ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/93

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਾਹਰ ਹੈ, ਇਸ ਕਰਕੇ ਆਪ ਨੇ ਚਾਟੀਵਿੰਡ ਦਰਵਾਜ਼ੇ ਤੋਂ ਬਾਹਰ ਇਕ ਖੂਹ ਬਣਵਾਇਆ, ਜਿਸ ਦੇ ਨਾਲ ਮਨੁੱਖਾਂ ਦੇ ਜਲ ਛਕਣ ਲਈ ਟੂਟੀਆਂ, ਪਸ਼ੂਆਂ ਦੇ ਪਾਣੀ ਪੀਣ ਲਈ ਲੰਮ ਸੁਲੰਮੇ ਚੁਬੱਚੇ ਬਣਵਾ ਦਿਤੇ। ਇਨ੍ਹਾਂ ਦੀ ਬਣਾਉਟ ਇਸ ਢੰਗ ਨਾਲ ਕਰਵਾਈ ਕਿ ਮਨੁੱਖਾਂ ਦੇ ਵਰਤਣ ਵਾਲਾ ਪਾਣੀ ਵੱਖਰਾ ਰਹੇ ਤੇ ਪਸ਼ੂਆਂ ਲਈ ਨਿਰਮਲ ਜਲ ਵੱਖਰਾ ਰਹੇ। ਆਪ ਦੀ ਨਿਗਰਾਨੀ ਤੇ ਉਤਸਾਹ ਵਿਚ ਬਣਿਆਂ ਇਹ ਖੂਹ ਹੁਣ ਤਕ ਮੌਜੂਦ ਹੈ, ਦਿਨ ਭਰ ਚਲਦਾ ਰਹਿੰਦਾ ਹੈ ਤੇ ਹਜ਼ਾਰਾਂ ਮਨੁੱਖ ਪਸ਼ੂ ਪੰਛੀ ਇਸ ਤੋਂ ਲਾਭ ਉਠਾਉਂਦੇ ਹਨ।

ਨੜੋਇਆਂ ਤੇ ਆਏ ਲੋਕੀਂ ਪਹਿਲੋਂ ਤਲਾ ਤੇ ਨ੍ਹਾਉਂਦੇ ਸਨ, ਤਲਾ ਦਾ ਪਾਣੀ ਮੈਲਾ ਹੋ ਜਾਂਦਾ ਸੀ। ਜਦ ਤੋਂ ਇਹ ਖੂਹ ਤੇ ਟੂਟੀਆਂ ਬਣੀਆਂ ਹਨ ਸਭ ਲੋਕ ਤਾਜ਼ੇ ਤੇ ਸ੍ਵੱਛ ਜਲ ਨਾਲ ਏਥੇ ਨ੍ਹਾਉਂਦੇ ਹਨ। ਤਰਨ ਤਾਰਨ, ਗੋਇੰਦਵਾਲ ਤੇ ਮਾਝੇ ਮਾਲਵੇ ਨੂੰ ਜਾਣ ਵਾਲੇ ਯੱਕੇ, ਬਹਿਲਾਂ ਗੱਡਿਆਂ ਦੇ ਪਸ਼ੂਆਂ ਨੂੰ ਤੇ ਸਫ਼ਰ ਕਰਨ ਵਾਲੇ ਮਾਨੁੱਖਾਂ ਨੂੰ ਇਸ ਨਾਲ ਬਹੁਤ ਸੁਖ ਮਿਲਿਆ। ਇਹ ਖੂਹ ਤੇ ਸਾਰਾ ਸਾਮਾਨ ਹੁਣ ਤਕ ਜਾਰੀ ਹੈ ਤੇ ਇਸ ਦੇ ਨਾਲ ਹੀ ਆਪ ਦੀ ਗਊਸ਼ਾਲਾ ਹੈ।

੪. ਗਊਸ਼ਾਲਾ ਸੰਤ ਸੁਵਾਇਆ ਸਿੰਘ-

ਗੁਰੂ ਦੀ ਨਗਰੀ ਵਿਚ ਪਸ਼ੂ ਪੰਛੀਆਂ ਦੇ ਪਾਣੀ ਦੇ ਸੁਹਣੇ ਪ੍ਰਬੰਧ ਦੇ ਨਾਲ ਹੀ ਆਪ ਨੇ ਇਕ ਗਊਸ਼ਾਲਾ ਖੋਹਲੀ। ਤਦੋਂ ਹਿੰਦੂ ਗਊਸ਼ਾਲਾ, ਜੋ ਮਗਰੋਂ ਖੁਲ੍ਹੀ ਹੈ, ਸ਼ਹਿਰ ਵਿਚ ਕੋਈ ਨਹੀਂ ਸੀ, ਗ਼ਾਲਬਨ ਸੰਤਾਂ ਦੀ ਗਊਸ਼ਾਲਾ ਤੋਂ ਇਹ ਖਿਆਲ ਟੁਰਿਆ ਸੀ। ਇਸ ਦਾ ਮੁੱਢ ਐਉਂ ਹੋਇਆ ਕਿ ਸ਼ਹਿਰ ਵਿਚ ਅਪਾਹਜ ਗਊਆਂ ਦੁਖੀ ਹੁੰਦੀਆਂ ਸਨ ਤੇ ਪਾਲਣਾ ਨਹੀਂ ਸੀ ਕੋਈ ਕਰਦਾ। ਸੰਤਾਂ ਨੇ ਬੀਮਾਰ, ਬੁੱਢੀਆਂ ਤੇ ਉਹ ਗਊਆਂ, ਜਿਨ੍ਹਾਂ ਦੇ ਦੁੱਧ ਸੁੱਕ ਜਾਣ ਦੇ ਕਾਰਨ ਮਾਲਕ ਪਾਲਣਾ ਨਹੀਂ ਕਰ ਸਕਦੇ ਸੀ, ਲੈਣੀਆਂ ਸ਼ੁਰੂ ਕੀਤੀਆਂ ਤੇ ਉਨ੍ਹਾਂ ਦੀ ਖ਼ੁਰਾਕ ਤੇ ਰੋਗਾਂ ਦੀ ਨਿਵਿਰਤੀ ਦਾ ਪ੍ਰਬੰਧ ਕੀਤਾ। ਐਸ ਵੇਲੇ ਇਸ ਗਊਸ਼ਾਲਾ

-੮੯-