਸਨ ਕਿ ਦੂਜੀ ਮੱਸਿਆ ਤਕ ਇਸ ਦਾ ਖੇੜੇ ਵਾਲਾ ਅਸਰ ਉਨ੍ਹਾਂ ਤੇ ਬਣਿਆ ਰਹਿੰਦਾ ਸੀ। ਕੁਛ ਚਿਰ ਇੰਜ ਨਿਰਬਾਹ ਤੁਰਦਾ ਰਿਹਾ, ਪਰ ਅੰਤ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਜੀ ਵਿਚ ਨਿਵਾਸ ਕਰਨ ਦੀ ਚਿਤ ਵਿਚ ਠਾਣ ਲਈ। ਸੋ ਭਾਈ ਸੁਵਾਇਆ ਸਿੰਘ ਜੀ ਦੀ ਆਯੂ ਅਜੇ ਛੋਟੀ ਹੀ ਸੀਕਿ ਆਪ ਸ੍ਰੀ ਅੰਮ੍ਰਿਤਸਰ ਜੀ ਆਪਣੇ ਪਿਤਾ ਨਾਲ ਆ ਗਏ। ਆਪ ਦੇ ਪਿਤਾ ਜੀ ਰਾਮਗੜ੍ਹੀਆਂ ਦੇ ਕਟੜੇ ਵਿਚ ਇਕ ਮਕਾਨ ਲੈ ਕੇ ਰਹਿਣ ਲਗੇ। ਭਾਈ ਸੁਵਾਇਆ ਸਿੰਘ ਜੀ ਨੇ ਜਦ ਹੋਸ਼ ਸੰਭਾਲੀ ਤਬ ਬਾਬਾ ਅਟੱਲ ਜੀ ਦੇ ਗੁਰਦਵਾਰੇ ਦੇ ਪਾਸ ਇਕ ਦੁਕਾਨ ਕਿਰਾਏ ਤੇ ਲੈ ਲਈ। ਇਥੇ ‘ਦਿਲ ਯਾਰ ਵਲ ਤੇ ਹੱਥ ਕਾਰ ਵਲ’ ਆਰੰਭਿਆ। ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਕਈ ਪ੍ਰੇਮੀ ਇਨ੍ਹਾਂ ਦੀ ਦੁਕਾਨ ਤੇ ਜੁੱਤੀਆਂ ਰੱਖ ਜਾਇਆ ਕਰਦੇ ਸਨ। ਜਿਸ ਵੇਲੇ ਇਹ ਸਜਣ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਮੁੜਦੇ ਤਦ ਆਪ ਜੋੜੇ ਝਾੜਕੇ ਉਨ੍ਹਾਂ ਦੇ ਅਗੇ ਰਖਦੇ ਤੇ ਇਹ ਸੇਵਾ ਕਰਕੇ, ਆਪਣੇ ਧੰਨਯ ਭਾਗ ਜਾਣਦੇ।

੨. ਬੇਜ਼ੁਬਾਨਾਂ ਦੀ ਸੇਵਾ-

ਅੰਮ੍ਰਿਤਸਰ ਵਪਾਰ ਦੀ ਮੰਡੀ ਹੈ। ਇਲਾਕੇ ਵਿਚ ਹੋਈ ਫਸਲ ਇਥੇ ਹੀ ਵਿਕਣ ਲਈ ਆਉਂਦੀ ਹੈ। ਜਿਹੜੇ ਪਿੰਡ ਸੜਕਾਂ ਤੇ ਜਾਂ ਖੁੱਲ੍ਹੀਆਂ ਪਗਡੰਡੀਆਂ ਦੇ ਸਿਰਾਂ ਤੇ ਹਨ, ਉਥੋਂ ਦੀਆਂ ਜਿਨਸਾਂ ਤਾਂ ਗੱਡਿਆਂ ਤੇ ਲੱਦਕੇ ਜ਼ਿਮੀਂਦਾਰ ਤੇ ਵਪਾਰੀ ਲੈ ਆਉਂਦੇ ਹਨ,ਪਰ ਜਿਥੇ ਇਹ ਸੁਖੈਨਤਾ ਨਹੀਂ ਉਥੋਂ ਦੇ ਜ਼ਿਮੀਂਦਾਰ ਖੋਤਿਆਂ, ਘੋੜਿਆਂ ਤੇ

-੮੭-